ਕੋਟਕਪੂਰਾ, 13 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਲੋਕ-ਗਾਇਕ ਇੰਦਰ ਮਾਨ ਦੇ ਵੱਡੇ ਭਰਾ ਦੀ ਪਿਛਲੇ ਦਿਨੀਂ ਹੋਈ ਬੇਵਕਤੀ ਮੌਤ ‘ਤੇ ਅਨੇਕਾਂ ਨਾਮਵਰ ਹਸਤੀਆਂ ਵੱਲੋਂ ਗਹਿਰਾ ਅਫ਼ਸੋਸ ਪ੍ਰਗਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਲੋਕ-ਗਾਇਕ ਇੰਦਰ ਮਾਨ ਦੇ ਵੱਡੇ ਭਰਾ ਜਗਮੋਹਨ ਸਿੰਘ ਦੀ ਬੀਤੇ ਦਿਨੀਂ ਦੁਖਦਾਈ ਮੌਤ ਹੋ ਗਈ ਸੀ। ਜਗਮੋਹਨ ਸਿੰਘ, ਜੋ ਕਿ ਬੇਹੱਦ ਨਿਮਰ, ਸੰਵੇਦਨਸ਼ੀਲ, ਮਿਹਨਤੀ ਅਤੇ ਸਭ ਦਾ ਭਲਾ ਲੋਚਣ ਵਾਲੇ ਸਨ, ਦੇ ਅਕਾਲ ਚਲਾਣੇ ਮੌਕੇ ਵੱਖ-ਵੱਖ ਸੰਸਥਾਵਾਂ ਅਤੇ ਨਾਮਵਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਪਿੰਡ ਸੰਧਵਾਂ ਵਿਖੇ ਪਹੁੰਚ ਕੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ। ਸ਼ਬਦ-ਸਾਂਝ ਮੰਚ-ਕੋਟਕਪੂਰਾ, ਕਲਮਾਂ ਦੇ ਰੰਗ ਸਾਹਿਤ ਸਭਾ-ਫ਼ਰੀਦਕੋਟ, ਸਮੁੱਚੀ ਪ੍ਰੈਸ ਯੂਨੀਅਨ-ਜ਼ਿਲ੍ਹਾ ਫ਼ਰੀਦਕੋਟ, ਬਾਬਾ ਫ਼ਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ, ਮੈਨੇਜਮੈਂਟ ਅਤੇ ਸਮੁੱਚਾ ਸਟਾਫ਼, ਬਲਜੀਤ ਸਿੰਘ ਖੀਵਾ, ਮਨਜਿੰਦਰ ਗੋਹਲੀ, ਰਣਜੀਤ ਰਾਣਾ, ਬਲਧੀਰ ਮਾਹਲਾ, ਕੀਰਤ ਮਾਨ, ਗੀਤਕਾਰ ਤਰਸੇਮ ਭੱਟੀ, ਜੇ ਪੀ ਸਿੰਘ, ਅਨਿਲ ਸ਼ਰਮਾਂ, ਗੀਤਕਾਰ ਪੰਮਾ ਖੋਖ ਵਾਲਾ, ਬਿੱਲਾ ਮਾਹਣੇਵਾਲੀਆ, ਗਾਇਕਾ ਸੁਮਨ ਭੱਟੀ, ਸੰਗੀਤਕਾਰ ਦਵਿੰਦਰ ਸੰਧੂ, ਨਛੱਤਰ ਗੋਨੇਆਣਾ, ਐਸ਼ਵੀਨ ਸਿੰਘ,ਧਰਮ ਪਰਵਾਨਾ, ਗੁਰਪ੍ਰੀਤ ਔਲਖ ਆਦਿ ਪ੍ਰਸਿੱਧ ਸ਼ਖਸੀਅਤਾਂ ਅਤੇ ਨਾਮਵਰ ਸੰਸਥਾਵਾਂ ਨੇ ਗਾਇਕ ਇੰਦਰ ਮਾਨ ਅਤੇ ਸਮੁੱਚੇ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦਿਆਂ ਅਰਦਾਸ-ਬੇਨਤੀ ਕੀਤੀ ਕਿ ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਜਗਮੋਹਨ ਸਿੰਘ ਦੀ ਆਤਮਿਕ-ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 16 ਜੁਲਾਈ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12:15 ਵਜੇ ਗੁਰਦੁਆਰਾ ਮਾਤਾ ਦਇਆ ਕੌਰ ਜੀ, ਕੋਟਕਪੂਰਾ-ਫ਼ਰੀਦਕੋਟ ਰੋਡ, ਪਿੰਡ ਸੰਧਵਾਂ ਵਿਖੇ ਹੋਵੇਗੀ।