ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਬੀ.ਓ.ਡੀ. ਮੈਂਬਰਾਂ ਦੀ ਜੇ.ਕੇ. ਟਾਇਰਜ਼ ਨੇੜੇ ਬਾਬਾ ਦਿਆਲ ਸਿੰਘ ਤਿੰਨਕੌਣੀ ਚੌਂਕ, ਕੋਟਕਪੂਰਾ ਵਿਖੇ ਅਮਰਦੀਪ ਸਿੰਘ ਮੀਤਾ ਮੱਕੜ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਹਾਜਰ ਮੈਂਬਰਾਂ ਨੇ ਸਰਬਸੰਮਤੀ ਨਾਲ ਕੁਝ ਮਤੇ ਪਾਸ ਕੀਤੇ। ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਮੁਤਾਬਿਕ ਕਲੱਬ ਮੈਂਬਰਾਂ ਨੇ ਸਰਬਸੰਮਤੀ ਨਾਲ ਇਲਾਕੇ ’ਚ ਫ਼ਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਾ ਕੇ ਉਹਨਾਂ ਦੀ ਸੰਭਾਲ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਗਊਸ਼ਾਲਾ ਵਿੱਚ ਗਊਆਂ ਨੂੰ ਹਰਾ ਚਾਰਾ ਅਤੇ ਗੁੜ ਦੀ ਸੇਵਾ, ਹਰ ਸਾਲ ਦੀ ਤਰ੍ਹਾਂ ਕਲੱਬ ਵੱਲੋਂ ਕਿਸੇ ਸਰਕਾਰੀ ਸਕੂਲ ਨੂੰ ਗੋਦ ਲੈਣ ਵਰਗੇ ਮਤੇ ਵੀ ਪਾਸ ਕੀਤੇ ਗਏ। ਭੁਪਿੰਦਰ ਸਿੰਘ ਅਤੇ ਮਨਜੀਤ ਸਿੰਘ ਲਵਲੀ ਨੇ ਦੱਸਿਆ ਕਿ ਉਕਤ ਪੋ੍ਰਜੈਕਟਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਡਾ. ਸੁਨੀਲ ਛਾਬੜਾ ਅਤੇ ਇੰਸਪੈਕਟਰ ਨਛੱਤਰ ਸਿੰਘ ਨੇ ਦੱਸਿਆ ਕਿ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਵੱਲੋਂ ਕਲੱਬ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਨਵੇਂ ਸਾਲ ’ਚ ਸਮਾਜਸੇਵਾ ਦੇ ਕਾਰਜਾਂ ਵਿੱਚ ਤੇਜੀ ਲਿਆਉਣ ਬਾਰੇ ਵੀ ਵਿਚਾਰ ਚਰਚਾ ਹੋਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਸ਼ੋਕ ਕੁਮਾਰ ਅਤੇ ਬੀਰਇੰਦਰ ਪਾਲ ਸ਼ਰਮਾ ਸਮੇਤ ਹੋਰ ਅਨੇਕਾਂ ਮੈਂਬਰ ਅਤੇ ਪਤਵੰਤੇ ਵੀ ਹਾਜਰ ਸਨ।