28 ਮਾਰਚ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਿਤ ਕਵਿਤਾਵਾਂ, ਗੀਤ, ਲੇਖ,ਕਿਤਾਬਾਂ ਲਿਖਣ ਵਾਲੇ ਲੇਖਕ ਬੂਟਾ ਗੁਲਾਮੀ ਵਾਲਾ ਦਾ ਭੋਗਪੁਰ ਬਲਾਕ ਅਧੀਨ ਆਉਂਦੇ ਪਿੰਡ ਪਤਿਆਲ ਵਿਖੇ ਗਾਇਕ ਸ਼ਮਸ਼ੇਰ ਚਮਕ ਦੇ ਗ੍ਰਹਿ ਵਿਖੇ ਦੁਆਬਾ ਸੱਭਿਆਚਾਰ ਅਤੇ ਭਲਾਈ ਮੰਚ ਭੋਗਪੁਰ ਅਤੇ ਡਾਕਟਰ ਬੀ ਆਰ ਅੰਬੇਦਕਰ ਨੌਜਵਾਨ ਸਭਾ ਪਿੰਡ ਖਰਲ ਕਲਾਂ ਵੱਲੋਂ ਲੋਈ ਸਿਰਪਾਓ,ਮੈਮੈਟੋ, ਅਤੇ ਨਗਦ ਰਾਸ਼ੀ ਦੇ ਕੇ ਨਿੱਘਾ ਸਨਮਾਨ ਕੀਤਾ ਗਿਆ ਇਸ ਸਮਾਗਮ ਦੌਰਾਨ ਪ੍ਰਸਿੱਧ ਗੀਤਕਾਰ ਸੁਖਜੀਤ ਝਾਸਾਂ ਵਾਲਾ, ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ, ਗੀਤਕਾਰ ਬਲਦੇਵ ਰਾਹੀ, ਸਰਪੰਚ ਸਾਬੀ ਮੋਗਾ, ਡਾਕਟਰ ਮਨਜੀਤ ਸਿੰਘ, ਪਰਮਜੀਤ ਅਤੇ ਹੋਰਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ| ਇਸ ਮੌਕੇ ਇੱਕ ਆਮ ਸਭਾ ਦੌਰਾਨ ਗੀਤਕਾਰ ਬੂਟਾ ਗੁਲਾਮੀ ਵਾਲਾ ਦੀਆਂ ਕਵਿਤਾਵਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ ਉਨਾਂ ਦੀ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਦੇ ਵਿੱਚ ਲਿਖੀਆਂ ਕਵਿਤਾਵਾਂ ਦੀ ਪ੍ਰਸੰਸਾ ਕੀਤੀ ਗਈ| ਇਸ ਮੌਕੇ ਕੀਤੇ ਸਨਮਾਨ ਦਾ ਲੇਖਕ ਬੂਟਾ ਗੁਲਾਮੀ ਵਾਲਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।