ਕੋਟਕਪੂਰਾ, 11 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਨ.ਪੀ.ਐੱਸ. ਦੇ ਫਰੀਦਕੋਟ ਦੇ ਜਿਲ੍ਹਾ ਸੈਕਟਰੀ ਗੁਰਪ੍ਰੀਤ ਸਿੰਘ ਔਲਖ ਜਿਲ੍ਹਾ ਸੈਕਟਰੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਮਾਨ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਪੋਲ ਖੋਲਣ ਲਈ 12 ਜੂਨ ਨੂੰ ਝੰਡਾ ਮਾਰਚ ਵਿੱਚ ਐੱਨ.ਪੀ.ਐੱਸ. ਮੁਲਾਜ਼ਮਾਂ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੇ। ਗੁਰਤੇਜ ਖਹਿਰਾ ਜਿਲ੍ਹਾ ਕਨਵੀਨਰ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਮੁਨਕਰ ਹੋ ਗਈ ਹੈ, ਜਿਸ ਕਾਰਨ ਐੱਨ.ਪੀ.ਐੱਸ. ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਦੋ ਸਾਲ ਪਹਿਲਾਂ ਜਾਰੀ ਕੀਤਾ ਨੋਟੀਫਿਕੇਸ਼ਨ ਵੀ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਲਈ ਕਾਗਜ਼ ਦਾ ਟੁਕੜਾ ਹੀ ਸਾਬਤ ਹੋਇਆ ਹੈ। ਜੇਕਰ ਪੰਜਾਬ ਸਰਕਾਰ ਸੱਚ ਵਿੱਚ ਮੁਲਾਜ਼ਮ-ਪੈਨਸ਼ਨਰ ਹਿਤੈਸ਼ੀ ਹੈ ਤਾਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਕਰੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁਲਾਜ਼ਮ ਜਸਵਿੰਦਰ ਕੋਠੇ ਥੇਹਵਾਲਾ, ਗੁਰਪ੍ਰੀਤ ਜੈਤੋ, ਲੇਖਰਾਜ, ਕੁਲਵਿੰਦਰ ਸੇਢਾ ਸਿੰਘ ਵਾਲਾ, ਹਰਪਾਲ ਸਿੰਘ, ਹਰਭਜਨ ਸਿੰਘ, ਨਰਿੰਦਰ ਬਿਜਲੀ ਬੋਰਡ, ਰਜਿੰਦਰ ਸਿੰਘ, ਸਵਨਜੀਤ ਜੈਤੋ, ਪਵਨ ਕੁਮਾਰ, ਚੰਦਰ ਸ਼ੇਖਰ, ਸੁਰਜੀਤ ਸਿੰਘ ਆਦਿ ਐੱਨ.ਪੀ.ਐੱਸ. ਮੁਲਾਜ਼ਮ ਵੀ ਮੌਜੂਦ ਸਨ।