ਬਠਿੰਡਾ,29ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਚੋਣਾਂ ਦੇ ਚਲਦਿਆਂ ਵੱਖੋ ਵੱਖਰੇ ਵਰਗਾਂ ਦੇ ਲੋਕਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਲੜਾਉਣ ਦੇ ਲਈ ਟਿਕਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਸਮੁੱਚੇ ਸੰਤ ਸਮਾਜ ਪੰਜਾਬ, ਬਾਜੀਗਰ ,ਵਣਜਾਰਾ ਸਮਾਜ , ਵਾਲਮੀਕੀ ਸਮਾਜ ਅਤੇ ਹੋਰ ਪੱਛੜੀਆਂ ਸ੍ਰੇਣੀਆਂ ਸਮਾਜ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਹਾਈ ਕਮਾਂਨ ਤੋਂ ਮੰਗ ਕੀਤੀ ਹੈ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਇਮਾਨਦਾਰ, ਮਿਹਨਤੀ ਅਤੇ ਪੰਜਾਬ ਦੀ ਤੇਜ਼ ਤਰਾਰ ਅਤੇ ਅਣਥੱਕ ਮਹਿਲਾ ਲੀਡਰ ਮੈਡਮ ਪੂਨਮ ਕਾਂਗੜਾ ਨੂੰ ਟਿਕਟ ਦਿੱਤੀ ਜਾਵੇ। ਜਿਨਾਂ ਬਤੌਰ ਐੱਸ ਸੀ ਕਮਿਸ਼ਨ ਮੈਂਬਰ ਹੁੰਦਿਆਂ ਪੰਜਾਬ ਦੇ ਦੱਬੇ ਕੁਚਲੇ ਹਜ਼ਾਰਾਂ ਲੋਕਾਂ ਨੂੰ ਇਨਸਾਫ ਦਵਾਇਆ ਹੈ। ਮੈਡਮ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੀ ਬੇਹਤਰੀ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਬਾਜੀਗਰ ਵਣਜਾਰਾ ਸਮਾਜ ਦੇ ਐਸ ਸੀ ਕਮਿਸ਼ਨ ਸੂਬਾ ਸਕੱਤਰ ਸਰਪੰਚ ਪਾਲਾ ਰਾਮ ਮਿਸਾਲ ਪਿੰਡ ਮੱਲ ਵਾਲਾ ਜਿਲਾ ਬਠਿੰਡਾ ਨੇ ਕਿਹਾ ਕਿ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਲਈ ਮੈਡਮ ਪੂਨਮ ਕਾਂਗੜਾ ਹੀ ਸਭ ਤੋਂ ਮਜਬੂਤ ਉਮੀਦਵਾਰ ਹਨ ਇਸ ਲਈ ਪਾਰਟੀ ਉਹਨਾਂ ਨੂੰ ਟਿਕਟ ਦੇ ਕੇ ਲੋਕਾਂ ਦੀ ਹੋਰ ਵੱਧ ਸੇਵਾ ਕਰਨ ਦਾ ਮੌਕਾ ਦੇਵੇ।