ਫਰੀਦਕੋਟ 12 ਦਸੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਬਲਧੀਰ ਮਾਹਲਾ ਇੱਕ ਪਰਿਵਾਰਕ ਲੋਕ ਗਾਇਕ ਹੈ ਉਸਦੇ ਗੀਤ ਸਦਾ ਪਰਿਵਾਰਕ, ਸਮਾਜਿਕ ਕਦਰਾਂ ਕੀਮਤਾਂ ਵਾਲੇ ਤੇ ਉੱਚ ਪਾਏਦਾਰ ਹੀ ਹੁੰਦੇ ਹੈ। ਉਸਨੇ ਸਦਾ ਸੱਭਿਆਚਾਰ ਦੇ ਦਾਇਰੇ ਵਿੱਚ ਰਹਿਕੇ ਪਾਕ-ਪਵਿੱਤਰ ਰਿਸ਼ਤਿਆਂ ਵਾਲੇ ਹੀ ਗੀਤ ਲਿਖੇ ਤੇ ਗਾਏ ਹਨ ਉਸਨੇ ਕਦੇ ਮਨੁੱਖੀ ਰਿਸ਼ਤਿਆਂ ਨੂੰ ਝਰੀਟਿਆ ਨਹੀਂ ਸਗੋਂ ਮਲ੍ਹਮ ਬਣਿਆ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਬਲਧੀਰ ਮਾਹਲਾ ਆਫੀਸ਼ੀਅਲ ਦੇ ਪ੍ਰੈਸ ਸਕੱਤਰ ਡਾ. ਧਰਮ ਪ੍ਰਵਾਨਾ ਨੇ ਪ੍ਰੈਸ ਦੱਸਿਆ ਕਿ ਅੱਜ ਬਲਧੀਰ ਮਾਹਲਾ ਨੇ ਇੱਕ ਦੋਗਾਣਾ ਸੁੱਕੀਏ ਵਡਿਆਈਏ ਰਿਕਾਰਡ ਕੀਤਾ ਹੈ ਸ਼ਬਦ ਖੁਦ ਉਸਨੇ ਆਪ ਗੁੰਦੇ ਹੈ ਤੇ ਸੰਗੀਤਬੱਧ ਕੀਤਾ ਹੈ ਸੰਨੀ ਸੈਵਨ ਨੇ।ਸਹਿ ਗਾਇਕ ਵਜੋਂ ਸਾਥ ਦਿੱਤਾ ਹੈ ਬਹੁਤ ਸੂਝਵਾਨ ਗਾਇਕਾ ਬੀਬਾ ਬੀ. ਐਸ. ਬੱਲ ਨੇ। ਇਸ ਦੋਗਾਣੇ ਵਿੱਚ ਪੈਸੇ ਦੀ ਚਕਾਚੌੰਧ ਨੂੰ ਉਜਾਗਰ ਕੀਤਾ ਗਿਆ ਹੈ। ਦੂਜਾ ਗੀਤ ਮਾਵਾਂ ਰਿਕਾਰਡ ਕੀਤਾ ਹੈ ਜਿਸ ਨੂੰ ਕਲਮ ਬਖਸ਼ੀ ਹੈ ਉੱਘੇ ਵਿਦਵਾਨ ਲੇਖਕ ਭੱਟੀ ਝੰਡੇਵਾਲਾ ਨੇ। ਛੋਟੀ ਉਮਰੇ ਤੁਰਗੀਆਂ ਮਾਵਾਂ ਬੁੱਕਲ ਡਾ ਨਿੱਘ ਤੇ ਠੰਡੀਆਂ ਛਾਵਾਂ ਇਸ ਗੀਤ ਵਿੱਚ ਮਾਵਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਹੈ ਕਿ ਜਿੰਨਾਂ ਦੀਆਂ ਮਾਵਾਂ ਤੁਰ ਜਾਂਦੀਆਂ ਹਨ ਉਹਨਾਂ ਨੂੰ ਜ਼ਿੰਦਗੀ ਕਿਹੜੇ ਕਿਹੜੇ ਬਿਖੜੇ ਸਮੇਂ ਦੇ ਸਖਤ ਲਫੇੜੇ ਝੱਲਣੇ ਪੈਂਦੇ ਹਨ। ਮਾਂ ਬਿਨ ਜੀਣਾ ਕਿੰਨਾ ਮੁਹਾਲ ਹੋ ਜਾਂਦਾ ਹੈ ਇਸ ਗੀਤ ਵਿੱਚ ਸਭ ਕੁੱਝ ਬਿਆਨ ਕੀਤਾ ਗਿਆ ਹੈ। ਗੀਤ ਵਿੱਚ ਉਸਦੇ ਸਾਥੀ ਗਾਇਕ ਜੇ.ਪੀ. ਸਿੰਘ ਤੇ ਪ੍ਰਿੰਸ ਸਿੱਧੂ ਨੇ ਆਪਣੀਆਂ ਅਵਾਜ਼ਾਂ ਦੇ ਕੇ ਉਸਦਾ ਸਾਥ ਨਿਭਾਇਆ ਹੈ। ਡਾ. ਧਰਮ ਪ੍ਰਵਾਨਾ ਨੇ ਗੀਤਾਂ ਦੇ ਰਿਲੀਜ਼ ਕਰਨ ਬਾਰੇ ਕਿਹਾ ਇਕ ਇਹਨਾਂ ਗੀਤਾਂ ਦੀ ਜਲਦੀ ਹੀ ਉੱਘੇ ਨਿਰਦੇਸ਼ਕ ਗੁਰਬਾਜ ਗਿੱਲ ਦੀ ਨਿਰਦੇਸ਼ਨਾ ਵਿੱਚ ਸ਼ੂਟਿੰਗ ਕਰਕੇ ਜਨਵਰੀ ੨੦੨੫ ਵਿੱਚ ਬਲਧੀਰ ਮਾਹਲਾ ਆਫੀਸ਼ੀਅਲ ਯੂਟਿਊਬ ਚੈਨਲ ਤੇ ਸੰਸਾਰ ਪੱਧਰ ਤੇ ਲੋਕ ਅਰਪਣ ਕੀਤਾ ਜਾਵੇਗਾ। PIC