ਐਡਵੋਕੇਟ ਅਜੀਤ ਵਰਮਾ ਨੇ ਬੱਚਿਆਂ ਨਾਲ ਬੂਟੇ ਲਗਾ ਕੇ ਮਨਾਈ ਗ੍ਰੀਨ ਦੀਵਾਲੀ
ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮੂਹ ਦੇਸ਼ ਵਾਸੀਆ ਵਲੋਂ ਦੀਵਾਲੀ ਦਾ ਮਹਾਂ ਤਿਉਹਾਰ ਬੜੀ ਖੁਸ਼ੀ ਉਮੰਗ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈl ਇਸ ਮੌਕੇ ਵਾਤਾਵਰਣ ਪ੍ਰੇਮੀ ਐਡਵੋਕੇਟ ਅਜੀਤ ਵਰਮਾ ਨੇ ਵੀ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਤਿਉਹਾਰ ਮੌਕੇ ਘੱਟ ਤੋ ਘੱਟ ਪਟਾਕਿਆਂ ਦੀ ਵਰਤੋ ਕਰੋ, ਕਿਉਂਕਿ ਪਟਾਕੇ ਜਿੱਥੇ ਵਾਤਾਵਰਣ ਲਈ ਹਾਨੀਕਾਰਕ ਹਨ, ਓਥੇ ਹੀ ਇਹ ਪਸ਼ੂ ਪੰਛੀਆਂ ਲਈ ਵੀ ਬਹੁਤ ਘਾਤਕ ਹਨ। ਪਟਾਕਿਆਂ ਦੇ ਧੂਆਂ ਨਾਲ ਪ੍ਰਦੂਸ਼ਨ ਦੇ ਨਾਲ ਨਾਲ ਸ਼ਾਹ, ਦਮੇ ਆਦਿ ਬਿਮਾਰੀਆਂ ਵੀ ਪੈਦਾ ਹੁੰਦਿਆਂ ਹਨ ਇਸ ਲਈ ਸਾਨੂੰ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈl ਦੀਵਾਲੀ ਮੌਕੇ ਅਜੀਤ ਵਰਮਾ ਐਡਵੋਕੇਟ ਨੇ ਬੱਚਿਆ ਨਾਲ ਬੂਟੇ ਲਗਾ ਕੇ ਗ੍ਰੀਨ ਦੀਵਾਲੀ ਮਨਾਈ।