ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ : ਜਸਵੀਰ ਸਿੰਘ ਖਾਲਸਾ
ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਗਾਜ਼ੀਆਬਾਦ ਵਿੱਚ ਹੋਈ 44ਵੀਂ ਵਾਲੀਬਾਲ ਸ਼ੂਟਿੰਗ ਚੈਂਪੀਅਨਸ਼ਿਪ ਜਿੱਤ ਕੇ ਪਰਤੇ ਸਾਹਿਬਜੀਤ ਸਿੰਘ ਸੋਢੀ ਦਾ ਆਪਣੇ ਪਿੰਡ ਸਿਬੀਆਂ ਪਹੁੰਚਣ ’ਤੇ ਚੜ੍ਹਦੀਕਲਾ ਸੇਵਾ ਜੱਥਾ ਸਿਬੀਆਂ, ਗ੍ਰਾਮ ਪੰਚਾਇਤ ਸਿਬੀਆਂ ਸਮੇਤ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਖੁਸ਼ੀ ਵਿੱਚ ਲੱਡੂ ਵੰਡੇ। ਫਰੀਦਕੋਟ ਜ਼ਿਲ੍ਹੇ ਵਿੱਚੋਂ ਸਾਹਿਬਜੀਤ ਸਿੰਘ ਸੋਢੀ ਦੀ ਚੋਣ ਹੋਈ ਚੈਂਪੀਅਨਸ਼ਿਪ ਵਿੱਚ ਕੁੱਲ 32 ਸਟੇਟਾ ਨੇ ਭਾਗ ਲਿਆ, ਜਿਸ ਵਿੱਚ ਫਾਈਨਲ ਵਿੱਚ ਹਰਿਆਣਾ ਨੂੰ ਹਰਾ ਕੇ ਪੰਜਾਬ ਦੀ ਟੀਮ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਮੌਕੇ ਵਾਲੀਵਾਲ ਕੋਚ ਲਖਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਚੜ੍ਹਦੀਕਲਾ ਸੇਵਾ ਜੱਥਾ ਸਿਬੀਆਂ ਦੇ ਮੁੱਖ ਸੇਵਾਦਾਰ ਗੁਰਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਸਰਪੰਚ ਹਰਜੀਤ ਸਿੰਘ, ਡਾ. ਜਸਵੀਰ ਸਿੰਘ, ਬਲਵੀਰ ਜੱਸਲ, ਪਿੰਦਾ ਸੋਢੀ, ਕਿਸ਼ੋਰ ਚੰਦ, ਗੁਰਤੇਜ ਸਿੰਘ ਸੋਢੀ, ਸ਼ੇਰ ਬਹਾਦਰ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ, ਤੇਜ਼ਾ ਸਿੰਘ, ਸੁਖਮੰਦਰ ਸਿੰਘ, ਨਛੱਤਰ ਸਿੰਘ ਫ਼ੌਜੀ, ਬਲ ਬਹਾਦਰ ਸਿੰਘ, ਭੇਜਾ ਭੁੱਲਰ, ਹਰਮਨ ਜੱਸਲ, ਮਨਪ੍ਰੀਤ ਸਿੰਘ, ਜਸ਼ਨ ਸੱਚਦੇਵਾ, ਹੈਰੀ ਸਿੰਘ, ਰਿੱਕੀ ਸੋਢੀ, ਸਤਨਾਮ ਸਿੰਘ, ਪਾਲਾ ਭਾਊ ਆਦਿ ਵੀ ਹਾਜਰ ਸਨ।
