ਬਠਿੰਡਾ 10 ਅਗਸਤ (ਵਰਲਡ ਪੰਜਾਬੀ ਟਾਈਮਜ਼)
ਬਲਧੀਰ ਮਾਹਲਾ ਅਫਿਸ਼ੀਆਲ ਚੈਨਲ ਦੇ ਪ੍ਰੈਸ ਸਕੱਤਰ ਸ੍ਰੀ ਧਰਮ ਪ੍ਰਵਾਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਲੋਕ ਗਾਇਕ ਬਲਧੀਰ ਮਾਹਲਾ ਨੇ ਜਿਨ੍ਹਾਂ ਵੀ ਲਿਖਿਆ ਗਾਇਆ ਉਸਨੇ ਉੱਚ ਪੱਧਰਾ, ਨਿਵੇਕਲਾ ਤੇ ਅਰਥ ਭਰਪੂਰ ਹੀ ਲਿਖਿਆ ਤੇ ਗਾਇਆ ਹੈ। ਉਸਨੇ ਪੰਜਾਬੀ ਦੇ ਸਿਰਮੌਰ ਸ਼ਾਇਰਾਂ ਦੀ ਸ਼ਾਇਰੀ ਨੂੰ ਗਾਕੇ ਪੰਜਾਬੀ ਸਾਹਿਤਕ ਤੇ ਸਭਿਆਚਾਰਕ ਗਾਇਕੀ ਵਿੱਚ ਵੱਖਰੀਆਂ ਪਿਰਤਾਂ ਪਾਕੇ ਪੰਜਾਬੀ ਦੁਨੀਆਂ ਵਿੱਚ ਸਨਮਾਨਯੋਗ ਨਾਮਣਾ ਖੱਟਿਆ ਹੈ। ਪਿੱਛੇ ਜਿਹੇ ਉਸਦੇ ਸਿੰਗਲ ਟ੍ਰੈਕ ਤੂੰਬੀ ਮਾਹਲੇ ਦੀ, ਕੁੱਲੀ ਚੋਂ ਕ੍ਰਾਂਤੀ ਜਾਂ ਪੁੱਛੋ ਤੁਸੀਂ ਪੁੱਛੋ ਸਿਆਸੀ ਤਾਣੇ ਬਾਣੇ ਉੱਤੇ ਚੋਟਾਂ ਲਾਉਂਦੇ ਤੇ ਲੋਕਾਂ ਹਲੂਣਦੇ ਗੀਤਾਂ ਨੇ ਭਰਪੂਰ ਸ਼ਲਾਘਾ ਖੱਟੀ ਹੈ।
ਬਲਧੀਰ ਮਾਹਲਾ ਹੁਣ ਜੋ ਗੀਤ ਲੋਕ ਅਰਪਣ ਕਰ ਰਿਹਾ ਹੈ ਇਸ ਵਿੱਚ ਉਹ ਦਰਦਮੰਦਾਂ ਦੀਆਂ ਆਹੀਂ ਬਣ ਪੰਜਾਬ ਦੇ ਦਰਦਾਂ ਨੂੰ ਬਿਆਨ ਕਰਦਾ ਹੈ ਕਿ ਤੁਸੀਂ ਮਾਣਦੇ ਆਜ਼ਾਦੀ, ਸਾਡੀ ਹੋਈ ਬਰਬਾਦੀ 1947 ਤੋਂ ਲੈਕੇ ਮੌਜੂਦਾ ਅੱਜ ਤੱਕ ਦੀ ਤ੍ਰਾਸਦੀ ਨੂੰ ਪੇਸ਼ ਕਰ ਰਿਹਾ ਹੈ ਜਿਸ ਦਾ ਟਾਈਟਲ ਦਰਦ ਏ ਪੰਜਾਬ ਰੱਖਿਆ ਗਿਆ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਆਪਣਾ ਇਤਿਹਾਸ ਰਚੇਗਾ। ਜਿਸ ਨੂੰ ਬਹੁਤ ਹੀ ਭਾਵਭਿੰਨੇ ਸ਼ਬਦਾਂ ਵਿੱਚ ਬੜੇ ਸੰਜੀਦਾ ਵਿਦਵਾਨ ਲੇਖਕ ਜਰਨੈਲ ਸਿੰਘ ਭੱਟੀ ਝੰਡੇ ਵਾਲਾ ਨੇ ਲਿਖਿਆ ਹੈ। ਬਲਧੀਰ ਮਾਹਲਾ ਮਿਊਜ਼ਕ ਗਰੁੱਪ ਦੇ ਨਿਰਦੇਸ਼ਕ ਸੰਗੀਤਕਾਰ ਹੈ ਜੇਪੀ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਉੱਘੇ ਹੋਣਹਾਰ ਮਿਊਜ਼ਕ ਡਾਇਰੈਕਟਰ ਸੰਨੀ ਸੈਵਨ ਨੇ ਆਪਣੇ ਮਧੁਰ ਸੰਗੀਤ ਨਾਲ ਸ਼ਿੰਗਾਰ, ਮਿਕਸ ਕਰਕੇ ਮਾਸਟਰ ਤਿਆਰ ਕੀਤਾ ਹੈ। ਇਸ ਗੀਤ ਦੇ ਫਿਲਮਾਂਕਣ ਲਈ ਪ੍ਰਸਿੱਧ ਵੀਡੀਓ ਡਾਇਰੈਕਟਰ ਗੁਰਬਾਜ ਗਿੱਲ ਤੇ ਬਹੁਤ ਸੂਝਵਾਨ ਸੀਨੀਅਰ ਐਡੀਟਰ ਰਾਜ ਮਾਨ ਆਪਣੀ ਕਮਾਂਡ ਦੇ ਰਹੇ ਹਨ ਜਿਸ ਨੂੰ 10 ਅਗਸਤ ਨੂੰ ਬਠਿੰਡਾ ਦੇ ਇਲਾਕੇ ਵਿੱਚ ਫ਼ਿਲਮਾਇਆ ਜਾਣਾ ਹੈ ਅਤੇ 15 ਅਗਸਤ ਤੱਕ ਬਲਧੀਰ ਮਾਹਲਾ ਅਫਸ਼ੀਆਲ ਯੂਟਿਊਬ ਚੈਨਲ ‘ਤੇ ਲੋਕ ਅਰਪਣ ਕੀਤਾ ਜਾਵੇਗਾ। ਬਲਧੀਰ ਮਾਹਲਾ ਦੇ ਪਹਿਲਾਂ ਗਾਏ ਚੇਤਿਆਂ ਵਿੱਚੋਂ ਕਦੇ ਵੀ ਨਾ ਵਿਸਰਨ ਵਾਲੇ ਗੀਤ ਅਹਿ ਲੈ ਚੁੱਕ ਲ਼ੈ ਸਰਵਣਾ ਵੇ ਚੁੱਕ ਲ਼ੈ ਚੰਨ ਸੂਰਜ ਦੀ ਵਹਿੰਗੀ, ਭੈਣਾਂ ਦੇ ਸੋਹਣੇ ਸੋਹਣੇ ਵੀਰ ਰਾਜਿਓ ਕਿੱਧਰ ਗਏ ਜਾਂ ਜਦ ਕਿੱਧਰੇ ਇਤਿਹਾਸ ਚ ਗੱਲਾਂ ਹੋਣਗੀਆਂ ਬੇ ਮੌਤੇ ਮਰਿਆਂ ਨੂੰ ਅੱਖੀਆਂ ਹੋਣਗੀਆਂ ਵਾਂਗ ਇਹ ਗੀਤ ਵੀ ਆਪਣਾ ਨਵਾਂ ਤੇ ਅਨੋਖਾ ਇਤਿਹਾਸ ਰਚੇਗਾ।
