ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪਦਮਸ਼੍ਰੀ ਸਰਜੀਤ ਪਾਤਰ ਦੇ ਅਕਾਲ ਚਲਾਣੇ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਅਤੇ ਉਨਾਂ ਨੂੰ ਪਿਆਰ ਕਰਨ ਵਾਲਿਆਂ ਵਿੱਚ ਸ਼ੋਕ ਦੀ ਲਹਿਰ ਹੈ। ਇਸ ਹਿਰਦੇਵੇਧਕ ਖ਼ਬਰ ਦੇ ਮਿਲਦਿਆਂ ਹੀ ਸ਼ਬਦਾਂ ਦਾ ਸ਼ਹਿਰ, ਤਾਂਘ ਸਾਹਿਤ ਦੀ, ਕਲਮ ਦੀ ਤਾਕਤ ਅਤੇ ਹਰਫ਼ਾਂ ਦੀ ਨਗਰੀ ਮੈਗਜ਼ੀਨ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਦੀ ਇੱਕ ਸ਼ੋਕ ਇਕੱਤਰਤਾ ਕਰਕੇ ਪਦਮਸ੍ਰੀ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸ਼ੋਕ ਇਕੱਤਰਤਾ ਵਿੱਚ ਲੇਖਕ ਮਹਿੰਦਰ ਸੂਦ ਵਿਰਕ, ਲੇਖਕ ਪਾਲ ਜਲੰਧਰੀ, ਲੇਖਕ ਜਗਜੀਤ ਕਲੇਰ, ਜਨਾਬ ਸਤਪਾਲ ਸਾਹਲੋਂ ਸਾਹਿਬ, ਰਾਜੇਸ਼ ਕੁਮਾਰ ਸਰਪੰਚ ਪਿੰਡ ਸਰਮਸਤਪੁਰ, ਨਿਖਿਲ ਤਾਜਪੁਰੀ, ਗੀਤਕਾਰ ਪ੍ਰੀਤ ਬਲਿਹਾਰ ਵਿਰਕ, ਜਸਵਿੰਦਰ ਸੂਦ ,ਬਲਜਿੰਦਰ ਸੂਦ, ਸੂਦ ਸਿਸਟਰਸ, ਪੰਮਾ ਕਲੇਰ, ਮਾਹੀ ਜਮਾਲਪੁਰੀ ਅਤੇ ਹੋਰ ਮੈਂਬਰ ਸਹਿਬਾਨ ਹਾਜ਼ਰ ਹੋਏ।
Posted inਪੰਜਾਬ