ਫਰੀਦਕੋਟ 8 ਅਕਤੂਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਇੱਥੇ ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸਕੈਡਰੀ ਸਕੂਲ ਫ਼ਰੀਦਕੋਟ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਲਾਇਨ ਕਲੱਬ ਫਰੀਦਕੋਟ ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲਾਇਨ ਕਲੱਬ ਫਰੀਦਕੋਟ ਨੇ ਵਿਸ਼ਵ ਆਧਿਆਪਕ ਦਿਵਸ ਤੇ ਪੰਜ ਆਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਜਿੰਨਾਂ ਦੇ ਨਾਮ ਇਸ ਪ੍ਰਕਾਰ ਹਨ ਸ੍ਰੀਮਤੀ ਮਨਜੀਤ ਕੌਰ ਢਿੱਲੋਂ ਪੰਜਾਬੀ ਟੀਚਰ ਡੀ.ਪੀ.ਐਸ ਫਰੀਦਕੋਟ, ਸ੍ਰੀਮਤੀ ਪ੍ਰਦੀਪ ਕੌਰ ਮਿਊਜਿਕ ਟੀਚਰ ਸਰਕਾਰੀ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਫਰੀਦਕੋਟ,ਸ. ਮਨਿੰਦਰ ਸਿੰਘ ਪ੍ਰੋਫ਼ੈਸਰ ਬੀ.ਐਫ.ਐਲ. ਸੀ. ਫਰੀਦਕੋਟ, ਸ.ਸੁਰਿੰਦਰ ਪਾਲ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਚਹਿਲ ਅਤੇ ਸ.ਸਵਰਨ ਸਿੰਘ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਸਿੱਖਾਂਵਾਲਾ ਦੇ ਆਧਿਆਪਕਾਂ ਨੂੰ ਸਨਮਾਨਿਤ ਕੀਤਾ । ਇਹ ਆਧਿਆਪਕ ਸ਼ਹਿਰ ਦੇ ਨੇੜਲੇ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਅਵਸਰ ਤੇ ਜਿਲੇ ਦੇ ਜਿਲਾ ਸਿਖਿਆ ਅਫਸਰ (ਸਕੈਂਡਰੀ) ਸ੍ਰੀਮਤੀ ਨੀਲਮ ਰਾਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਆਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕਲੱਬ ਮੈਂਬਰਾਂ ਵੱਲੋ ਸਨਮਾਨਿਤ ਆਧਿਆਪਕਾਂ ਨੂੰ ਫੁੱਲਾਂ ਦੇ ਹਾਰ ਪਾਏ ਗਏ। ਇਹ ਸਮਾਗਮ ਕਲੱਬ ਪ੍ਰਧਾਨ ਸ੍ਰੀ ਮੋਹਿਤ ਗੁਪਤਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਬਿਕਰਮਜੀਤ ਸਿੰਘ ਢਿੱਲੋਂ,ਹਰਜੀਤ ਸਿੰਘ ਲੈਕਚਰਾਰ,ਗੁਰਮੇਲ ਸਿੰਘ ਜੱਸਲ,ਲੁਕਿੰਦਰ ਸ਼ਰਮਾਂ,ਭੁਪਿੰਦਰ ਪਾਲ ਸਿੰਘ,ਕੇ.ਪੀ.ਸਿੰਘ ਸਰਾਂ,ਅਮਰੀਕ ਸਿੰਘ ਖਾਲਸਾ,ਪ੍ਰਦੁਮਣ ਸਿੰਘ ਖਾਲਸਾ,ਚੰਦਨ ਕੱਕੜ,ਬਲਤੇਜ ਸਿੰਘ ਤੇਜੀ ਜੌੜਾ,ਗੁਰਚਰਨ ਸਿੰਘ ਗਿੱਲ,ਡਾ. ਗੁਰਿੰਦਰ ਮੋਹਨ ਸਿੰਘ,ਜਸਬੀਰ ਸਿੰਘ ਜੱਸੀ,ਐਡਵੋਕੇਟ ਸੁਨੀਲ ਚਾਵਲਾ,ਅਨੁਜ ਗੁਪਤਾ ਇਨਕਮ ਟੈਕਸ ਐਡਵੋਕੇਟ ਅਤੇ ਦਵਿੰਦਰ ਧਿੰਗੜਾ,ਗਿਰੀਸ਼ ਸੁਖੀਜਾ ਤੋ ਇਲਾਵਾ ਸਕੂਲ ਸਟਾਫ ਸਮਾਗਮ ਵਿੱਚ ਹਾਜ਼ਰ ਸਨ।