ਫਰੀਦਕੋਟ 16 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ ਦੀ ਯਾਦ ਵਿੱਚ ਜਿਲਾ ਪੱਧਰੀ ਸਮਾਗਮ ਵਿੱਚ ਬੱਚਿਆਂ ਦੇ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਸਮੇਂ ਲੇਖਕ ਹੀਰਾ ਸਿੰਘ ਤੂਤ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ । ਉਹਨਾਂ ਦੇ ਨਾਲ ਪ੍ਰੀਤ ਜੱਗੀ ਅਤੇ ਅਤੇ ਸਰਦਾਰ ਹਰਿੰਦਰ ਸਿੰਘ ਜੀ ਨੇ ਵੀ ਜੱਜਮੈਂਟ ਲਈ ਸਾਥ ਦਿੱਤਾ। ਇਸ ਸਮੇਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸੁਨੀਤਾ ਰਾਣੀ ਜੀ ਵੱਲੋਂ ਹੀਰਾ ਸਿੰਘ ਤੂਤ ਜੀ ਦੀਆਂ ਤਿੰਨ ਕਿਤਾਬਾਂ ‘ ਨੀ ਚਿੜੀਓ!’ ‘ ਭੱਠੀ ਦੇ ਦਾਣੇ’ ਪੁਰਾਤਨ ਗਹਿਣੇ ‘ ਆਦਿ ਦਾ ਲੋਕ-ਅਰਪਣ ਕੀਤਾ ਗਿਆ। ਲੇਖਕ ਹੀਰਾ ਸਿੰਘ ਤੂਤ ਵੱਲੋਂ ਕਵਿਤਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ ।ਹੀਰਾ ਸਿੰਘ ਜੀ ਨੇ ਕਿਹਾ ਕਿ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਸਾਡਾ ਇਖਲਾਕੀ ਫਰਜ਼ ਬਣਦਾ ਹੈ ਅਤੇ ਮੈਂ ਇਹ ਕਾਰਜ ਮਰਦੇ ਦਮ ਤੱਕ ਕਰਦਾ ਰਹਾਂਗਾ। ਗੌਰ ਤਲਬ ਹੈ ਕਿ ਹੀਰਾ ਸਿੰਘ ਤੂਤ ਵੱਲੋਂ ਵੱਖ-ਵੱਖ ਵਿਧਾਵਾਂ ਉੱਪਰ ਲਗਭਗ 21 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਅੱਜ ਕੱਲ ਉਹ ਸਰਕਾਰੀ ਪ੍ਰਾਈਮਰੀ ਸਕੂਲ ਬਾਰੇ ਕੇ ਵਿਖੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ । ਇਸ ਸਮੇਂ ਮੈਡਮ ਸੁਦੇਸ਼ ਰਾਣੀ, ਕਿਰਨ ਮੈਡਮ, ਨਵੀਨ ਜੀ , ਸੁਭਾਸ਼ ਜੀ, ਹਰੀਸ਼ ਜੀ ਅਤੇ ਬਹੁਤ ਸਾਰੇ ਅਧਿਆਪਕ ਸ਼ਾਮਿਲ ਸਨ। ਇਸ ਮੌਕੇ ਸਾਰੇ ਅਧਿਆਪਕਾਂ ਵੱਲੋਂ ਲੇਖਕ ਹੀਰਾ ਸਿੰਘ ਜੀ ਨੂੰ ਸ਼ੁਭ-ਕਾਮਨਾਵਾਂ ਭੇਂਟ ਕੀਤੀਆਂ ਗਈਆਂ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ।