ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇਂ ਦਿਨੀਂ ਉੱਘੇ ਲੇਖਕ ਮੁਖਤਿਆਰ ਸਿੰਘ ਵੰਗੜ ਵੱਲੋਂ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਲਾਇਬ੍ਰੇਰੀ ਲਈ ਕਿਤਾਬਾਂ ਭੇਂਟ ਕੀਤੀਆਂ। ਇਸ ਮੌਕੇ ਬਾਬਾ ਫਰੀਦ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ, ਕਮੇਟੀ ਮੈਂਬਰ ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਚਰਨਜੀਤ ਸਿੰਘ ਸੇਖੋ ਅਤੇ ਸਕੂਲ ਲਾਇਬ੍ਰੇਰੀਅਨ ਮਿਸਿਜ਼ ਹਰਜਿੰਦਰ ਕੋਰ ਮੌਜੂਦ ਸਨ। ਸੁਰਿੰਦਰ ਸਿੰਘ ਰੋਮਾਣਾ ਨੇ ਵੀ ਇਸ ਭੇਂਟ ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਕਿਤਾਬਾਂ ਵਿਦਿਆਰਥੀਆਂ ਦੀ ਸਿੱਖਿਆ ਅਤੇ ਰੁਚੀਆਂ ਨੂੰ ਨਵਾਂ ਰੁਖ ਦੇਣਗੀਆਂ। ਸੇਖੋਂ ਸਾਹਿਬ ਨੇ ਕਿਹਾ ਕਿ ਬਾਬਾ ਫਰੀਦ ਸਕੂਲ ਦੀ ਲਾਇਬ੍ਰੇਰੀ ਬਹੁਤ ਦੁਰਲਭ ਪੁਸਤਕਾਂ ਦਾ ਭੰਡਾਰ ਹੈ। ਇਸ ਲਈ ਬਹੁਤ ਸਾਰੇ ਲੇਖਕ ਸਕੂਲ ਦੀ ਲਾਇਬ੍ਰੇਰੀ ਨੂੰ ਆਪਣੀਆਂ ਪੁਸਤਕਾਂ ਭੇਂਟ ਕਰਦੇ ਰਹਿੰਦੇ ਹਨ। ਅੱਜ ਮੁਖਤਿਆਰ ਸਿੰਘ ਵੰਗੜ ਨੇ ਵੀ ਕੁਝ ਪੁਸਤਕਾਂ ਲਾਇਬ੍ਰੇਰੀ ਨੂੰ ਭੇਂਟ ਕਰਦਿਆਂ ਆਖਿਆ ਕਿ ਆਉਣ ਵਾਲੀ ਪੀੜ੍ਹੀ ਇਹਨਾਂ ਪੁਸਤਕਾਂ ਤੋਂ ਸੇਧ ਲਵੇਗੀ ਅਤੇ ਵਿਦਿਆਰਥੀ ਇਤਿਹਾਸ ਬਾਰੇ ਬਹੁਤ ਕੁਝ ਸਿਖਣਗੇ।

