ਆਖਿਆ! ਵਕਫ ਬਿੱਲ ਦਾ ਪਾਸ ਹੋਣਾ ਰਾਸ਼ਟਰ ਦੇ ਹਿੱਤ ਲਈ ਸੀ ਬਹੁਤ ਜਰੂਰੀ
ਕੋਟਕਪੂਰਾ, 8 ਅਪੈ੍ਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮੋਰਚਾ ਭਾਜਪਾ ਦੇ ਸੂਬਾਈ ਕੋਆਰਡੀਨੇਟਰ ਸ਼੍ਰੀ ਹਰਦੀਪ ਸ਼ਰਮਾ ਨੇ ਵਕਫ ਬੋਰਡ ਦੇ ਸਬੰਧ ਵਿੱਚ ਸੋਧ ਬਿੱਲ ਪਾਸ ਹੋਣ ’ਤੇ ਦੁਨੀਆਂ ਦੇ ਹਰ ਸਨਾਤਨੀ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਸ਼ਰਮਾ ਨੇ ਕਾਫੀ ਵਿਸਥਾਰ ਵਿੱਚ ਵਕਫ ਬਿਲ ’ਤੇ ਗੱਲ ਕੀਤੀ। ਉਹਨਾਂ ਬੋਲਦਿਆਂ ਕਿਹਾ ਕਿ ਵਕਫ ਬਿੱਲ ਦਾ ਪਾਸ ਹੋਣਾ ਰਾਸ਼ਟਰ ਦੇ ਹਿੱਤ ਲਈ ਬਹੁਤ ਜਰੂਰੀ ਸੀ, ਲੱਖਾਂ ਏਕੜ ਜਮੀਨ ਬਿਨਾਂ ਕਿਸੇ ਲੇਖੇ ਜੋਖੇ ਤੋਂ ਵਕਫ ਬੋਰਡ ਕਰਕੇ ਹੜੱਪੀ ਜਾ ਰਹੀ ਸੀ। ਜਗਾ ਜਗਾ ’ਤੇ ਦੇਸ਼ ਵਿਰੋਧੀ ਅਨਸਰ ਆਪਣੀਆਂ ਮਜਾਰਾਂ, ਮਸੀਤਾਂ ਆਦਿ ਦੇ ਨਾਮ ’ਤੇ ਜਮੀਨ ਕਬਜਾ ਰਹੇ ਸਨ। ਇਸ ਬਿੱਲ ਨੂੰ ਦੇਸ਼ ਵਿਰੋਧੀ ਕਾਂਗਰਸ ਪਾਰਟੀ ਨੇ 1954 ਵਿੱਚ ਵਕਫ ਅਧਿਨਿਯਮ ਐਕਟ ਲਿਆਂਦਾ ਸੀ। ਜਿਸ ਤਹਿਤ ਕੋਈ ਵੀ ਮੁਸਲਿਮ ਸੰਮਤੀ ਸੰਸਥਾ ਕਿਸੇ ਵੀ ਖਾਲੀ ਪਈ ਜਗਾ ’ਤੇ ਆਪਣਾ ਕਬਜ਼ਾ ਕਰ ਸਕਦੇ ਸਨ, ਜਿਸ ਦੇ ਤਹਿਤ ਅੱਜ ਤੱਕ 8 ਲੱਖ 72 ਹਜਾਰ 804 ਅਚਲ ਸੰਪਤੀਆਂ ਇਸ ਮੁਸਲਿਮ ਵਕਫ ਦੇ ਹੇਠ ਆਈਆਂ। ਇਸ ਸਾਰੇ ਵਕਤ ਦੀ ਸਾਢੇ ਨੌਂ ਲੱਖ ਏਕੜ ਜਮੀਨ ਹੈ। ਇਸ ਤੋਂ ਇਲਾਵਾ 16,716 ਚਲ ਸੰਪਤੀਆਂ ਇਸ ਵਾਕਫ ਕੋਲ ਹਨ। ਉਹਨਾਂ ਦੱਸਿਆ ਕਿ ਵਕਫ ਕਾਨੂੰਨ 1995 ਵਿੱਚ ਬਦਲਾਅ ਕਰਨ ਲਈ ਹੀ ਇਹ ਨਵਾਂ ਸੋਧ ਬਿਲ ਲਿਆਂਦਾ ਗਿਆ ਹੈ। ਵਕਫ ਬਿਲ ਪਿਛਲੇ ਦਿਨੀ ਲੋਕ ਸਭਾ ਅਤੇ ਫਿਰ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਹੈ, ਜਿਸ ਦੇ ਪਾਸ ਹੋਣ ਨਾਲ ਦੇਸ਼ ਦੇ ਹਰ ਇੱਕ ਸਨਾਤਨੀ ਦੇ ਮਨ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿ ਹੁਣ ਸਾਡੇ ਦੇਸ਼ ਦੀ ਸੰਪਤੀ ਅਜਾਈ ਲੁਟੀ ਨਹੀਂ ਜਾਵੇਗੀ। ਹਰਦੀਪ ਸ਼ਰਮਾ ਨੇ ਅੱਗੇ ਕਿਹਾ ਕਿ ਵਾਕਫ ਸੋਧ ਬਿਲ ਮਸਜਿਦਾਂ ਮਜਾਰਾ ਜਾਂ ਕਬਰਿਸਤਾਨਾਂ ’ਤੇ ਕੋਈ ਅਸਰ ਨਹੀਂ ਪਵੇਗਾ, ਸਗੋਂ ਵਕਫ ਬੋਰਡ ਦੇ ਕੰਮਕਾਜ ਵਿੱਚ ਜਿਆਦਾ ਪਾਰਦਰਸ਼ਤਾ ਲੈ ਕੇ ਆਵੇਗਾ। ਜਿਸ ਨਾਲ ਰਾਸ਼ਟਰ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾ ਰਹੇਗਾ। ਦੇਸ਼ ਦੇ ਘੱਟ ਗਿਣਤੀ ਸਮਾਜ ਦੇ ਮੰਤਰੀ ਕਿਰਣ ਰਿਜਿਜੂ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ 1995 ਦੇ ਵਿੱਚ ਯੂਪੀਏ ਸਰਕਾਰ ਨੇ ਵਕਫ ਕਾਨੂੰਨ ਦੇ ਜਰੀਏ ਇਸ ਨੂੰ ਦੂਜੇ ਕਾਨੂੰਨਾਂ ਤੋਂ ਉੱਪਰ ਕਰ ਦਿੱਤਾ ਸੀ, ਜਿਸ ਕਰਕੇ ਇਸ ਵਕਫ ਸੋਧ ਬਿੱਲ ਦੀ ਜਰੂਰਤ ਪਈ ਹੈ। ਕਿਸੇ ਵੀ ਸੂਰਤ ਵਿੱਚ ਧਾਰਮਿਕ ਮਾਮਲਿਆਂ ਦੇ ਵਿੱਚ ਕੋਈ ਵੀ ਰੁਕਾਵਟ ਦਾ ਕੇਂਦਰ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਬਸ ਕੇਂਦਰ ਸਰਕਾਰ ਇਹ ਚਾਹੁੰਦੀ ਹੈ ਕਿ ਵਕਫ ਬੋਰਡ ਦੇਸ਼ ਵਿੱਚ ਆਪਣੀ ਮਨਮਾਨੀ ਨਾ ਕਰੇ ਅਤੇ ਸਭ ਦੇ ਲਈ ਇਸਦੇ ਸਾਰੇ ਕੰਮਕਾਜ ਪਾਰਦਰਸ਼ੀ ਰਹਿਣ। ਇਸ ਤੋਂ ਅੱਗੇ ਬੋਲਦਿਆਂ ਹਰਦੀਪ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ 2014 ਤੋਂ ਲਗਾਤਾਰ ਦੇਸ਼ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ 370 ਧਾਰਾ ਨੂੰ ਹਟਾਉਣਾ, ਭਗਵਾਨ ਸ਼੍ਰੀਰਾਮ ਜੀ ਦਾ ਮੰਦਰ ਬਣਾਉਣਾ, ਤਿੰਨ ਤਲਾਕ ਦਾ ਖਾਤਮਾ, ਪਾਕਿਸਤਾਨੀ ਅਤੰਕਵਾਦ ਤੇ ਪੂਰੀ ਤਰਹਾਂ ਨਕੇਲ ਕਸਨੀ, ਨਕਸਲਵਾਦ ਤੇ ਪੂਰਨ ਕੰਟਰੋਲ ਕਰਨਾ, ਲਗਭਗ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਲਿਆਉਣਾ, ਯੂਰੀਆ ਦੀ ਕਾਲਾ ਬਜ਼ਾਰੀ ਨੂੰ ਬੰਦ ਕਰਨਾ, ਲੋਕਾਂ ਦੇ ਘਰਾਂ ਤੱਕ ਐਲਪੀਜੀ ਗੈਸ ਸਿਲੰਡਰ ਪਹੁੰਚਾਉਣੇ, ਘਰਾਂ ਦੇ ਵਿੱਚ ਲੈਟਰੀਨਾ ਬਣਵਾਉਣੀਆਂ ਅਤੇ ਅਜਿਹੇ ਅਨੇਕਾਂ ਹੋਰ ਕੰਮ ਸਿਰਫ ਇੱਕ ਮਜਬੂਤ ਸਰਕਾਰ ਹੀ ਕਰ ਸਕਦੀ ਹੈ, ਜੋ ਕਿ ਸ਼੍ਰੀ ਨਰਿੰਦਰ ਬਾਈ ਮੋਦੀ ਜੀ ਦੀ ਸਰਕਾਰ ਨੇ ਘਰ ਦਿਖਾਇਆ ਹੈ। ਦੇਸ਼ ਦੇ 140 ਕਰੋੜ ਵਾਸੀਆਂ ਨੂੰ ਇਸ ਸਰਕਾਰ ਤੇ ਹੁਣ ਪੂਰਾ ਭਰੋਸਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਵੀ ਆਪਣੀ ਸਰਕਾਰ ਜਰੂਰ ਬਣਾਏਗੀ। ਇਸ ਮੌਕੇ ਹਰਦੀਪ ਸ਼ਰਮਾ ਨੇ ਸ੍ਰੀ ਅਮਿਤ ਸ਼ਾਹ ਗ੍ਰਿਹ ਮੰਤਰੀ ਭਾਰਤ ਸਰਕਾਰ, ਦੀ ਕਿਰਨ ਰਿਜੀਜੂ ਘੱਟ ਗਿਣਤੀ ਮੰਤਰਾਲੇ ਦੇ ਕੇਂਦਰੀ ਮੰਤਰੀ, ਅਤੇ ਖਾਸ ਕਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸ਼ਰਮਾ ਜੀ ਦੇ ਨਾਲ ਬੁੱਧੀਜੀਵੀ ਸੈੱਲ ਭਾਰਤੀ ਜਨਤਾ ਪਾਰਟੀ ਦੇ ਫਰੀਦਕੋਟ ਜਿਲਾ ਪ੍ਰਧਾਨ ਸ਼੍ਰੀ ਅੰਮ੍ਰਿਤ ਲਾਲ ਸ਼ਰਮਾ, ਪਾਰਟੀ ਦੇ ਬਾਬਾ ਬੋਹੜ ਮੰਨੇ ਜਾਂਦੇ ਮਾਸਟਰ ਹਰਬੰਸ ਲਾਲ ਸ਼ਰਮਾ, ਸ਼੍ਰੀ ਸੁਰਿੰਦਰ ਪਾਲ ਸ਼ਰਮਾ, ਸ਼੍ਰੀ ਕ੍ਰਿਸ਼ਨ ਕੁਮਾਰ ਨਾਰੰਗ, ਸ਼੍ਰੀ ਕਮਲ ਗਰਗ ਜੀ, ਅੰਗਰੇਜ਼ ਸਿੰਘ ਵੜਿੰਗ, ਚਮਕੌਰ ਸਿੰਘ ਬਾਹਮਣ ਵਾਲਾ, ਫੌਜੀ ਬਾਹਮਣ ਵਾਲਾ, ਕੁਲਦੀਪ ਸਿੰਘ, ਸਰਦਾਰ ਮਨਜਿੰਦਰ ਸਿੰਘ ਹਰਾਜ, ਅਰਮਾਨਦੀਪ ਸਿੰਘ ਬਰਾੜ, ਭੈਣ ਸਤਿੰਦਰ ਕੌਰ ਹਰਾਜ, ਹਰਵਿੰਦਰ ਕੁਮਾਰ, ਸ਼ਮਸ਼ੇਰ ਸਿੰਘ ਭਾਨਾ, ਚੰਦ ਸਿੰਘ ਪੱਪੀ ਅਤੇ ਅਨੇਕਾਂ ਹੋਰ ਸਾਥੀ ਵੀ ਹਾਜ਼ਰ ਸਨ।