ਫਰੀਦਕੋਟ, 23 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੰਡੀਗੜ ਯੂਨੀਵਰਸਿਟੀ ਵੱਲੋਂ 21 ਨਵੰਬਰ, 2023 ਨੂੰ ਵਿਗਿਆਨਕ ਗਤੀਵਿਧੀਆਂ ਨਾਲ ਸੰਬੰਧਤ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਜਿਲੇ ਭਰ ਤੋਂ ਵੱਖ-ਵੱਖ ਸਕੂਲਾਂ ਦੀਆਂ 25 ਟੀਮਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਜਿੱਤ ’ਤੇ ਵਿਦਿਆਰਥੀਆਂ ਨੂੰ 15 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਨਿਵਾਜਿਆ। ਸਕੂਲ ਦੇ ਪਿ੍ਰੰ. ਅਪੂਰਵ ਦੇਵਗਨ ਨੇ ਇਸ ਜਿੱਤ ਦੀ ਖੁਸ਼ੀ ਤੇ ਬੱਚਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੱਤੀ। ਉਨਾਂ ਨੇ ਬੱਚਿਆਂ ਦੇ ਇੰਚਾਰਜ ਅਧਿਆਪਕ ਸ੍ਰੀਮਤੀ ਸਵਤੰਤਰਤਾ ਸੰਧੂ, ਕੋਆਡੀਨੇਟਰ ਸ਼੍ਰੀਮਤੀ ਪਿ੍ਰਆਵੇਦਾ ਭੁੱਲਰ, ਗੌਰਵ ਕੁਮਾਰ ਅਤੇ ਵਾਈਸ ਪਿ੍ਰੰ. ਰਾਕੇਸ਼ ਧਵਨ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਬੱਚਿਆਂ, ਅਧਿਆਪਕਾਂ, ਸਮੂਹ ਸਟਾਫ ਅਤੇ ਪਿ੍ਰੰਸੀਪਲ ਨੂੰ ਤਹਿ ਦਿਲੋਂ ਵਧਾਈ ਦਿੱਤੀ।