ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਜਿਲਿਆਂ ਵਿੱਚ ਕੁੱਲ 16 ਮੁਕੱਦਮੇ ਦਰਜ : ਐਸ.ਐਸ.ਪੀ.
ਕੋਟਕਪੂਰਾ, 2 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾ, ਚੋਰੀਆਂ ਅਤੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਸੰਦੀਪ ਕੁਮਾਰ ਐਸ.ਪੀ. (ਇੰਨਵੈਸਟੀਗੇਸ਼ਨ) ਦੀ ਰਹਿਨੁਮਾਈ ਹੇਠ ਥਾਣਾ ਬਾਜਾਖਾਨਾ ਵੱਲੋਂ ਲੁੱਟ ਖੋਹ ਕਰਨ ਫਿਰਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 3 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਚਰਨਜੀਵ ਲਾਬਾ ਡੀ.ਐਸ.ਪੀ. (ਐਨ.ਡੀ.ਪੀ.ਐਸ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸ਼ਾਂਝੀ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਗੁਰਦਿੱਤ ਸਿੰਘ ਉਰਫ ਗੋਰਾ, ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਜੋ ਹੋਈ ਹੈ। ਇਹ ਸਾਰੇ ਦੋਸ਼ੀ ਜਿਲ੍ਹਾ ਮੁਕਤਸਰ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋ ਇਹਨਾ ਪਾਸੋ 01 ਲੋਹੇ ਦੀ ਗਰਾਰੀ ਲੱਗੀ ਪਾਈਪ, 01 ਟੋਕਾ ਅਤੇ 01 ਲੋਹੇ ਦੀ ਪਾਈਪ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀਆਂ ਪਾਸੋ 01 ਚੋਰੀ ਦਾ ਹੀਰੋ ਹਾਂਡਾ ਮੋਟਰਸਾਈਕਲ ਵੀ ਬਰਾਮਦ ਕੀਤੀ ਗਿਆ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਸ:ਥ. ਬਲਤੇਜ ਸਿੰਘ ਪੁਲਿਸ ਪਾਰਟੀ ਸਮੇਤ ਪੁਲਿਸ ਚੌਕੀ ਬਰਗਾੜੀ ਮੌਜੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਦੋਸ਼ੀ ਗੁਰਦਿੱਤ ਸਿੰਘ ਉਰਫ ਗੋਰਾ, ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਨਸ਼ਾ ਕਰਨ ਅਤੇ ਚੋਰੀਆਂ ਕਰਨ ਦੇ ਆਦੀ ਹਨ ਅਤੇ ਜੋ ਬਹਿਬਲ ਕਲਾ ਡਰੇਨ ਦੇ ਪਾਸ ਤੇਜਧਾਰ ਹਥਿਆਰਾ ਸਮੇਤ ਰਾਹਗੀਰਾ, ਪੈਟਰੋਲ ਪੰਪ ਵਾਲਿਆ ਅਤੇ ਦੁਕਾਨਦਾਰਾ ਪਾਸੋ ਚੋਰੀ ਅਤੇ ਲੁੱਟ/ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋ ਤੁਰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਤੇਜਧਾਰ ਹਥਿਆਰਾ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਮਕੱਦਮਾ ਨੰਬਰ 86 ਮਿਤੀ 31-07-25 ਅਧੀਨ ਧਾਰਾ 112,303(2),310(4), 317(2) ਬੀ.ਐਨ.ਐਸ. ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਗੁਰਦਿੱਤ ਸਿੰਘ ਉਰਫ ਗੋਰਾ ਇਸ ਗਿਰੋਹ ਦਾ ਮੁੱਖ ਸਰਗਨਾ ਹੈ, ਜਿਸਦੇ ਖਿਲਾਫ ਬਠਿੰਡਾ, ਮੁਕਤਸਰ ਸਾਹਿਬ ਅਤੇ ਫਰੀਦਕੋਟ ਅੰਦਰ ਪਹਿਲਾ ਵੀ ਚੋਰੀ, ਖੋਹ, ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 10 ਮੁਕੱਦਮੇ ਦਰਜ ਰਜਿਸਟਰ ਹਨ। ਇਸ ਤੋਂ ਇਲਾਵਾ ਦੂਜੇ ਦੋਸ਼ੀਆਂ ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਖਿਲਾਫ ਵੀ ਨਸ਼ੇ ਦੀ ਤਸਕਰੀ, ਚੋਰੀ ਅਤੇ ਹੋਰ ਧਾਰਾਵਾਂ ਤਹਿਤ ਕੁੱਲ 06 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰ੍ਰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ। ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾ ਦਰਜ ਮੁਕੱਦਮੇ ਹੇਠ ਲਿਖੇ ਅਨੁਸਾਰ ਹਨ।
1. ਗੁਰਦਿੱਤ ਸਿੰਘ ਉਰਫ ਗੋਰਾ ਪੁੱਤਰ ਗੁਰਮੇਲ ਸਿੰਘ ਵਾਸੀ ਕੋਟਲੀ ਅਬਲੂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 1) ਮੁਕੱਦਮਾ ਨੰਬਰ 20 ਮਿਤੀ 13.02.2018 ਅ/ਧ 61/1/14 ਐਕਸਾਈਜ ਐਕਟ ਥਾਣਾ ਸਦਰ ਬਠਿੰਡਾ 2) ਮੁਕੱਮਦਾ ਨੰਬਰ 69 ਮਿਤੀ 30.06.2018 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ 3) ਮੁਕੱਦਮਾ ਨੰਬਰ 81 ਮਿਤੀ 14.06.2019 ਅ/ਧ 22/29/61/85 ਐਨ.ਡੀ.ਪੀ.ਐਸ ਐਕਟ ਥਾਣਾ ਕੋਟਭਾਈ (ਮੁਕਤਸਰ ਸਾਹਿਬ) 4) ਮੁਕੱਦਮਾ ਨੰਬਰ 85 ਮਿਤੀ 18.06.2019 ਅ/ਧ 379(ਬੀ)/506/511/148/149/34 ਆਈ.ਪੀ.ਸੀ ਥਾਣਾ ਕੋਟਭਾਈ (ਮੁਕਤਸਰ ਸਾਹਿਬ) 5) ਮੁਕੱਦਮਾ ਨੰਬਰ 134 ਮਿਤੀ 20.08.2019 ਅ/ਧ 61/1/14 ਐਕਸਾਈਜ ਐਕਟ ਥਾਣਾ ਜੈਤੋ 6) ਮੁਕੱਦਮਾ ਨੰਬਰ 153 ਮਿਤੀ 16.12.2019 ਅ/ਧ 25/27/54/59 ਅਸਲਾ ਐਕਟ 307, 452, 148, 149, 447, 427, 511 ਆਈ.ਪੀ.ਸੀ ਥਾਣਾ ਕੈਟ ਬਠਿੰਡਾ 7) ਮੁਕੱਦਮਾ ਨੰਬਰ 209 ਮਿਤੀ 31.12.2020 ਅ/ਧ 379/411 ਆਈ.ਪੀ.ਸੀ ਥਾਣਾ ਜੈਤੋ 8) ਮੁਕੱਦਮਾ ਨੰਬਰ 69 ਮਿਤੀ 10.05.2021 ਅ/ਧ 379/411 ਆਈ.ਪੀ.ਸੀ ਥਾਣਾ ਜੈਤੋ 9) ਮੁਕੱਦਮਾ ਨੰਬਰ 190 ਮਿਤੀ 17.11.2021 ਅ/ਧ 379/413 ਆਈ.ਪੀ.ਸੀ ਥਾਣਾ ਕੋਟਭਾਈ (ਮੁਕਤਸਰ) 10) ਮੁਕੱਦਮਾ ਨੰਬਰ 95 ਮਿਤੀ 07.07.2022 ਅ/ਧ 379/411 ਆਈ.ਪੀ.ਸੀ ਥਾਣਾ ਜੈਤੋ 2. ਗੁਰਮੀਤ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਥਰਾਜਵਾਲਾ ਥਾਣਾ ਲੰਬੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 1) ਮੁਕੱਦਮਾ ਨੰਬਰ 186 ਮਿਤੀ 29.08.2019 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਲੰਬੀ (ਮੁਕਤਸਰ) 2) ਮੁਕੱਦਮਾ ਨੰਬਰ 201 ਮਿਤੀ 13.07.2020 ਅ/ਧ 61/78/1/14 ਐਕਸਾਈਜ ਐਕਟ ਥਾਣਾ ਸਿਟੀ ਮਲੋਟ 3) ਮੁਕੱਦਮਾ ਨੰਬਰ 102 ਮਿਤੀ 05.07.2021 ਅ/ਧ 379/411/467/468/471/472/473ਆਈ.ਪੀ.ਸੀ ਥਾਣਾ ਗਿੱਦੜਬਾਹਾ (ਮੁਕਤਸਰ) 4) ਮੁਕੱਦਮਾ ਨੰਬਰ 58 ਮਿਤੀ 25.04.2023 ਅ/ਧ 61/78/1/14 ਐਕਸਾਈਜ ਐਕਟ ਥਾਣਾ ਸਿਟੀ ਮਲੋਟ 5) ਮੁਕੱਦਮਾ ਨੰਬਰ 13 ਮਿਤੀ 10.02.2024 ਅ/ਧ 174ਏ ਆਈ.ਪੀ.ਸੀ ਥਾਣਾ ਗਿੱਦੜਬਾਹਾ (ਮੁਕਤਸਰ) 3. ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਬਲਜਿੰਦਰ ਸਿੰਘ ਵਾਸੀ ਕੋਟਲੀ ਅਬਲੂ ਜਿਲ੍ਹਾ ਮੁਕਤਸਰ ਮੁਕੱਦਮਾ ਨੰਬਰ 88 ਮਿਤੀ 01.07.2023 ਅ/ਧ 379/411 ਆਈ.ਪੀ.ਸੀ ਥਾਣਾ ਜੈਤੋ।