ਫਰੀਦਕੋਟ 23 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲੇ ਦੇ ਕਸਬਾ ਬਰਗਾੜੀ ਦੇ ਰੁਲੀਆ ਸਿੰਘ ਨਗਰ ਦੇ ਨਿਵਾਸੀ ਅਪੰਗ ਲੋਕ ਗਾਇਕ ਗੁਰਸੇਵਕ ਸਿੰਘ ਵੱਲੋਂ ਪ੍ਰਾਇਮਰੀ ਤੱਕ ਪੜ੍ਹ ਰਹੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਐਜ਼ੂਕੇਸ਼ਨ ਦਿੱਤੀ ਜਾ ਰਹੀ ਹੈ। ਉਸ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਇਸ ਸੇਵਾ ਦੇ ਮਨੋਰਥ ਨੂੰ ਦੇਖਦਿਆਂ ਅਲਾਇੰਸ ਕਲੱਬ ਬਰਗਾੜੀ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਸਿਵੀਆਂ ਅਤੇ ਉਨ੍ਹਾਂ ਦੇ ਸਪੁੱਤਰ ਗਗਨਵੀਰ ਸਿੰਘ ਕੈਨੇਡਾ ਨੇ ਲੋੜਵੰਦ ਬੱਚਿਆਂ ਨੂੰ ਸ਼ਟੇਸਨਰੀ, ਫਲ ਤੇ ਮਠਿਆਈਆਂ ਆਦਿ ਵੰਡ ਕਿ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅਜਿਹੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣੀ ਤੇ ਦਾਨੀ ਸੱਜਣਾਂ ਵੱਲੋਂ ਬੱਚਿਆਂ ਸਿੱਖਿਆਂ ਨਾਲ ਸਬੰਧਤ ਸਮਾਨ ਦੇਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਕਿਉਂਕਿ ਵਿਦਿਆ ਦਾ ਗਿਆਨ ਪ੍ਰਾਪਤ ਹੋਣ ਨਾਲ ਇਕ ਉਸਾਰੂ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ । ਇਸ ਮੌਕੇ ਗੁਰਸੇਵਕ ਸਿੰਘ ਨੇ ਕਿਹਾ ਕਿ ਡਾ. ਸਿਵੀਆਂ ਸਮੇਂ-ਸਮੇਂ ਤੇ ਲੋੜਵੰਦ ਬੱਚਿਆਂ, ਮਰੀਜ਼ਾਂ ਤੇ ਅਪਾਹਜ ਵਿਅਕਤੀਆਂ ਤਰ੍ਹਾਂ-ਤਰ੍ਹਾਂ ਦਾ ਲੋੜੀਦਾ ਸਮਾਨ ਵੰਡਦੇ ਰਹਿੰਦੇ ਹਨ। ਇਸ ਮੌਕੇ ਭਾਜਪਾ ਆਗੂ ਜਸਪਾਲ ਸਿੰਘ ਪੰਜਗਰਾਂਈ, ਕਲੱਬ ਦੇ ਚੇਅਰਮੈਨ ਸੁਖਜੰਤ ਸਿੰਘ ਸਦਿਉੜਾ, ਸਤਿੰਦਰ ਸਿੰਘ ਪੱਪੂ ਢਿੱਲੋਂ, ਅਜੈਪਾਲ ਬਰਗਾੜੀ ਹਰਦੀਪ ਸਿੰਘ ਬ੍ਰਾਹਮਣਵਾਲਾ, ਜੋਗਿੰਦਰ ਸਿੰਘ ਦੱਬੜੀਖਾਨਾ, ਨਰਿੰਦਰ ਗੁਲਾਟੀ, ਸੋਨਾ ਢਿੱਲੋਂ, ਗੁਰਪ੍ਰੀਤ ਸਿੰਘ, ਡਾ. ਜਸਵੀਰ ਸਿੰਘ ਆਦਿ ਹਾਜ਼ਰ ਸਨ।

