ਪਾਇਲ/ਮਲੌਦ,24 ਦਸੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਲਿਖਾਰੀ ਸਭਾ ਪਾਇਲ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤ ਪਾਲਾ ਰਾਜੇਵਾਲੀਆ ਦੀ ਸਰਪ੍ਰਸਤੀ ਹੇਠ ਸੋਨੀਆ ਧਰਮਸ਼ਾਲਾ ਪਾਇਲ ਵਿਖੇ ਹੋਈ।ਇਹ ਵਿਸ਼ੇਸ਼ ਮੀਟਿੰਗ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਈ।ਇਸ ਮੌਕੇ ਦੂਰੋਂ ਨੇੜਿਓਂ ਪਹੁੰਚੇ ਲੇਖਕਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਪੋ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਰਚਨਾਵਾਂ ਦੇ ਦੌਰ ਵਿੱਚ ਪਾਲਾ ਰਾਜੇਵਾਲੀਆ ਨੇ ‘ਸੱਚ ਲਿਖਦਾ ਸ਼ਾਇਰ’,ਰਾਮ ਸਿੰਘ ਸਮਰਾਲਾ ਨੇ ‘ਦੋ ਲਾਲ ਗੁਰਾਂ ਦੇ’, ਜਸਵਿੰਦਰ ਸਿੰਘ ਪੰਧੇਰ ਖੇੜੀ ਨੇ ‘ਪੁੱਤਰਾਂ ਦੇ ਦਾਨੀ’, ਦੇਵੀ ਦਿਆਲ ਪਹੇੜੀ ਨੇ ‘ਗੋਬਿੰਦ ਦੇ ਲਾਲ’, ਹਰਪ੍ਰੀਤ ਸਿੰਘ ਸਿਹੌੜਾ ਨੇ ‘ਨਿੱਕੀਆਂ ਜ਼ਿੰਦਾ’,’ ਪੱਪੂ ਬਲਵੀਰ ਨੇ ‘ਸਿੱਖ ਕੌਮ ‘,ਬੰਤ ਘੁਡਾਣੀ ਨੇ ‘ਸ਼ਹੀਦੀਆਂ’,ਜਸਵੀਰ ਝੱਜ ਨੇ ‘ਚੜ੍ਹਦੀ ਕਲਾ’ ਆਦਿ ਰਚਨਾਵਾਂ ਰਾਹੀਂ ਆਪੋ ਆਪਣੀ ਹਾਜ਼ਰੀ ਲਗਵਾਈ। ਅਖੀਰ ਵਿੱਚ ਨਰਿੰਦਰ ਮਣਕੂ ਦੀ ਭੈਣ ਪਰਮਜੀਤ ਕੌਰ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ। ਸਭਾ ਦੀ ਕਾਰਵਾਈ ਜਨਰਲ ਸਕੱਤਰ ਬੰਤ ਘੁਡਾਣੀ ਨੇ ਬਾਖੂਬੀ ਨਿਭਾਈ ਅਤੇ ਦੱਸਿਆ ਕਿ ਲਿਖਾਰੀ ਸਭਾ ਪਾਇਲ ਦੀ ਮੀਟਿੰਗ ਹਰੇਕ ਮਹੀਨੇ ਦੇ ਤੀਜੇ ਐਤਵਾਰ ਸੋਨੀਆ ਧਰਮਸ਼ਾਲਾ ਪਾਇਲ ਵਿਖੇ ਹੋਇਆ ਕਰੇਗੀ।