ਗਿਰੋਹ ’ਚ ਸ਼ਾਮਿਲ 5 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਕਾਬੂ
ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਸੰਜੀਵ ਕੁਮਾਰ ਡੀ.ਐਸ.ਪੀ (ਸ.ਡ) ਕੋਟਕਪੂਰਾ ਦੀ ਦੇ ਦਿਸ਼ਾ ਨਿਰਦੇਸ਼ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਗਿਰੋਹ ਵਿੱਚ ਸ਼ਾਮਿਲ 5 ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਸਰਬਜੀਤ ਸਿੰਘ (ਵਾਸੀ ਸਾਵਤ ਸਿੰਘ ਨਗਰ, ਅੰਮ੍ਰਿਤਸਰ), ਮਨਪ੍ਰੀਤ ਸਿੰਘ (ਵਾਸੀ ਸ਼ੇਰੇ ਪੰਜਾਬ ਨਗਰ ਦੁਆਰੇਆਣਾ ਰੋਡ, ਕੋਟਕਪੂਰਾ), ਭੁਪਿੰਦਰ ਸਿੰਘ ਉਰਫ ਭਿੰਦਾ (ਵਾਸੀ ਅੰਮ੍ਰਿਤਸਰ), ਰਮੇਸ਼ ਕੁਮਾਰ ਉਰਫ ਸੋਨੂੰ (ਵਾਸੀ ਰਵੀਦਾਸ ਮੁਹੱਲਾ, ਜਗਰਾਓ) ਅਤੇ ਸਤਨਾਮ ਸਿੰਘ ਉਰਫ ਸਨੀ (ਵਾਸੀ ਸ਼ੇਰੇ ਪੰਜਾਬ ਨਗਰ ਦੁਆਰੇਆਣਾ ਰੋਡ, ਕੋਟਕਪੂਰਾ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ 01 ਕਾਪਾ, 01 ਲੋਹੇ ਦੀ ਪਾਈਪ, 01 ਲੋਹੇ ਦਾ ਖੰਡਾ, 01 ਕੁਹਾੜੀ ਅਤੇ 01 ਲੱਕੜ ਦਾ ਦਸਤਾ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ 02 ਨਵੰਬਰ ਨੂੰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੇ ਸਬੰਧ ਵਿੱਚ ਤਿਕੋਣੀ ਮੋਗਾ ਰੋਡ, ਕੋਟਕਪਰਾ ਵਿਖੇ ਮੌਜੂਦ ਸੀ ਤਾਂ ਉਹਨਾ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇਹ ਦੋਸ਼ੀ ਜੋ ਲੁੱਟਾ ਖੋਹਾ ਕਰਨ ਦੇ ਆਦਿ ਹਨ ਅਤੇ ਜੋ ਰਾਹਗੀਰਾ ਪਾਸੋ ਲੱਟ ਕਰਦੇ ਹਨ ਅਤੇ ਜੋ ਅੱਜ ਵੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਸੂਚਨਾ ਦੇ ਅਧਾਰ ’ਤੇ ਤੁਰਤ ਕਾਰਵਾਈ ਕਰਦੇ ਹੋਏ ਇਹਨਾ ਦੋਸ਼ੀਆਂ ਨੂੰ ਡੇਰਾ ਬਾਬਾ ਭਮੀਰੀਦਾਸ ਨਜਦੀਕ ਬਿਜਲੀ ਘਰ, ਦੇਵੀਵਾਲਾ ਰੋਡ, ਕੋਟਕਪੂਰਾ ਪਾਸੋ ਉਸ ਸਮੇ ਗ੍ਰਿਫਤਾਰ ਕੀਤਾ, ਜਦ ਉਹ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਇਹਨਾ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 261 ਮਿਤੀ 02.11.2025 ਅ/ਧ 310(4), 310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਜਦ ਇਹਨਾ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਚੋਰੀ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ 06 ਮਾਮਲੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਦਰਜ ਮੁਕੱਦਮੇ ਹੇਠ ਲਿਖੇ ਅਨੁਸਾਰ ਹਨ:
ਲੜੀ ਨੰ. ਦੋਸ਼ੀਆਂ ਦਾ ਵੇਰਵਾ ਪਹਿਲਾ ਦਰਜ ਮੁਕੱਦਮੇ।
(1) ਸਤਨਾਮ ਸਿੰਘ ਉਰਫ ਸਨੀ ਪੁੱਤਰ ਸੁਰਜੀਤ ਸਿੰਘ ਉਰਫ ਬਿੱਲਾ ਵਾਸੀ ਸ਼ੇਰੇ ਪੰਜਾਬ ਨਗਰ ਦੁਆਰੇਆਣਾ ਰੋਡ ਕੋਟਕਪੂਰਾ 1) ਮੁਕੱਦਮਾ ਨੰਬਰ 15 ਮਿਤੀ 31.01.2016 ਅ/ਧ 379,411 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ।
2) ਮੁਕੱਦਮਾ ਨੰਬਰ 219 ਮਿਤੀ 27.11.2019 ਅ/ਧ 61/1/14 ਐਕਸਾਈਜ ਐਕਟ ਥਾਣਾ ਸਿਟੀ ਕੋਟਕਪੂਰਾ।
3) ਮੁਕੱਦਮਾ ਨੰਬਰ 212 ਮਿਤੀ 17.10.2022 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ।
4) ਮੁਕੱਦਮਾ ਨੰਬਰ 80 ਮਿਤੀ 10.04.2025 ਅ/ਧ 112(2) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ।
5) ਮੁਕੱਦਮਾ ਨੰਬਰ 174 ਮਿਤੀ 15.07.2024 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ।
(2) ਰਮੇਸ਼ ਕੁਮਾਰ ਉਰਫ ਸੋਨੂੰ ਪੁੱਤਰ ਸੂਰਜ ਭਾਨ ਵਾਸੀ ਰਵੀਦਾਸ ਮੁਹੱਲਾ ਜਗਰਾਓ ਮੁਕੱਦਮਾ ਨੰਬਰ 25 ਮਿਤੀ 01.02.2015 ਅ/ਧ 363, 366, 376 ਆਈ.ਪੀ.ਸੀ. ਥਾਣਾ ਕੰਬੋਜ (ਅੰਮ੍ਰਿਤਸਰ ਦਿਹਾਤੀ)।
(3) ਸਰਬਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਬਾਬਾ ਸਾਵਤ ਸਿੰਘ ਨਗਰ ਨੇੜੇ ਡੇਰਾ ਬਾਬਾ ਸਾਵਤ ਸਿੰਘ ਗੁਰੂਦੁਆਰਾ ਬਿਆਸ (ਅੰਮ੍ਰਿਤਸਰ)
(4) ਮਨਪ੍ਰੀਤ ਸਿੰਘ ਪੁੱਤਰ ਗੌਰਵ ਸਿੰਘ ਵਾਸੀ ਸ਼ੇਰੇ ਪੰਜਾਬ ਨਗਰ ਦੁਆਰੇਆਣਾ ਰੋਡ ਕੋਟਕਪੂਰਾ।
(5) ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਨਿਰਮਲ ਸਿੰਘ ਵਾਸੀ ਤਰਨਤਾਰਨ ਰੋਡ ਗੁਰਵਾਲੀ ਚੌਕੀ ਵਰਪਾਲ (ਅੰਮ੍ਰਿਤਸਰ ਸਾਹਿਬ)।

