ਫ਼ਰੀਦਕੋਟ , 8 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਦੀ ਯੋਗ ਅਗਵਾਈ ਹੇਠ ਕਲੱਬ ਵੱਲੋਂ ਵਿਸ਼ਵ ਅਧਿਆਪਕ ਦਿਵਸ, ਸਰਕਾਰੀ ਹਾਈ ਸਕੂਲ ਨਵੀਂ ਪਿੱਪਲੀ ਵਿਖੇ ਮਨਾਇਆ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਐਮ.ਜੇ.ਐਫ਼ ਲਾਇਨ ਡਾ.ਰੋਹਿਤ ਗਰਗ ਰੀਜ਼ਨ ਚੇਅਰਮੈਨ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜਨ ਫ਼ਰੀਦਕੋਟ ਡਾ.ਚੰਦਰ ਸ਼ੇਖਰ ਕੱਕੜ, ਜ਼ੋਨ ਚੇਅਰਮੈਨ ਗੁਰਚਰਨ ਸਿੰਘ ਗਿੱਲ ਨੇ ਕੀਤੀ। ਇਸ ਮੌਕੇ ਲਵ ਛਾਬੜਾ, ਅਸ਼ੀਸ਼ ਅਗਰਵਾਲ ਲਾਇਨਜ਼ ਕਲੱਬ ਬਾਰਡਰ ਫ਼ਿਰੋਜ਼ਪੁਰ ਅਤੇ ਡਾ. ਅਕਸ਼ਿਤ ਕੱਕੜ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਲੱਬ ਦੇ ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਨੇ ਪ੍ਰਥਾਨਾ ਨਾਲ ਕੀਤੀ। ਫ਼ਿਰ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਨੇ ਸਭ ਨੂੰ ਜੀ ਆਇਆ ਨੂੰ ਆਖਦਿਆਂ, ਵਿਸ਼ਵ ਅਧਿਆਪਕ ਦਿਵਸ ਦੀ ਮਹੱਤਤਾ ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਿਵਲ ਸਰਜਨ ਡਾ.ਚੰਦਰ ਸ਼ੇਖਰ ਨੇ ਲਾਇਨਜ਼ ਕਲੱਬ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਹੋਰ ਸੁਹਿਦਰਤਾ ਨਾਲ ਕਾਰਜ ਲਈ ਪ੍ਰੇਰਿਤ ਉਤਸ਼ਾਹਿਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ.ਰੋਹਿਤ ਗਰਗ ਰੀਜ਼ਨ ਚੇਅਰਮੈਨ ਨੇ ਕਿਹਾ ਅਧਿਆਪਕ ਵਰਗ ਨੂੰ ਸਤਿਕਾਰ ਦੇਣਾ ਸਾਡਾ ਸਭ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਅਧਿਆਪਕ ਦੀ ਬਦੌਲਤ ਹੀ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਕਾਰ ਕਰਦਾ ਹੈ। ਉਨ੍ਹਾਂ ਕਿਹਾ ਜੇਕਰ ਅਸੀਂ ਸਮਾਜ ਦੀ ਸਹੀ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਅਧਿਆਪਕ ਨੂੰ ਹਰ ਪੱਧਰ ਤੇ ਸਤਿਕਾਰ ਦੇਣਾ ਹੋਵੇਗਾ। ਇਸ ਮੌਕੇ ਜ਼ਿਲਾ ਲਾਇਨਜ਼ ਕਲੱਬ ਦੇ ਮਲਟੀਪਰਪਜ਼ ਪੀ.ਆਰ.ਓ.ਲੁਕੇਦਰ ਸ਼ਰਮਾ ਨੇ ਸਨਮਾਨਿਤ ਅਧਿਆਪਕਾਂ ਬਾਰੇ ਰੌਚਕ, ਖੂਬਸੂਰਤ ਤੇ ਮਨਮੋਹਕ ਸ਼ਬਦਾਂ ਨਾਲ ਜਾਣਕਾਰੀ ਦਿੱਤੀ। ਇਸ ਸਮਾਗਮ ਦੌਰਾਨ ਪ੍ਰੋਫ਼ੈਸਰ ਡਾ.ਅਨੀਤਾ ਕੱਕੜ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ, ਸੀਨੀਅਰ ਲੈਕਚਰਾਰ ਅੰਗਰੇਜ਼ੀ ਤਰਕੇਸ਼ਵਰ ਭਾਰਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ, ਸ਼੍ਰੀਮਤੀ ਰਵਿੰਦਰ ਕੌਰ ਪੁਰੀ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਨਵੀਂ ਪਿੱਪਲੀ, ਸ਼੍ਰੀ ਸੁਦੇਸ਼ ਸ਼ਰਮਾ ਐਸ.ਐਸ.ਮਾਸਟਰ ਸਰਕਾਰੀ ਮਿਡਲ ਸਕੂਲ ਪੱਕਾ ਅਤੇ ਸ਼੍ਰੀ ਕੁਲਵੰਤ ਸਿੰਘ ਈ.ਟੀ.ਟੀ.ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦਲ ਸਿੰਘ ਵਾਲਾ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਕੋ-ਚੇਅਰਮੈਨ ਨਵਦੀਪ ਸਿੰਘ ਰਿੱਕੀ ਨੇ ਸਭ ਧੰਨਵਾਦ ਕੀਤਾ। ਸਕੂਲ ਵੱਲੋਂ ਸਕੂਲ ਦੇ ਹੈਡਮਿਸਟ੍ਰੈਸ ਰਵਿੰਦਰ ਕੌਰ ਪੁਰੀ ਨੇ ਲਾਇਨਜ਼ ਕਲੱਬ ਦਾ ਸਕੂਲ ’ਚ ਪ੍ਰੋਗਰਾਮ ਕਰਨ ਤੇ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਭਵਿੱਖ ’ਚ ਹੋਰ ਯੋਜਨਾਬੰਦੀ ਨਾਲ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਕਾਰਜ ਕੀਤੇ ਜਾਣਗੇ। ਸਕੂਲ ਅਧਿਆਪਕਾ ਪਿ੍ਰਤਪਾਲ ਕੌਰ ਨੇ ਅਧਿਆਪਕਾਂ ਦੇ ਸਨਮਾਨ ’ਚ ਕਵਿਤਾ ਪੇਸ਼ ਕੀਤਾ ਹਾਜ਼ਰੀਨ ਨੂੰ ਦਾਦ ਦੇਣ ਲਈ ਮਜ਼ਬੂਰ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਜ਼ਿਲਾ ਗਾਈਡੈਂਸ ਕਾਊਂਸਲਰ ਸ਼੍ਰੀ ਜਸਬੀਰ ਸਿੰਘ ਜੱਸੀ ਨੇ ਕਰਦਿਆਂ ਵਿਦਿਆਰਥੀਆਂ ਨੂੰ ਅਧਿਆਪਕ ਬਣਨ ਵਾਸਤੇ ਪ੍ਰੇਰਿਤ ਕੀਤਾ। ਕਲੱਬ ਦੇ ਸੀਨੀਅਰ ਮੈਂਬਰ ਭੁਪਿੰਦਰਪਾਲ ਸਿੰਘ ਪ੍ਰਧਾਨ ਰੋਜ਼ ਇਨਕਲੇਵ ਦੇ ਜਨਮ ਦਿਨ ਦੀ ਖੁਸ਼ੀ ’ਚ ਸਭ ਨੇ ਮਿਲ ਕੇ ਸਕੂਲ ’ਚ ਪੌਦੇ ਲਾਏ ਤੇ ਸਾਰੇ ਬੱਚਿਆਂ ਉਨ੍ਹਾਂ ਵੱਲੋਂ ਛੋਲੇ-ਕੁਲਚੇ ਖੁਆਏ ਗਏ। ਸਭ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਤੇ ਸਕੂਲ ਵੱਲੋਂ ਭੁਪਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਐਮ.ਜੇ.ਐਮ. ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਐਡਵੋਕੇਟ ਸੁਨੀਲ ਚਾਵਲਾ, ਅਮਰੀਕ ਸਿੰਘ ਖਾਲਸਾ, ਗੁਰਮੀਤ ਸਿੰਘ ਬਰਾੜ, ਗਰੀਸ਼ ਸੁਖੀਜਾ, ਭੁਪਿੰਦਰਪਾਲ ਸਿੰਘ ਹੈਡ ਡਰਾਫ਼ਟਸਮੈਨ, ਕੇ.ਪੀ. ਸਿੰਘ ਸਰਾਂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ, ਸੈਂਟਰ ਹੈਡ ਟੀਚਰ ਜਸਕੇਵਲ ਸਿੰਘ ਗੋਲੇਵਾਲੀਆ, ਪਿ੍ਰਤਪਾਲ ਸਿੰਘ ਸੰਧੂ, ਮਧਾਵ ਮੁਰਾਰੀ, ਪਲਵਿੰਦਰ ਕੌਰ, ਰਮਨਦੀਪ ਕੌਰ, ਪਿ੍ਰਤਪਾਲ ਕੌਰ, ਰੀਤੂ ਮਿੱਤਲ, ਪਰਮਿੰਦਰ ਕੌਰ, ਅੰਜੂ ਬਾਲਾ, ਤਾਜਵਿੰਦਰ ਕੌਰ, ਸ਼੍ਰੀਮਤੀ ਬਿੰਦੂ ਨੇ ਸਮਾਗਮ ਦੀ ਸਫ਼ਲਤਾ ਵਾਸਤੇ ਅਹਿਮ ਭੂਮਿਕਾ ਅਦਾ ਕੀਤੀ।