ਰੋਪੜ, 18 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਅੱਜ ਸਤਲੁਜ ਪ੍ਰੈੱਸ ਕਲੱਬ ਦੀ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਵਾਟਰ ਲਿੱਲੀ ਹੋਟਲ ਵਿਖੇ ਹੋਈ। ਜਿੱਥੇ ਲੋਕਾਂ ਤੇ ਪੱਤਰਕਾਰਾਂ ਦੇ ਮੁੱਦਿਆਂ ਅਤੇ ਉਹਨਾਂ ਦੇ ਹੱਲ ਬਾਬਤ ਲਗਾਤਾਰ ਸਰਗਰਮ ਹੋ ਕੇ ਕੰਮ ਕਰਨ ਨੂੰ ਤਰਜੀਹ ਦੇਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਸਾਹਬ ਨੇ ਕਿਹਾ ਕਿ ਲੋਕਸ਼ਾਹੀ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਆ (ਪੱਤਰਕਾਰਤਾ) ਦਾ ਫਰਜ ਬਣਦਾ ਹੈ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਮੇਂ ਸਮੇਂ ‘ਤੇ ਸ਼ਾਸਨ/ਪ੍ਰਸ਼ਾਸਨ ਤੱਕ ਅਤੇ ਸ਼ਾਸ਼ਨ/ਪ੍ਰਸ਼ਾਸਨ ਦੀਆਂ ਲੋਕ ਭਲਾਈ ਸਕੀਮਾਂ ਆਦਿ ਲੋਕਾਂ ਤੱਕ ਪਹੁੰਚਾਉਣ ਵਿੱਚ ਪੁਲ ਦਾ ਕੰਮ ਕਰੇ। ਇਸ ਮੌਕੇ ਅਸ਼ੋਕ ਤਲਵਾਰ, ਅਵਤਾਰ ਸਿੰਘ ਕੰਬੋਜ, ਸ਼ਮਸ਼ੇਰ ਸਿੰਘ ਬੱਗਾ, ਦਰਸ਼ਨ ਸਿੰਘ ਗਰੇਵਾਲ, ਅਮਰ ਸ਼ਰਮਾ, ਗੁਰਵਿੰਦਰ ਸਿੰਘ ਸੋਨਾ, ਸੋਮਰਾਜ ਸ਼ਰਮਾ, ਧਰੁਵ ਨਾਰੰਗ, ਮਨਪ੍ਰੀਤ ਸਿੰਘ ਤੋਕੀ, ਜਸਵਿੰਦਰ ਸਿੰਘ ਕੋਰੇ, ਵਿਜੇ ਕਪੂਰ, ਗੁਰਬਿੰਦਰ ਸਿੰਘ (ਰੋਮੀ ਘੜਾਮੇ ਵਾਲਾ), ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਗੁਰਮੀਤ ਸਿੰਘ ਟੋਨੀ, ਮੁਖਤਿਆਰ ਅਹਿਮਦ, ਦਵਿੰਦਰ ਸ਼ਰਮਾ, ਰਾਧੇ ਸ਼ਾਮ, ਓਂਕਾਰ ਸਿੰਘ, ਮਨਦੀਪ ਸਿੰਘ, ਸੰਜੀਵ ਠਾਕੁਰ, ਅਨਿਲ ਸ਼ਰਮਾ ਅਤੇ ਹੋਰ ਹਾਜ਼ਰ ਸਨ।