ਵੋਟ-ਮਹੱਤਤਾ ਦੇ ਵਿਸ਼ੇ ’ਤੇ ਕਰਵਾਇਆ ਗਿਆ ਸਲੋਗਨ ਲਿਖ਼ਤ ਮੁਕਾਬਲਾ
ਕੋਟਕਪੂਰਾ, 13 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
1 ਜੂਨ 2024 ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ’ਚ ਵੋਟ-ਮਹੱਤਤਾ ਦੇ ਵਿਸ਼ੇ ’ਤੇ ਸਲੋਗਨ ਲਿਖ਼ਤ ਮੁਕਾਬਲਾ ਕਰਵਾਇਆ ਗਿਆ। ਉਕਤ ਮੁਕਾਬਲੇ ’ਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਤਦਾਨ ਕਰਨ ਦੇ ਅਧਿਕਾਰ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਤਰਾਂ ਦੇ ਸਲੋਗਨ ਲਿਖ਼ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਭਾਸਾਵਾਂ ’ਚ ਰੰਗ-ਬਿਰੰਗੇ ਚਾਰਟ ਅਤੇ ਪੋਸਟਰ ਤਿਆਰ ਕੀਤੇ ਗਏ, ਜਿਸ ’ਚ ਸਾਰੇ ਹੀ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਜਿੱਥੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਦੇ ਲਈ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਉਹਨਾਂ ਆਪਣੇ ਭਾਸ਼ਣ ਵਿੱਚ ਮਤਦਾਨ ਦੀ ਮਹੱਤਤਾ ਅਤੇ ਆਉਣ ਵਾਲੀਆਂ ਲੋਕ-ਸਭਾ ਚੋਣਾਂ ਬਾਰੇ ਵੀ ਜਾਗਰੂਕ ਕੀਤਾ। ਉਹਨਾਂ ਦੱਸਿਆ ਕਿ ਵੋਟ ਹਰੇਕ ਨਾਗਰਿਕ ਦਾ ਨਿੱਜੀ ਅਧਿਕਾਰ ਹੈ, ਜੋ ਸਾਨੂੰ 18 ਸਾਲ ਦੀ ਉਮਰ ’ਤੇ ਮਿਲਦਾ ਹੈ, ਜਿਸ ਦਾ ਸਾਨੂੰ ਸਹੀ ਉਪਯੋਗ ਕਰਨਾ ਚਾਹੀਦਾ ਹੈ, ਇਸ ਗੱਲ ’ਤੇ ਚਰਚਾ ਕਰਦੇ ਹੋਏ ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰ ਦੁਆਰਾ ਵੋਟਾਂ ਸਮੇਂ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਹਨਾਂ ਉਪਰਾਲਿਆਂ ਪ੍ਰਤੀ ਜਾਗਰੂਕ ਕਰਦਿਆਂ ਉਹਨਾਂ ਦੱਸਿਆ ਕਿ 40 ਫੀਸਦੀ ਤੋਂ ਵੱਧ ਵਿਕਲਾਂਗ ਵਿਅਕਤੀ ਅਤੇ 85 ਸਾਲ ਉਮਰ ਦੇ ਬਜ਼ੁਰਗ ‘ਸਕਸ਼ਮ ਐਪ’ ਰਾਹੀਂ ਘਰ ਬੈਠੇ ਮਤਦਾਨ ਕਰ ਸਕਦੇ ਹਨ, ਨਾਲ ਹੀ ਨਾਲ਼ ਦੱਸਿਆ ਕਿ ਵੋਟਾਂ ਪ੍ਰਤੀ ਕਿਸੇ ਵੀ ਸਮੱਸਿਆ ਆਉਣ ’ਤੇ ਸਰਕਾਰ ਦੁਆਰਾ ਜਾਰੀ ਕੀਤੇ ਹੈਲਪਲਾਈਨ ਨੰਬਰ 1950 ’ਤੇ ਕਾਲ ਕਰਕੇ ਉਸ ਸੱਮਸਿਆ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਦੇ ਨਾਲ਼-ਨਾਲ਼ ਸਮੂਹ ਅਧਿਆਪਕਾਂ ਅਤੇ ਸਕੂਲ ’ਚ ਕੰਮ ਕਰਨ ਵਾਲੇ ਹਰੇਕ ਵਰਗ ਦੇ ਕਰਮਚਾਰੀਆਂ ਨੇ 1 ਜੂਨ ਨੂੰ ਮਤਦਾਨ ਕਰਨ ਦਾ ਪ੍ਰਣ ਵੀ ਕੀਤਾ।