ਫ਼ਰੀਦਕੋਟ, 8 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ )
ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਦੀ ਯੋਗ ਅਗਵਾਈ ਹੇਠ ਅੱਜ ਜੈਨ ਇੰਟਰਨੈਸ਼ਨਲ ਫ਼ਰੀਦਕੋਟ ਵਿਖੇ ਕਲੱਬ ਦੇ ਡਾਇਰੈਕਟਰ ਜਨਿੰਦਰ ਜੈਨ ਦੀ ਬੇਟੀ ਸਪਾਲੀ ਜੈਨ ਦੇ ਸਹਿਯੋਗ ਨਾਲ ‘ਆਪਣਾ ਘਰ-ਬਿਰਧ ਅਸ਼ਾਰਮ’ ਸਿੱਖਾਂਵਾਲਾ ਵਿਖੇ ਰਹਿ ਲੋੜਵੰਦ ਬੁਜ਼ਰਗਾਂ ਲਈ 21,000/- ਰੁਪਏ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਕਿਹਾ ਲੋੜਵੰਦਾਂ ਦੀ ਸੇਵਾ ਸਭ ਤੋਂ ਉੱਤਮ ਹੈ। ਉਨ੍ਹਾਂ ਦੱਸਿਆ ਕਿ ਆਸ਼ਰਮ ’ਚ ਬਹੁਤ ਹੀ ਲੋੜਵੰਦ ਰਹਿੰਦੇ ਹਨ। ਜਿਨ੍ਹਾਂ ਦੀ ਸੇਵਾ ਆਸ਼ਰਮ ਵੱਲੋਂ ਵਧੀਆ ਢੰਗ ਨਾਲ ਕੀਤੀ ਜਾ ਰਹੀ ਹੈ। ਇਸ ਲਈ ਕਲੱਬ ਵੱਲੋਂ ਪਹਿਲਾਂ ਵੀ ਆਸ਼ਰਮ ਦੇ ਬੁਜ਼ਰਗਾਂ ਲਈ 21,000 ਦੀ ਸਹਾਇਤਾ ਦਿੱਤੀ ਗਈ ਸੀ, ਹੁਣ ਦੂਜੀ ਵਾਰ ਆਸ਼ਰਮ ਪ੍ਰਬੰਧਕਾਂ ਦੀ ਮੰਗ ਤੇ ਰਾਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਲੱਬ ਡਾਇਰੈਕਟ ਜਨਿੰਦਰ ਜੈਨ, ਉਨ੍ਹਾਂ ਦੀ ਪ੍ਰਵਾਸੀ ਭਾਰਤੀ ਬੇਟੀ ਸਪਾਲੀ ਜੈਨ ਦਾ ਇਸ ਵੱਡਮੁੱਲੇ ਸਹਿਯੋਗ ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਹੀ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਵੱਲੋਂ ਲਗਾਏ ਅੱਖਾਂ ਦੇ ਕੈਂਪ ’ਚ 490 ਮਰੀਜ਼ਾਂ ਦੀ ਜਾਂਚ ਕੀਤੀ ਗਈ ਸੀ ਅਤੇ 59 ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾ ਚੁੱਕੇ ਹਨ। ਉਨ੍ਹਾਂ ਅੱਖਾਂ ਦੇ ਕੈਂਪ ਲਈ ਵਿੱਤੀ ਅਤੇ ਸੇਵਾ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਧੰਨਵਾਦ ਕਲੱਬ ਦੇ ਸਕੱਤਰ ਅਮਰਦੀਪ ਸਿੰਘ ਗਰੋਵਰ ਸਹਾਇਕ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਕੀਤਾ। ਇਸ ਮੌਕੇ ਕਲੱਬ ਦੇ ਆਗੂ ਡਾ.ਐਸ.ਐਸ.ਬਰਾੜ,ਡਾ.ਰਵਿੰਦਰ ਗੋਇਲ, ਇੰਜ.ਸਮੇਸ਼ਰ ਸਿੰਘ, ਹਰਿੰਦਰ ਦੂਆ, ਬਲਦੇਵ ਤੇਰੀਆ, ਡਾ.ਗੁਰਸੇਵਕ ਸਿੰਘ, ਸਵਰਨਜੀਤ ਸਿੰਘ ਗਿੱਲ, ਡਾਇਰੈਕਟਰ ਜਨਿੰਦਰ ਜੈਨ, ਡਾ.ਆਰ.ਕੇ.ਆਨੰਦ, ਡਾ.ਪ੍ਰਵੀਨ ਗੁਪਤਾ, ਡਾ.ਵਿਕਾਸ ਜਿੰਦਲ, ਰਾਕੇਸ਼ ਮਿੱਤਲ ਹੈਪੀ, ਮਨੀਸ਼ ਗਰਗ, ਯੁਗੇਸ਼ ਗਰਗ, ਸੁਖਵੰਤ ਸਿੰਘ ਸਰਾਂ, ਜਤਿੰਦਰ ਗੁਪਤਾ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਜੈਨ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਨਵਨੀਤ ਜੈਨ ਪ੍ਰਮੁੱਖ ਤੌਰ ਤੇ ਹਾਜ਼ਰ ਸਨ। ਰਾਸ਼ਨ ਆਪਣਾ ਘਰ-ਬਿਰਧ ਆਸ਼ਰਮ ਪਹੰੁਚਣ ਤੇ ਉਥੋਂ ਦੇ ਪ੍ਰਬੰਧਕ ਬਾਬਾ ਗਰੀਬ ਦਾਸ ਨੇ ਕਲੱਬ ਅਤੇ ਜੈਨ ਪ੍ਰੀਵਾਰ ਦਾ ਨਿਰੰਤਰ ਦੂਜੀ ਵਾਰ ਸਹਾਇਤਾ ਭੇਜਣ ਤੇ ਧੰਨਵਾਦ ਕੀਤਾ ।