ਕੋਟਕਪੂਰਾ, 16 ਸਤੰਬਰ (ਵਰਲਡ ਪੰਜਾਬੀ ਟਾਈਮਜ਼ )
ਬੀਤੇਂ ਦਿਨੀਂ ਲੇਖਕ ਅਮਰਜੀਤ ਬਰਾੜ ਗੋਲੇਵਾਲਾ ਦੀ ਪੁਸਤਕ ਭੁਲੇਖਿਆਂ ਦੀ ਦੌੜ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਮੈਬਰਾਂ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਪ੍ਰਧਾਨ ਸਿਮਰਜੀਤ ਸਿੰਘ ਸੇਖੋ ਦੇ ਨਾਲ-ਨਾਲ ਸੁਰਿੰਦਰ ਸਿੰਘ ਰੋਮਾਣਾ ਨੇ ਦਸਿੱਆ ਕਿ ਅਮਰਜੀਤ ਬਰਾੜ ਗੋਲੇਵਾਲਾ ਨੇ ਗਿਆਨ ਗੰਗਾ, ਸਰੇਨੀਆਂ, ਕਵਿਤਾ ਵਰਗੀ ਜਿੰਦਗੀ, ਜਿੰਦਗੀ ਦਾ ਸਿਰਨਾਵਾਂ, ਸਖ਼ਸੀਅਤ ਜਿੰਦਗੀ ਦੀ ਦੋਲਤ, ਜਿੰਦਗੀ ਦੇ ਸਬਕ, ਡੂੰਘੀਆਂ ਸੋਚਾਂ ਦੀ ਫੁਲਕਾਰੀ, ਸਖ਼ਸੀਅਤ ਸੋਚ ਅਤੇ ਸਲੀਕਾ, ਡੂੰਘੀਆਂ ਰਮਜਾਂ, ਆਪਣੇ ਲਈ ਵੀ ਜਿਉਣਾ ਸਿੱਖੋ ਅਤੇ ਹੁਣ ਭੁਲੇਖਿਆਂ ਦੀ ਦੋੜ ਆਦਿ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾਂ ਵਿਸ਼ਵ ਪ੍ਰਸਿੱਧ ਹਿੰਦੀ ਪੁਸਤਕ ਕਬੱਡੀ ਕੱਪ ਪੁਸਤਕਾਂ ਛਾਪੀਆਂ ਹਨ। ਇਸ ਮੌਕੇ ਪ੍ਰਧਾਨ ਸਿਮਰਜੀਤ ਸਿੰਘ ਸੇਖੋ ਤੋਂ ਇਲਾਵਾ ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ, ਚਰਨਜੀਤ ਸਿੰਘ ਸੇਖੋਂ, ਡਾ. ਗੁਰਇੰਦਰ ਮੋਹਨ ਸਿੰਘ, ਗੁਰਜਾਪ ਸਿੰਘ ਸੇਖੋ, ਨਰਿੰਦਰਪਾਲ ਸਿੰਘ ਬਰਾੜ ਹਾਜ਼ਰ ਸਨ।