ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੇਵਾ-ਮੁਕਤ ਲੈਕਚਰਾਰ ਹਾਕਮ ਸਿੰਘ ਨਿਵਾਸੀ ਪਿੰਡ ਬੁਰਜ ਹਰੀਕਾ ਵੱਲੋਂ ਆਪਣੇ ਸਤਿਕਾਰਯੋਗ ਪਿਤਾ ਸਵ. ਬਚਨ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੀ ਨਿੱਘੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਔਲਖ ਦੇ ਅੱਠਵੀਂ ਅਤੇ ਦਸਵੀਂ ਜਮਾਤ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਵਿੱਚੋਂ ਜਗਦੀਪ ਸਿੰਘ ਸਪੁੱਤਰ ਸੰਦੀਪ ਸਿੰਘ ਨੂੰ ਪਹਿਲਾ ਸਥਾਨ, ਸ਼ਰਨਦੀਪ ਕੌਰ ਸਪੁੱਤਰੀ ਰਾਜਾ ਸਿੰਘ ਨੂੰ ਦੂਜਾ ਸਥਾਨ ਅਤੇ ਪ੍ਰਕਾਸ਼ ਕੌਰ ਸਪੁੱਤਰੀ ਜਤਿੰਦਰ ਸਿੰਘ ਨੂੰ ਤੀਜਾ ਸਥਾਨ ਅਤੇ ਅੱਠਵੀਂ ਜਮਾਤ ਵਿੱਚੋਂ ਨਵਦੀਪ ਕੌਰ ਸਪੁੱਤਰੀ ਜਸਪਾਲ ਸਿੰਘ ਨੂੰ ਪਹਿਲਾ ਸਥਾਨ ਨਵਜੋਤ ਕੌਰ ਸਪੁੱਤਰੀ ਗੁਰਪਿਆਰ ਸਿੰਘ ਅਤੇ ਗੁਰਲੀਨ ਕੌਰ ਸਪੁੱਤਰੀ ਪ੍ਰਤਾਪ ਸਿੰਘ ਸਾਂਝੇ ਰੂਪ ਵਿੱਚ ਦੂਜਾ, ਸੰਦੀਪ ਕੌਰ ਸਪੁੱਤਰੀ ਬਿਰਸ਼ਪਾਲ ਸਿੰਘ ਅਤੇ ਜਸਮੀਨ ਕੌਰ ਸਪੁੱਤਰੀ ਪ੍ਰਤਾਪ ਸਿੰਘ ਨੂੰ ਸਾਂਝੇ ਰੂਪ ’ਚ ਤੀਜਾ ਸਥਾਨ ਪ੍ਰਾਪਤ ਕਰਨ ਤੇ ਨਗਦ ਇਨਾਮ, ਮੈਡਲ ਅਤ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਹਾਕਮ ਸਿੰਘ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਹੁਸ਼ਿਆਰ ਅਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਰਹਿਣਗੇ। ਇਸ ਸਮੇਂ ਉਹਨਾਂ ਦੇ ਸਪੁੱਤਰ ਅਸੀਸਪਾਲ ਸਿੰਘ ਆਸਟਰੇਲੀਆ ਵੀ ਉਹਨਾਂ ਦੇ ਨਾਲ ਮੌਜੂਦ ਸਨ। ਸਰਕਾਰੀ ਹਾਈ ਸਕੂਲ ਔਲਖ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਵੱਲੋਂ ਉਨਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਬਲਜੀਤ ਸਿੰਘ ਪੰਜਾਬੀ ਮਾਸਟਰ ਵੱਲੋਂ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਗਿੱਲ, ਗੁਰਚਰਨ ਕੌਰ, ਰੇਨੂ ਬਾਲਾ, ਗੁਰਵਿੰਦਰ ਸਿੰਘ, ਰੇਸ਼ਮ ਸਿੰਘ ਸਰਾਂ, ਸੱਜਣ ਕੁਮਾਰ, ਨੀਰੂ ਸ਼ਰਮਾ, ਸੁਮਤੀ ਪ੍ਰਿਆ, ਰਾਜੇਸ਼ ਕੁਮਾਰ, ਰਣਜੀਤ ਕੌਰ ਅਤੇ ਨਰਿੰਦਰਜੀਤ ਕੌਰ ਆਦਿ ਹਾਜ਼ਰ ਸਨ।

