ਮਸਤੂਆਣਾ ਸਾਹਿਬ 08 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵੱਲੋਂ ਲੋਕ ਇਨਸਾਫ ਫਰੰਟ ਦੇ ਪ੍ਰਬੰਧ ਅਧੀਨ ਨਸ਼ਾ ਸਮਾਜਿਕ ਸਮੱਸਿਆ ਅਤੇ ਸਮਾਧਾਨ ਦੇ ਵਿਸ਼ੇ ‘ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪਰਮਜੀਤ ਸਿੰਘ ਸਰੋਆ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਸਵੰਤ ਸਿੰਘ ਜਨਾਗਲ ਸਾਬਕਾ ਏ ਆਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਜਦੋਂ ਕਿ ਇੰਜ ਜਸਵੰਤ ਸਿੰਘ ਖਹਿਰਾ ਸਕੱਤਰ ,ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਸਿੱਧੂ ਡਾਇਰੈਕਟਰ ਸਪੋਰਟਸ ਮਸਤੂਆਣਾ ਸਾਹਿਬ ਅਤੇ ਲਾਭ ਸਿੰਘ ਸੀਨੀਅਰ ਮੈਂਬਰ ਅਕਾਲ ਕਾਲਜ ਕੌਂਸਲ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਡਾ ਹਰਜਿੰਦਰ ਸਿੰਘ ਦੇ ਸਟੇਜ ਸੰਚਾਲਨ ਅਧੀਨ ਪੋ੍ ਗੁਰਵੀਰ ਸਿੰਘ ਚੇਅਰਮੈਨ ਲੋਕ ਇਨਸਾਫ ਫਰੰਟ ਨੇ ਸਵਾਗਤੀ ਸ਼ਬਦ ਕਹੇ ਅਤੇ ਫਰੰਟ ਦੇ ਮੰਤਵਾਂ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਦੇ ਮੁੱਖ ਵਕਤਾ ਪ੍ਰਸਿੱਧ ਸਾਹਿਤਕਾਰ ਅਤੇ ਸਾਬਕਾ ਡਾਇਰੈਕਟਰ ਨਸ਼ਾ ਛੁਡਾਊ ਕੇਂਦਰ ਸੰਗਰੂਰ ਨੇ ਸਰੋਤਿਆਂ ਨੂੰ ਮੁਖ਼ਾਤਿਬ ਹੁੰਦੇ ਕਿਹਾ ਕਿ ਪੰਜਾਬ ਦਾ ਅੱਜ ਇਹ ਦੁਖਾਂਤ ਹੈ ਕਿ ਨੌਜਵਾਨ ਲੜਕੇ ਨਸ਼ਿਆਂ ਦੇ ਕਾਰਨ ਮਰ ਰਹੇ ਹਨ ਅਤੇ ਉਨ੍ਹਾਂ ਦੇ ਬਜ਼ੁਰਗ ਮਾਪਿਆਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਨੂੰ ਮੋਢਾ ਦੇਣਾ ਪੈ ਰਿਹਾ ਹੈ। ਉਨਾਂ ਨੇ ਪੰਜਾਬ ਦੇ ਵੱਖ ਵੱਖ ਖਿੱਤਿਆਂ ਵਿੱਚ ਚਿੱਟਾ, ਸ਼ਰਾਬ ਅਤੇ ਹੋਰ ਨਸ਼ਿਆਂ ਦੇ ਪ੍ਰਕੋਪ ਬਾਰੇ ਅਤੇ ਲੜਕਿਆਂ ਦੇ ਨਾਲ ਲੜਕੀਆਂ ਦੁਆਰਾ ਕੀਤੇ ਜਾ ਰਹੇ ਨਸ਼ਿਆਂ ਦੀ ਵਰਤੋਂ ਦੇ ਅੰਕੜਿਆਂ ਦੀ ਰੌਸ਼ਨੀ ਵਿੱਚ ਗੰਭੀਰ ਚੁਣੌਤੀ ਦਾ ਵਰਨਣ ਕੀਤਾ। ਆਪ ਨੇ ਲੋਕ ਇਨਸਾਫ ਫਰੰਟ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਪਿੰਡ ਪੱਧਰ ਤੱਕ ਲਿਜਾਉਣ ਲਈ ਕਿਹਾ। ਪਰਮਜੀਤ ਸਿੰਘ ਸਰੋਆ ਨੇ ਆਪਣੇ ਦੇਸ਼ ਵਿਦੇਸ਼ ਦੇ ਤਜ਼ਰਬਿਆਂ ਦੇ ਆਧਾਰ ਤੇ ਨਸ਼ਿਆਂ ਦੀ ਵਿਸਫੋਟਕ ਸਥਿਤੀ ਬਾਰੇ ਦੱਸਿਆ। ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਜਸਵੰਤ ਸਿੰਘ ਜਨਾਗਲ, ਰਾਜਿੰਦਰ ਕੁਮਾਰ ਵਾਈਸ ਚੇਅਰਮੈਨ, ਅਮਰਜੀਤ ਸਿੰਘ ਸਿੱਧੂ, ਕਰਮਜੀਤ ਸਿੰਘ ਗੱਗੜਪੁਰ, ਬਲਵੰਤ ਸਿੰਘ ਜੋਗਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਵੀ ਨਸ਼ਿਆਂ ਦੀ ਵਰਤੋਂ ਦੇ ਵੱਖ ਵੱਖ ਕਾਰਨਾਂ ਬਾਰੇ ਦੱਸਿਆ ਅਤੇ ਇੱਕਠੇ ਹੋ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਲਈ ਸੁਝਾਅ ਦਿੱਤੇ। ਸ. ਜਸਵੰਤ ਸਿੰਘ ਖਹਿਰਾ ਨੇ ਲੋਕ ਇਨਸਾਫ ਫਰੰਟ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਗਮਾਂ ਲਈ ਲੌੜੀਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਫਰੰਟ ਦੇ ਅਹੁਦੇਦਾਰ ਜਸਵੰਤ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ, ਬਲਵੀਰ ਸਿੰਘ ਸਮੇਤ ਕਾਲਜ ਦੇ ਵੱਖ ਵੱਖ
ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਰਾਜਵਿੰਦਰ ਪਾਲ ਸਿੰਘ, ਡਾ ਜਸਪਾਲ ਸਿੰਘ, ਪੋ੍ ਜਸਪ੍ਰੀਤ ਸਿੰਘ , ਕੌਂਸਲ ਮੈਂਬਰ ਪੋ੍ ਰਾਕੇਸ਼ ਜੈਨ, ਡਾ ਨਿਰਪਜੀਤ ਸਿੰਘ, ਪੋ੍ ਮਨਪ੍ਰੀਤ ਸਿੰਘ ਗਿੱਲ, ਜੋਗਾ ਸਿੰਘ ,ਸੁਰਿੰਦਰਪਾਲ ਸਿੰਘ ਸਿਦਕੀ ,ਕਰਮਜੀਤ ਸਿੰਘ ਲੈਕਚਰਾਰ, ,ਜਸਬੀਰ ਸਿੰਘ ਮੈਨੇਜਰ, ਪ੍ਰੋ ਹਰਪਾਲ ਸਿੰਘ, ਗੁਰਪ੍ਰੀਤ, ਸਿੰਘ, ਲਖਵਿੰਦਰ ਸਿੰਘ , ਸੋਨੂੰ ਸਚਦੇਵਾ,ਪ੍ਰੀਤ ਹੀਰ ਮੀਡੀਆ ਮੈਨੇਜਰ , ਸਤਨਾਮ ਸਿੰਘ ਦਮਦਮੀ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਵਿਦਿਆਰਥੀਆਂ ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਪ੍ਰਬੰਧਕਾਂ ਵੱਲੋਂ ਮੋਹਨ ਸ਼ਰਮਾ ਅਤੇ ਹੋਰ ਸ਼ਖ਼ਸੀਅਤਾਂ ਨੂੰ ਲੋਈਆਂ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।