ਦੋ ਗੀਤਾਂ ਦੀ ਵੀਡੀਓ ਸ਼ੂਟਿੰਗ ਹੋਈ ਪਿੰਡ ਮਲਕ ਵਿੱਚ ਮੁਕੰਮਲ
ਮਲਕ 23 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਗਾਇਕ ਗੋਲਡੀ ਮਲਕ ਦੀ ਅਵਾਜ ਅਤੇ ਗੀਤਕਾਰ ਰਣਜੀਤ ਸਿੰਘ ਹਠੂਰ ਦੁਆਰਾ ਰਚੇ ਦੋ ਗੀਤਾਂ ਦੀ ਵੀਡੀਓ 22 ਨਵੰਬਰ ਨੂੰ ਮਲਕ ਪਿੰਡ ਦੀ ਧਰਮਸ਼ਾਲ਼ਾ ਵਿੱਚ ਕੀਤੀ ਗਈ।
ਜਿਹਨਾਂ ਵਿੱਚੋਂ ਵਾਰ -ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਮਿਤੀ 26 ਨਵੰਬਰ ਦਿਨ ਐਤਵਾਰ ਨੂੰ ਰਿਲੀਜ਼ ਹੋਵੇਗੀ। ਇਸ ਵਾਰ ਦੇ ਲੇਖਕ ਰਣਜੀਤ ਸਿੰਘ ਹਠੂਰ ਨੇ ਦੱਸਿਆ ਕਿ ਇਹ ਰਚਨਾ ਵਿੱਚ ਬਾਬਾ ਸਾਹਿਬ ਦੇ ਤਿੱਖੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਬੀਰ ਰਸ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨੂੰ ਗਾਇਕ ਗੋਲਡੀ ਮਲਕ ਨੇ ਬੜੇ ਦਮਦਾਰ ਅਤੇ ਜੋਸ਼ੀਲੇ ਅੰਦਾਜ਼ ਵਿੱਚ ਗਾਇਆ ਹੈ ਅਤੇ ਬੀਰ ਰਸੀ ਸੰਗੀਤ ਨਾਲ਼ ਸ਼ਿੰਗਾਰਿਆ ਹੈ। ਕੈਮਰਾਮੈਨ ਦਾ ਕੰਮ ਬੌਬੀ ਮੋਗਾ ਨੇ ਕੀਤਾ ਹੈ।ਇਸ ਮੌਕੇ ਬਾਮਸੇਫ ਅਤੇ ਡਾ.ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਦੇ ਮੈਂਬਰਾਂ ਵਿੱਚੋਂ ਸੂਬੇਦਾਰ ਬੀਰ ਸਿੰਘ, ਸ.ਮਸਤਾਨ ਸਿੰਘ, ਸ.ਘੁਮੰਡਾ ਸਿੰਘ,ਮਾ.ਸਤਨਾਮ ਸਿੰਘ ਹਠੂਰ, ਸ.ਅਮਨਦੀਪ ਸਿੰਘ ਗੁੜੇ,ਸ.ਮਹਿੰਦਰ ਸਿੰਘ ਬੀ ਏ,ਪੱਤਰਕਾਰ ਸੋਹੀ ਅਤੇ ਪਿੰਡ ਦੇ ਪਤਵੰਤੇ ਮੈਂਬਰ ਹਾਜ਼ਰ ਸਨ।