ਫ਼ਰੀਦਕੋਟ 9 ਮਾਰਚ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਕਰੀਬ ਪਿਛਲੇ ਪੈਂਤੀ ਸਾਲਾਂ ਤੋਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਮੋਹਰੀ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਅੰਤਰਰਾਸ਼ਟਰੀ ਇਸਤਰੀ ਦਿਵਸ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਸਥਾਨਕ ਫਰੀਦਕੋਟ ਕਲੱਬ ਵਿਖੇ ਹੋਏ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਮੈਡਮ ਹੀਰਾਵਤੀ ਨਾਇਬ ਤਹਿਸੀਲਦਾਰ (ਰ) ਅਤੇ ਮੈਡਮ ਸ਼ਾਂਤੀ ਦੇਵੀ ਸੁਪਰਡੈਂਟ ਗ੍ਰੇਡ-1 (ਰ) ਨੇ ਸਾਂਝੇ ਤੌਰ ’ਤੇ ਕੀਤੀ। ਪ੍ਰਸਿੱਧ ਸਮਾਜ ਸੇਵਕ ਅਤੇ ਸੇਵਾ ਨਿਯਮਾਂ ਦੇ ਮਾਹਿਰ, ਵਿੱਤ ਵਿਭਾਗ ਵਿੱਚੋਂ ਸੇਵਾ ਮੁਕਤ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਦੀ ਧਰਮ ਪਤਨੀ ਮੈਡਮ ਵਿਦਿਆ ਚੌਧਰੀ ਸਮਾਗਮ ਦੇ ਚੀਫ ਗੈਸਟ ਸਨ। ਗੋਲਡ ਮੈਡਲਿਸਟ ਐਥਲੀਟ ਪ੍ਰਿੰ. ਬਖਸ਼ੀਸ਼ ਕੌਰ ਸਮਾਰੋਹ ਦੌਰਾਨ ਗੈਸਟ ਆਫ ਆੱਨਰ ਅਤੇ ਸਮਾਜ ਸੇਵਾ ਵਿੱਚ ਮੋਹਰੀ ਪਰਿਵਾਰ ਦੀ ਪ੍ਰੋ. ਆਸਥਾ ਖਿੱਚੀ ਨੇ ਸਪੈਸ਼ਲ ਗੈਸਟ ਵਜੋਂ ਸ਼ਿਰਕਤ ਕੀਤੀ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਜਿਲ੍ਹਾ ਚੇਅਰਮੈਨ ਪ੍ਰਿੰ. ਕ੍ਰਿਸ਼ਨ ਲਾਲ, ਜਨਰਲ ਸਕੱਤਰ ਮਲਕੀਤ ਸਿੰਘ ਮੰਮਨ ਅਤੇ ਸਥਾਨਕ ਸ੍ਰੀ ਗੁਰੂ ਰਵਿਦਾਸ ਸੁਸਾਇਟੀ (ਰਜਿ.) ਦੇ ਪ੍ਰਧਾਨ ਮਿਸ਼ਨ ਸਹਿਯੋਗੀ ਮਨਜੀਤ ਖਿੱਚੀ , ਪ੍ਰਸਿਧ ਸਮਾਜ ਸੇਵਕ ਕੇ.ਪੀ.ਐੱਸ.ਸਰਾਂ,ਇਸਤਰੀ ਆਗੂ, ਮੰਜੂ ਸੁਖੀਜਾ ਆਦਿ ਵੀ ਸਮਾਰੋਹ ਵਿੱਚ ਸ਼ਾਮਿਲ ਹੋਏ। ਸਮਾਰੋਹ ਦੇ ਸ਼ੁਰੂ ਵਿੱਚ ਟਰੱਸਟ ਦੀ ਜਿਲ੍ਹਾ ਚੀਫ ਪੈਟਰਨ ਮੈਡਮ ਹੀਰਾਵਤੀ ਦੇ ਸਹੁਰਾ ਸਾਹਿਬ , ਸੀਨੀਅਰ ਆਗੂ ਸ੍ਰੀ ਕ੍ਰਿਸ਼ਨ ਆਰ.ਏ. ਦੇ ਸਤਿਕਾਰਤ ਪਿਤਾ ਸ੍ਰੀ ਰਾਮਜੀ ਲਾਲ ਅਤੇ ਸੀਨੀਅਰ ਮੈਂਬਰ ਮਨਜੀਤ ਕੌਰ ਦੀ ਚਾਚੀ ਰੁਕਮਣੀ ਦੇਵੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਸਮੇਂ ਸਮਾਜ ਸੇਵਾ ਵਿੱਚ ਵਧੀਆ ਯੋਗਦਾਨ ਪਾਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਨਿਰਮਲਜੀਤ ਕੌਰ, ਸੁਖਜੀਤ ਕੌਰ, ਬਿਮਲਾ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ,ਕੁਸ਼ਨ, ਪਰਮਜੀਤ ਤੇਜੀ, ਸੁਖਵਿੰਦਰ ਸੁੱਖੀ, ਨੇਹਾ, ਅਰਮਾਨਦੀਪ ਕੌਰ, ਪ੍ਰੇਮ ਲਤਾ ਖਿੱਚੀ, ਕਮਲਾ ਬਰਮੋਤਾ,ਪਰਵੰਤਾ ਭਾਰਤੀ, ਨਰਿੰਦਰ ਕੌਰ, ਸ਼ਮੀਮ ਅਖਤਰ, ਪਾਇਲ ਖੁਰਾਣਾ, ਮੈਡਮ ਮਮਤਾ, ਪ੍ਰਿੰ: ਸੁਰਿੰਦਰ ਪਾਲ ਕੌਰ ਸਰਾਂ, ਮੰਜੂ ਸੁਖੀਜਾ, ਗੁਰਲੀਨ ਕੌਰ ਬਬਰਾ, ਪਰਮਜੀਤ ਕੌਰ, ਰੁਪਿੰਦਰ ਕੌਰ, ਰਵਿੰਦਰ ਕੌਰ ਮੰਮਣ, ਸੁਨੀਤਾ ਰਾਣੀ, ਸੁਰਿੰਦਰ ਕੌਰ, ਕਮਲੇਸ਼ ਕਾਂਤਾ, ਦਰਸ਼ਨਾ, ਵਿਜੇ ਕੁਮਾਰੀ, ਕਿਰਨ ਸੁਖੀਜਾ, ਕਰਮਜੀਤ ਕੌਰ,ਡਾ. ਰਸ਼ਿਮ, ਡਾ. ਨਵਜੋਤ ਕੌਰ, ਸ਼ਕੁੰਤਲਾ ਦੇਵੀ, ਰਾਣੀ ਦੇਵੀ, ਡਾ. ਰੂਪਲ, ਮੰਜੂ ਸੁਖੀਜਾ, ਪਰਮਿੰਦਰ ਕੌਰ, ਪਰਮਜੀਤ ਕੌਰ ਅਤੇ ਸਰਬਜੀਤ ਕੌਰ ਆਦਿ ਸਮੇਤ 42 ਔਰਤਾਂ ਨੂੰ ‘ਮਾਤਾ ਸਵਿੱਤਰੀ ਬਾਈ ਫੂਲੇ ਅਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਚੀਫ ਗੈਸਟ ਮੈਡਮ ਚੌਧਰੀ ਸਮੇਤ ਹੋਰਨਾਂ ਸਭਨਾਂ ਬੁਲਾਰਿਆਂ ਨੇ ਅੰਤਰਰਾਸ਼ਟਰੀ ਇਸਤਰੀ ਦਿਵਸ ਦੀ ਵਧਾਈ ਦਿੰਦੇ ਹੋਏ ਟਰੱਸਟ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਸਮਾਗਮ ਦੀ ਸਫਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਸਮਾਰੋਹ ਦੌਰਾਨ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਸਨਮਾਨਿਤ ਕੀਤੀਆਂ ਗਈਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਨਿਗਰ ਅਤੇ ਸਥਿਰ ਸਮਾਜ ਦੀ ਸਿਰਜਨਾ ਵਿੱਚ ਔਰਤ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸਦੇ ਨਾਲ ਹੀ ਪ੍ਰਸ਼ਨ-ਉੱਤਰ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਮੌਕੇ ’ਤੇ ਹੀ ਇਨਾਮ ਵੰਡੇ ਗਏ। ਅੱਜ ਦੇ ਸਮਾਰੋਹ ਦੌਰਾਨ ਦਿਲ ਪ੍ਰੇਮ ਸਿੰਘ ਭੋਲਾ, ਰਾਕੇਸ਼ ਕੁਮਾਰ ਏ.ਐੱਸ.ਆਈ., ਸ਼ੰਕਰ ਦਾਸ ਏ.ਐੱਸ.ਆਈ., ਡਾ. ਸੋਹਨ ਲਾਲ ਨਿਗਾਹ, ਗੋਵਿੰਦ ਕੁਮਾਰ, ਪ੍ਰਿੰ. ਸਤਪਾਲ ਬਰਮੋਤਾ, ਗੋਪਾਲ ਕ੍ਰਿਸ਼ਨ ਬੇਦੀ, ਸ੍ਰੀ ਕ੍ਰਿਸ਼ਨ ਆਰ.ਏ., ਪੰਜਾਬੀ ਕਵੀ ਤੇ ਫਿਲਮ ਜਰਨਲਿਸਟ ਸ਼ਿਵ ਨਾਥ ਦਰਦੀ, ਐਡਵੋਕੇਟ ਪ੍ਰਦੀਪ ਸਿੰਘ ਅਟਵਾਲ,ਮਾਧਵ, ਗੋਵਿੰਦ,ਨਿਆਬ ਕੌਰ , ਪੁਸ਼ਪਾ ਖਿੱਚੀ,ਰਿਧੀ ਖਿੱਚੀ,ਅਮਰੀਨ, ਸ਼ਕੁੰਤਲਾ ਦੇਵੀ ਪਤਨੀ ਰਮੇਸ਼ ਕੁਮਾਰ, ਰਜ਼ੀਆ,ਗੁਰਸਾਂਝ, ਕਸ਼ਮੀਰ ਸਿੰਘ, ਜਸਵਿੰਦਰ ਜੱਸ,ਜਸਬੀਰ ਸਿੰਘ ਸੀਨੀਅਰ ਮੈਨੇਜਰ, ਮਨਜਿੰਦਰ,ਕੌਰ,ਗੁਲਨਾਜ਼,ਯੁਵਾਨ ਭਾਰਤੀ ਅਤੇ ਗਨਿਸ਼ਕਾ ਆਦਿ ਮੌਜੂਦ ਸਨ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸ਼ਹਿਰ ਅੰਦਰ ਮਨਾਏ ਗਏ ਇਸ ਪ੍ਰਭਾਵ ਸ਼ਾਲੀ ਸਮਾਰੋਹ ਨੇ ਮੌਜੂਦ ਮੈਂਬਰਾਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡੀ।

