ਵਪਾਰਕ ਕੰਮਾਂ ਲਈ ਘਰੇਲੂ ਸਿਲੰਡਰ ਦੀ ਵਰਤੋਂ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ-ਦਿਓਲ
ਗੈਸ ਏਜੰਸੀਆਂ ਦੇ ਮਾਲਕਾਂ ਨੂੰ ਵੀ ਹਦਾਇਤਾਂ ਦੀ ਪਾਲਣਾ ਲਈ ਕਿਹਾ
ਕੋਟਕਪੂਰਾ, 20 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ ਫਰੀਦਕੋਟ ਗੁਰਜੀਤ ਸਿੰਘ ਦਿਉਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਹੋਟਲਾਂ, ਰੈਸਟੋਰੈਜ਼ਟਾਂ, ਰੇਹੜੀਆਂ, ਢਾਬਿਆਂ, ਪੈਲਸਾਂ ਆਦਿ ਵਿੱਚ ਵਪਾਰਕ ਸਿਲੰਡਰ ਦੀ ਜਗਾਂ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਨਾਲ ਆਮ ਪਬਲਿਕ ਦੀ ਵਰਤੋਂ ਵਾਲੇ ਘਰੇਲੂ ਸਿਲੰਡਰਾਂ ਦੀ ਘਾਟ ਹੋ ਜਾਂਦੀ ਹੈ ਅਤੇ ਇਸ ਤਰਾਂ ਲਿਕੂਫਾਇਡ ਪੈਟਰੋਲੀਅਮ ਗੈਸ (ਰੈਗੂਲੇਸ਼ਨ ਆਫ ਸਪਲਾਈ ਐਜ਼ਡ ਡਿਸਟਰੀਬਿਊਸ਼ਨ) ਆਰਡਰ 2000 ਅਤੇ ਮਾਰਕੀਟਿੰਗ ਡਿਸੀਪਲਿਨ ਗਾਈਡਲਾਈਨਜ਼ ਦੀ ਉਲੰਘਣਾ ਹੋ ਰਹੀ ਹੈ। ਇਸ ਉਲੰਘਣਾ ਨੂੰ ਰੋਕਣ ਹਿਤ ਜਿਲ੍ਹਾ ਕੰਟਰੋਲਰ ਗੁਰਜੀਤ ਸਿੰਘ ਦਿਉਲ ਨੇ ਹੋਟਲਾਂ, ਰੈਸਟੋਰੈਜ਼ਟਾਂ, ਰੇਹੜੀਆਂ, ਢਾਬਿਆਂ, ਪੈਲਸਾਂ ਆਦਿ ਵਪਾਰਕ ਥਾਵਾਂ ਦੇ ਮਾਲਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਪਾਰਕ ਥਾਵਾਂ ਤੇ ਸਿਰਫ ਵਪਾਰਕ ਸਿਲੰਡਰ ਦੀ ਵਰਤੋਂ ਹੀ ਕਰਨ। ਜੇਕਰ ਫਿਰ ਵੀ ਕਿਸੇ ਵਪਾਰਕ ਸਥਾਨ ਤੇ ਇਸ ਤਰਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਵਿਭਾਗ ਦੁਆਰਾ ਉਨ੍ਹਾਂ ਦੇ ਸਿਲੰਡਰ ਜ਼ਬਤ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇ ਦੇ ਸਬੰਧ ਵਿੱਚ ਪਹਿਲਾਂ ਹੀ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਦੁਆਰਾ ਵੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਰੈਸਟੋਰੈਜ਼ਟ, ਢਾਬੇ, ਚਾਹ ਦੀਆਂ ਦੁਕਾਨਾਜ਼ ਆਦਿ ਦੇ ਮਾਲਕਾਜ਼ ਵਲੋਂ ਆਪਣੇ ਵਪਾਰਕ ਸਥਾਨਾਂ ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਨਹੀ ਕੀਤੀ ਜਾਵੇਗੀ। ਉਨ੍ਹਾਂ ਜਿਲ੍ਹੇ ਦੇ ਸਮੂਹ ਗੈਸ ਏਜੰਸੀ ਮਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਖਪਤਕਾਰਾਂ ਨੂੰ ਸਿਲੰਡਰ ਤੋਲ ਕੇ ਦੇਣ ਅਤੇ ਸਿਲੰਡਰ ਦੀ ਸੀਲ ਚੈਕ ਕਰ ਕੇ ਹੀ ਖਪਤਕਾਰ ਨੂੰ ਡਿਲਵਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਡਲਿਵਰੀ ਮੈਨ ਵਰਦੀ ਵਿੱਚ ਹੋਣਾ ਚਾਹੀਦਾ ਹੈ ਅਤੇ ਉਸ ਪਾਸ ਆਈ ਕਾਰਡ ਹੋਣਾ ਚਾਹੀਦਾ ਹੈ। ਹਰੇਕ ਗੈਸ ਏਜੰਸੀ ਮਾਲਕ ਗੋਦਾਮ ’ਤੇ ਗੈਸ ਸਿਲੰਡਰਾਂ ਦਾ ਰੇਟ ਸਟਾਕ ਡਿਸਪਲੇ ਕਰੇਗਾ ਅਤੇ ਨਿਰਧਾਰਤ ਗੋਦਾਮਾਂ ਤੇ ਹੀ ਸਿਲੰਡਰਾਂ ਨੂੰ ਸਟੋਰ ਕਰੇਗਾ। ਇਸ ਤੋਂ ਇਲਾਵਾ ਗੈਸ ਏਜੰਸੀ ਮਾਲਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਦੁਆਰਾ ਜਾਂ ਉਨ੍ਹਾਂ ਦੇ ਡਿਲਵਰੀ ਮੈਨਾਂ ਦੁਆਰਾ ਹੋਟਲਾਂ, ਰੈਸਟੋਰੈਜ਼ਟਾਂ, ਰੇਹੜੀਆਂ, ਢਾਬਿਆਂ, ਪੈਲਸਾਂ ਆਦਿ ਵਪਾਰਕ ਥਾਵਾਂ ਤੇ ਘਰੇਲੂ ਵਰਤੋਂ ਵਾਲਾ ਸਿਲੰਡਰ ਸਪਲਾਈ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।