ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਿਰਕਤ

ਫਰੀਦਕੋਟ, 10 ਮਈ (ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਐਲਾਨੇ ਉਮੀਦਵਾਰ ਹੰਸਰਾਜ ਹੰਸ ਨੇ ਆਪਣੇ ਨਾਮਜਦਗੀ ਪੱਤਰ ਜਿਲਾ ਚੋਣ ਅਫਸਰ ਕੋਲ ਜਮਾਂ ਕਰਵਾਏ। ਨਾਮਜਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਫਰੀਦਕੋਟ ਵਿਖੇ ਹੋਈ ਵਿਸਾਲ ਕਾਨਫਰੰਸ ’ਚ ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਗਿਣਤੀ ’ਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਸਮੂਲੀਅਤ ਕੀਤੀ। ਪੈਲੇਸ ਵਿੱਚ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਲਾਗੂ ਕੀਤੀਆਂ ਵਿਕਾਸ ਅਤੇ ਭਲਾਈ ਸਕੀਮਾਂ ਬਾਰੇ ਚਰਚਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਦੇਸ਼ ਅਤੇ ਦੁਨੀਆ ਵਿਚ ਭਾਰਤ ਦਾ ਅਕਸ ਅਤੇ ਮਾਣ ਵਧਿਆ ਹੈ, ਭਾਰਤ ਤੇਜੀ ਨਾਲ ਵਿਸਵ ਨੇਤਾ ਬਣਨ ਵੱਲ ਵਧ ਰਿਹਾ ਹੈ। ਭਾਰਤ ਦੀ ਅਰਥਵਿਵਸਥਾ 11ਵੇਂ ਸਥਾਨ ਤੋਂ ਚੌਥੇ ਸਥਾਨ ’ਤੇ ਪਹੁੰਚ ਜਾਵੇਗੀ, ਅੱਜ ਭਾਰਤ ਇਕ ਵੱਡੀ ਫੌਜੀ ਸ਼ਕਤੀ ਬਣ ਕੇ ਉਭਰਿਆ ਹੈ। ਕਾਨਫਰੰਸ ਦੌਰਾਨ ਪਿਛਲੇ 10 ਸਾਲਾਂ ਦੇ ਕਈ ਵਿਕਾਸ ਕਾਰਜਾਂ ਅਤੇ ਅਹਿਮ ਫੈਸਲਿਆਂ ’ਤੇ ਚਰਚਾ ਕੀਤੀ ਗਈ ਪਰ ਇਨਾਂ ਵਿੱਚ ਰਾਮ ਮੰਦਰ, ਧਾਰਾ 370 ਵਰਗੇ ਵੱਡੇ ਫੈਸਲਿਆਂ ਦਾ ਜਿਕਰ ਪ੍ਰਮੁੱਖਤਾ ਨਾਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੇਸ਼ ਕਈ ਖੇਤਰਾਂ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਰਿਹਾ ਹੈ, ਦੇਸ਼ ਤੇਜੀ ਨਾਲ ਵਿਕਾਸ ਦੀ ਰਾਹ ’ਤੇ ਅੱਗੇ ਵਧ ਰਿਹਾ ਹੈ, ਜੋ ਕਾਂਗਰਸ ਦੇ 66 ਸਾਲਾਂ ਦੇ ਰਾਜ ਵਿੱਚ ਸੰਭਵ ਨਹੀਂ ਸੀ। ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ’ਚ ਜਿੰਨਾ ਕੰਮ ਨਹੀਂ ਕੀਤਾ, ਉਸ ਤੋਂ ਵੱਧ ਕੰਮ ਕੀਤਾ ਹੈ। ਮੋਦੀ ਸਰਕਾਰ ਦੇ ਇਨਾਂ 10 ਸਾਲਾਂ ‘ਚ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਰਾਸਨ ਯੋਜਨਾ, ਆਯੁਸ਼ਮਾਨ ਸਿਹਤ ਯੋਜਨਾ ਵਰਗੀਆਂ ਕਈ ਭਲਾਈ ਸਕੀਮਾਂ ਦਾ ਦੇਸ਼ ਦੇ ਆਮ ਲੋਕਾਂ ਨੂੰ ਵੱਡੇ ਪੱਧਰ ’ਤੇ ਫਾਇਦਾ ਹੋਇਆ ਹੈ ਪ੍ਰਧਾਨ ਮੰਤਰੀ ਮੋਦੀ ਤਾਂ ਜੋ ਉਹ ਪੰਜਾਬ ਦੀ ਆਵਾਜ ਉਠਾ ਸਕਣ ਅਤੇ ਇੱਥੋਂ ਦੀਆਂ ਸਮੱਸਿਆਵਾਂ ਨੂੰ ਖਤਮ ਕਰ ਸਕਣ। ਉਨਾਂ ਕਿਹਾ ਕਿ ਫਰੀਦਕੋਟ ਜਿਲੇ ਤੋਂ ਮੁੱਖ ਮੰਤਰੀ ਤੇ ਪ੍ਰਧਾਨ ਵੀ ਰਹਿ ਚੁੱਕੇ ਹਨ ਪਰ ਫਰੀਦਕੋਟ ਦਾ ਉਸ ਤਰਾਂ ਵਿਕਾਸ ਨਹੀਂ ਹੋਇਆ ਜਿਸ ਤਰਾਂ ਹੋਣਾ ਚਾਹੀਦਾ ਸੀ। ਉਹ ਫਰੀਦਕੋਟ ਦੀ ਨੁਹਾਰ ਬਦਲਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ, ਤਾਂ ਜੋ ਫਰੀਦਕੋਟ ਨੂੰ ਨਵੀਂ ਪਛਾਣ ਮਿਲ ਸਕੇ ਅਤੇ ਰੁਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਸਕਣ। ਇਸ ਮੌਕੇ ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਜਲ ਸ਼ਕਤੀ ਮੰਤਰੀ, ਗੌਰਵ ਕੱਕੜ ਜਿਲਾ ਪ੍ਰਧਾਨ ਫਰੀਦਕੋਟ, ਡਾ: ਸੀਮੰਤ ਗਰਗ ਜਿਲਾ ਪ੍ਰਧਾਨ ਮੋਗਾ, ਸਤੀਸ਼ ਅਸੀਜਾ ਜਿਲਾ ਪ੍ਰਧਾਨ ਮੁਕਤਸਰ, ਹਰਜੋਤ ਕਮਲ ਸੂਬਾ ਸਕੱਤਰ, ਦੁਰਗੇਸ਼ ਸ਼ਰਮਾ ਸੂਬਾ ਸਕੱਤਰ, ਨਿਧੜਕ ਸਿੰਘ ਬਰਾੜ, ਵਿਜੇ ਸ਼ਰਮਾ ਲੋਕ ਸਭਾ ਕਨਵੀਨਰ ਮੁਖਤਿਆਰ ਸਿੰਘ, ਸੁਨੀਤਾ ਗਰਗ, ਜਿਲਾ ਮੀਤ ਪ੍ਰਧਾਨ ਰਾਜਨ ਨਾਰੰਗ, ਪ੍ਰੇਮ ਸਿੰਘ ਸਫਰੀ ਸਮੇਤ ਪਾਰਟੀ ਦੇ ਪ੍ਰਮੁੱਖ ਤੌਰ ’ਤੇ ਹਾਜਰ ਸਨ।