
ਕੋਟਕਪੂਰਾ, 19 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਨੇ ਆਪਣੀ ਰੁੱਖ ਲਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਪ੍ਰਧਾਨ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਕਲੱਬ ਵਲੋਂ ਗੋਦ ਲਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰੀਨੌ ਵਿਖੇ ਅਨੇਕਾਂ ਪਾਮ ਦੇ ਬੂਟੇ ਲਾਏ ਗਏ। ਕਲੱਬ ਦੇ ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਸਕੂਲ ਮੁਖੀ ਦੀਪਕ ਬਾਂਸਲ ਮੁੱਖ ਅਧਿਆਪਕ ਦੀ ਅਗਵਾਈ ਵਾਲੇ ਵਫਦ ਨੇ ਪਾਮ ਦੇ ਬੂਟਿਆਂ ਦੀ ਜਰੂਰਤ ਮਹਿਸੂਸ ਕੀਤੀ ਸੀ, ਕਿਉਂਕਿ ਇਸ ਨਾਲ ਜਿੱਥੇ ਸਕੂਲ ਵਿੱਚ ਬਣੀ ਪਾਰਕ ਦੀ ਸ਼ਾਨ ਵਿੱਚ ਵਾਧਾ ਹੋਇਆ ਹੈ, ਉੱਥੇ ਪਾਮ ਦਾ ਬੂਟਾ ਹਵਾ ਨੂੰ ਸ਼ੁੱਧ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇੰਜੀ ਭੁਪਿੰਦਰ ਸਿੰਘ ਸਮੇਤ ਡਾ ਸੁਨੀਲ ਛਾਬੜਾ, ਗੁਰਟੇਕ ਸਿੰਘ, ਬਹਾਦਰ ਸਿੰਘ, ਨਿਰਭੈ ਸਿੰਘ ਸਿੱਧੂ, ਮੰਗਾ ਸਿੰਘ, ਮਨਜੀਤ ਸਿੰਘ ਲਵਲੀ, ਨਛੱਤਰ ਸਿੰਘ, ਬੀਰਇੰਦਰਪਾਲ ਸ਼ਰਮਾ ਅਤੇ ਗੇਜ ਰਾਮ ਭੋਰਾ ਦੀ ਅਗਵਾਈ ਵਾਲੀ ਟੀਮ ਨੂੰ ਜੀ ਆਇਆਂ ਆਖਦਿਆਂ ਸਕੂਲ ਮੁਖੀ ਦੀਪਕ ਬਾਂਸਲ ਨੇ ਵਾਤਾਵਰਣ ਦੀ ਸੰਭਾਲ ਸਮੇਤ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਲਾਏ ਜਾ ਰਹੇ ਬੂਟਿਆਂ ਅਤੇ ਵਿੱਢੀ ਮੁਹਿੰਮ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾ ਕੁਲਦੀਪ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਕੌਰ, ਚਰਨਜੀਤ ਕੌਰ ਆਦਿਕ ਅਧਿਆਪਕਾਂ ਸਮੇਤ ਅੰਮ੍ਰਿਤਪਾਲ ਕੌਰ ਅਤੇ ਨਵਜੀਤ ਕੌਰ ਆਂਗਣਵਾੜੀ ਵਰਕਰ ਵੀ ਹਾਜਰ ਸਨ। ਜਿੰਨਾ ਨੇ ਉਕਤ ਬੂਟਿਆਂ ਦੀ ਸਾਂਭ ਸੰਭਾਲ ਦਾ ਵਿਸ਼ਵਾਸ਼ ਦਿਵਾਇਆ।