ਗਿਰੋਹ ਵਿੱਚ ਸ਼ਾਮਿਲ 4 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਕਾਬੂ
ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾ, ਚੋਰੀਆਂ ਅਤੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਦਰ ਫਰੀਦਕੋਟ ਵੱਲੋਂ ਲੁੱਟ ਖੋਹ ਕਰਨ ਫਿਰਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 4 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਤਰਲੋਚਨ ਸਿੰਘ ਡੀ.ਐਸ.ਪੀ. (ਸ.ਡ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਜਗਸੀਰ ਸਿੰਘ ਉਰਫ ਜੱਗਾ (ਵਾਸੀ ਪਿੰਡ ਅਰਾਈਆਵਾਲਾ ਕਲਾ), ਪਰਮਿੰਦਰ ਸਿੰਘ ਉਰਫ ਧਰਮਿੰਦਰ ਸਿੰਘ (ਵਾਸੀ ਰਾਮਪੁਰਾ ਫੂਲ ਹਾਲ ਪਿੰਡ ਕਲੇਰ), ਲਖਵਿੰਦਰ ਸਿੰਘ ਉਰਫ ਲੱਖਾ (ਵਾਸੀ ਪਿੰਡ ਝਾੜੀਵਾਲਾ) ਅਤੇ ਜਸਕਰਨ ਸਿੰਘ ਉਰਫ ਕਰਨ (ਵਾਸੀ ਜੋਤਰਾਮ ਕਲੋਨੀ ਭੋਲੂਵਾਲਾ ਰੋਡ, ਫਰੀਦਕੋਟ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ 01 ਰਾਡ, 01 ਕ੍ਰਿਪਾਨ, 01 ਕਾਪਾ ਅਤੇ ਗਰਾਰੀ ਫਿੱਟ ਕੀਤੀ ਹੋਈ ਲੋਹੇ ਦੀ ਪਾਇਪ ਵੀ ਬਰਾਮਦ ਕੀਤੀ ਗਈ ਹੈ। ਕਾਰਵਾਈ ਦੇ ਵੇਰਵੇ ਸਾਝੇ ਕਰਦਿਆ ਉਹਨਾ ਦੱਸਿਆ ਕਿ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਏਐਸਆਈ ਚਮਕੌਰ ਸਿੰਘ ਇੰਚਾਰਜ ਚੌਕੀ ਗੋਲੇਵਾਲਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਸੀ, ਇਹ ਸਾਰੇ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ ਅਤੇ ਲੁੱਟਾਂ-ਖੋਹਾਂ ਵੀ ਕਰਦੇ ਹਨ ਅਤੇ ਅੱਜ ਵੀ ਮਾਰੂ ਹਥਿਆਰਾਂ ਨਾਲ ਲੈਸ ਕੇ ਲੁੱਟਾਂ-ਖੋਹਾਂ ਕਰਨ ਦੀ ਤਿਆਰੀ ਕਰ ਰਹੇ ਹਨ। ਜਿਸ ’ਤੇ ਪੁਲਿਸ ਪਾਰਟੀ ਵੱਲੋਂ ਤੁਰਤ ਕਾਰਵਾਈ ਕਰਦਿਆਂ ਇਸ ਗਿਰੋਹ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਪਿੰਡ ਹਰਦਿਆਲੇਆਣੇ ਵਾਲੇ ਰੋਡ ਪਰ ਰੇਲਵੇ ਫਾਟਕਾ ਨਜਦੀਕ ਖਾਲੀ ਪਈ ਜਿੰਮ ਪਾਸ ਤੇਜਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮਕੱਦਮਾ ਨੰਬਰ 280 ਮਿਤੀ 21.12.2025 ਅਧੀਨ ਧਾਰਾ 111(3) ਬੀ.ਐਨ.ਐਸ. ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਜਗਸੀਰ ਸਿੰਘ ਉਰਫ ਜੱਗਾ ਹੈ, ਜਿਸ ਖ਼ਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 9 ਮਾਮਲੇ ਦਰਜ ਰਜਿਸਟਰ ਹਨ। ਇਸ ਤੋ ਇਲਾਵਾ ਇਸ ਗਿਰੋਹ ਵਿੱਚ ਸ਼ਾਮਿਲ 2 ਹੋਰ ਦੋਸ਼ੀਆਂ ਖਿਲਾਫ ਪਹਿਲਾ ਵੀ 2 ਮਾਮਲੇ ਦਰਜ ਰਜਿਸਟਰ ਹਨ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾ ਪਾਸੋ ਹੋਰ ਪੁਛਗਿੱਛ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦਿਆਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
