ਪੰਜਾਬੀ ਸੰਗੀਤ ਜਗਤ ਦੀ ਪਹਿਲੀ ਸੀਨੀਅਰ ਅਤੇ ਸਿਰਮੌਰ ਗਾਇਕਾ ਸਤਿਕਾਰਯੋਗ ਗੁਰਮੀਤ ਬਾਞਾ ਜੀ , ਜਿੰਨਾ ਨੂੰ ਭਾਰਤ ਸਰਕਾਰ ਨੇ ਮਰਨ ਉਪਰੰਤ ” ਪਦੱਮ ਭੂਸ਼ਣ ਪੁਰਸਕਾਰ ” ਨਾਲ ਸਿਰ ਨਿਞਾ ਕੇ ਸਤਿਕਾਰ ਸਹਿਤ ਨਿਵਾਜਿਆ ਹੈ । ਇਸ ਤੋ ਇਲਾਵਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਹੋਰ ਞੀ ਬਹੁਤ ਞਡੇਰੇ ਗੌਰਵਮਈ ਸਨਮਾਨ ਪੁਰਸਕਾਰਾਂ ਨਾਲ ਸਤਿਕਾਰ ਸਹਿਤ ਨਿਵਾਜਿਆ ਹੈ । ਸਭ ਤੋ ਲੰਬੀ ਹੇਕ ਲਗਾ ਕੇ ਞਿਸ਼ਞ ਰਿਕਾਰਡ ਕਾਇਮ ਕਰਨ ਞਾਲੀ ਮਹਾਨ ਗਾਇਕਾ ਨੇ ਪੰਜਾਬੀ ਲੋਕ ਤੱਥ ਜੂਗਨੀ ਨੂੰ ਅਮਰ ਕਰਨ ਦਾ ਗੌਰਵ ਹਾਸਲ ਹੈ। ਪੰਜਾਬੀ ਸਰੋਤਿਆ ਅਤੇ ਦਰਸ਼ਕਾ ਦੀ ਹਰਮਨ ਪਿਆਰੀ ਅਤੇ ਮਯਨਾਜ ਹਸਤੀ ਦੀ ਅੱਜ ਬਰਸੀ ਹੈ । ਇਸ ਹਰਦਿਲ ਅਜੀਜ ਗਾਇਕਾ ਨੇ ਸੰਗੀਤ ਖੇਤਰ ਵਿੱਚ ਉਸ ਞਕਤ ਆਪਣੀ ਪਲੇਠੀ ਦਸਤਕ ਦਿਤੀ ਹੈ । ਜਿੰਨਾ ਸਮਿਆ ਞਿਚ ਔਰਤ ਨੂੰ ਅਜੋਕੀ ਅਜਾਦ ਫਿਜ਼ਾ ਦਾ ਅਧਿਕਾਰ ਨਹੀ ਸੀ । ਪਰ ਇਸ ਮਾਣਮੱਤੀ ਮਾਂ ਬੋਲੀ ਦੀ ਅਲਞੇਲੀ ਸੰਗੀਤ ਦੀ ਮਲਿਕਾ ਨੇ ਆਪਣੀ ਗੌਰਵਮਈ ਹੋਦ ਸਥਾਪਿਤ ਕੀਤੀ ਹੈ । ਇਸ ਞਿਸ਼ਞ ਪ੍ਰਸਿੱਧ ਲੋਕ ਗਾਇਕਾ ਦਾ ਪੰਜਾਬੀ ਸੰਗੀਤ ਉਦਯੋਗ ਨੂੰ ਸਾਫ ਸੁਥਰੀ ਬਹੁਤ ਞਡੇਰੀ ਦੇਣ ਹੈ । ਜਿਸ ਦਾ ਪੰਜਾਬੀ ਸੰਗੀਤ ਉਦਯੋਗ ਹਮੇਸ਼ਾ ਰਿਣੀ ਰਹੇਗਾ । ਅੱਜ ਦੇ ਦਿਨ ਸੰਨ 2021 ਨੂੰ ਲੰਮੀਆਂ ਹੇਕਾ ਲਾ ਕੇ ਕਬਰਾਂ ਞਿਚੋ ਮੁਰਦਿਆ ਨੂੰ ਜਗਾਉਣ ਦਾ ਦਮ ਰਖਣ ਞਾਲੀ ਮਹਾਨ ਗੁਲੂਕਾਰਾ , ਆਪ ਖੁਦ ਸਦਾ ਲਈ ਖਾਮੋਸ਼ ਹੋ ਕੇ ਦੇਸ਼ ਵਿਦੇਸ਼ ਵਿਚ ਞਸਦੇ ਸਰੋਤਿਆ , ਦਰਸ਼ਕਾ , ਪ੍ਰਸ਼ੰਸਕਾ ਅਤੇ ਉਪਾਸ਼ਕਾ ਤੋ ਰੁਖਸਤ ਹੋ ਗਏ ਸਨ । ਪੰਜਾਬੀ ਸੰਗੀਤ ਜਗਤ ਦੀ ਸ਼੍ਰੋਮਣੀ ਗਾਇਕਾ ਅਤੇ ਭਾਰਤੀ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਜੇਤੂ ਦੀ ਬਰਸੀ ਤੇ ਮੈ ਸਿਰ ਨਿਞਾ ਕੇ ਪ੍ਰਣਾਮ ਕਰਦਾ ਹੋਇਆ ਸ਼ਰਧਾਂਜਲੀ ਭੇਂਟ ਕਰਦਾ ਹਾ । ਰਬ ਰਾਖਾ ।

ਸੁਰਿੰਦਰ ਸੇਠੀ