20 ਸਕੂਲਾਂ ਦੇ 287 ਵਿਦਿਆਰਥੀਆਂ ਨੇ ਲਿਆ ਵੱਖ-ਵੱਖ ਮੁਕਾਬਲਿਆਂ ’ਚ ਭਾਗ

ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵੱਲੋਂ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਉਸਾਰੀ ਨੂੰ ਸਮਰਪਿਤ ਸਕੂਲਾਂ ਦਾ ਅੰਤਰ ਸਕੂਲ ਯੁਵਕ ਮੇਲਾ 2024 ਡੌਲਫਿਨ ਪਬਲਿਕ ਵਾੜਾਦਰਾਕਾ ਵਿਖੇ ਕਰਵਾਇਆ ਗਿਆ। ਜਿਸ ਵਿੱਚ 20 ਸਕੂਲਾਂ ਦੇ 287 ਵਿਦਿਆਰਥੀਆਂ ਸਮੇਤ ਕੁੱਲ 373 ਵੀਰਾਂ/ਭੈਣਾਂ ਨੇ ਸ਼ਮੂਲੀਅਤ ਕੀਤੀ। ਯੁਵਕ ਮੇਲੇ ਦੌਰਾਨ ਕਵਿਤਾ, ਦਸਤਾਰ ਸਜਾਉਣ, ਪੇਂਟਿੰਗ ਅਤੇ ਕੁਇਜ ਮੁਕਾਬਲੇ ਕਰਵਾਏ ਗਏ। ਯੁਵਕ ਮੇਲੇ ਦੀ ਸ਼ੁਰੂਆਤ ਡੌਲਫਿਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਣ ਨਾਲ ਕੀਤੀ ਗਈ। ਪਿ੍ਰੰਸੀਪਲ ਸਤਵਿੰਦਰ ਕੌਰ ਵਲੋਂ ਜੀ ਆਇਆਂ ਕਿਹਾ। ਸਟੇਜ ਸਕੱਤਰ ਦੀ ਸੇਵਾ ਜਗਮੋਹਨ ਸਿੰਘ ਖੇਤਰ ਸਕੱਤਰ ਕੋਟਕਪੂਰਾ ਵਲੋਂ ਨਿਭਾਈ ਗਈ। ਜੱਜਮੈਂਟ ਦੀ ਸੇਵਾ ਪਰਮਜੀਤ ਸਿੰਘ, ਮੈਡਮ ਰਮਨਦੀਪ ਕੌਰ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਕੁਇਜ ਦੀ ਸੇਵਾ ਰਣਜੀਤ ਸਿੰਘ ਵਾੜਾਦਰਾਕਾ ਨੇ ਨਿਭਾਈ। ਇਸ ਸਮੇਂ ਕਵਿਤਾ ਮੁਕਾਬਲੇ ਮਿਡਲ ਵਰਗ ਖੁਸ਼ਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਵਾੜਾਦਰਾਕਾ ਨੇ ਪਹਿਲਾ, ਰਾਜਦੀਪ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਨੇ ਦੂਜਾ, ਅਮਨਪ੍ਰੀਤ ਕੌਰ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਤੀਜਾ ਅਤੇ ਸੁਖਮਨਦੀਪ ਕੌਰ ਗੁਰੂਕੁਲ ਸੀਨੀ. ਸੈਕੰ. ਸਕੂਲ ਹਰੀਕੇ ਕਲਾਂ ਨੇ ਵਿਸ਼ੇਸ਼ ਸਥਾਨ, ਕਵਿਤਾ ਮੁਕਾਬਲਾ ਸੀਨੀ ਵਰਗ ਖੁਸਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਵਾੜਾਦਰਾਕਾ ਨੇ ਪਹਿਲਾ, ਹਰਲੀਨ ਕੌਰ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਦੂਜਾ, ਸੁਖਵਿੰਦਰ ਕੌਰ ਸ.ਸ.ਸ. ਸਕੂਲ ਹਰੀਨੌ ਨੇ ਤੀਜਾ ਅਤੇ ਹਰਸਿਮਰਨ ਕੌਰ ਸਰਕਾਰੀ ਹਾਈ ਸਕੂਲ ਮਡਾਹਰ ਕਲਾਂ ਨੇ ਵਿਸ਼ੇਸ਼ ਸਥਾਨ, ਦਸਤਾਰ ਮੁਕਾਬਲਾ ਮਿਡਲ ਵਰਗ ਵਿੱਚ ਗੁਰਸ਼ਾਨ ਸਿੰਘ ਗੁਰੂਕੁਲ ਸੀਨੀ ਸੈਕੰ ਸਕੂਲ ਹਰੀਕੇ ਕਲਾਂ ਨੇ ਪਹਿਲਾ, ਗੁਰਅੰਸ਼ ਸਿੰਘ ਗੁਰੂ ਗੋਬਿੰਦ ਸਿੰਘ ਪਬ ਸਕੂਲ ਮਡਾਹਰ ਕਲਾਂ ਨੇ ਦੂਜਾ, ਅਨਵਰ ਸਿੰਘ ਸਰਕਾਰੀ ਹਾਈ ਸਕੂਲ ਮੌੜ ਨੇ ਤੀਜਾ ਅਤੇ ਅਕਾਸ਼ਦੀਪ ਸਿੰਘ ਗੁਰੂ ਗੋਬਿੰਦ ਸਿੰਘ ਪਬ ਸਕੂਲ ਮਡਾਹਰ ਕਲਾਂ ਨੇ ਵਿਸ਼ੇਸ਼, ਦਸਤਾਰ ਮੁਕਾਬਲਾ ਸੀਨੀਅਰ ਵਰਗ ਵਿੱਚ ਰਾਜਪਾਲ ਸਿੰਘ ਸਰਕਾਰੀ ਸੀਨੀ ਸੈਕੰ. ਸਕੂਲ ਖਾਰਾ ਨੇ ਪਹਿਲਾ, ਏਕਨੂਰਦੀਪ ਸਿੰਘ ਗੁਰੂ ਗੋਬਿੰਦ ਸਿੰਘ ਪਬ ਸਕੂਲ ਮਡਾਹਰ ਕਲਾਂ ਨੇ ਦੂਜਾ, ਕਰਨਵੀਰ ਸਿੰਘ ਡੌਲਫਿਨ ਪਬ ਸਕੂਲ ਵਾੜਾਦਰਾਕਾ ਨੇ ਤੀਜਾ ਅਤੇ ਮੇਹਰਬਾਨ ਸਿੰਘ ਗੁਰੂਕੁਲ ਸਰਕਾਰੀ ਸੈਕੰ. ਸਕੂਲ ਹਰੀਕੇ ਕਲਾਂ ਨੇ ਵਿਸ਼ੇਸ਼, ਅਰਸ਼ਵੀਰ ਅਤੇ ਖੁਸ਼ਵੀਰ ਕੌਰ ਡੌਲਫਿਨ ਪਬ ਸਕੂਲ ਦੀ ਟੀਮ ਨੇ ਪਹਿਲਾ, ਸਾਰਜਦੀਪ ਸਿੰਘ ਅਤੇ ਜਸਕੀਰਤ ਕੌਰ ਗੁਰੂ ਗੋਬਿੰਦ ਸਿੰਘ ਪਬ ਸਕੂਲ ਮਡਾਹਰ ਕਲਾਂ ਦੀ ਟੀਮ ਨੇ ਦੂਜਾ, ਮਹਿਕਦੀਪ ਕੌਰ ਅਤੇ ਕਮਲਦੀਪ ਕੌਰ ਸ ਸ ਸ ਸਕੂਲ ਖਾਰਾ ਦੀ ਟੀਮ ਨੇ ਤੀਜਾ ਅਤੇ ਰਾਜਵੀਰ ਕੌਰ ਅਤੇ ਨੇਹਾ ਸ਼ਰਮਾ ਸਰਕਾਰੀ ਹਾਈ ਸਕੂਲ ਵਾੜਾ ਦਰਾਕਾ ਦੀ ਟੀਮ ਨੇ ਵਿਸ਼ੇਸ਼, ਪੇਂਟਿੰਗ ਮੁਕਾਬਲਾ ਮਿਡਲ ਵਰਗ ਵਿੱਚ ਮਹਿਕਵੀਰ ਕੌਰ ਸਰਕਾਰੀ ਮਿਡਲ ਸਕੂਲ ਠਾੜਾ ਨੇ ਪਹਿਲਾ, ਪ੍ਰਭਸ਼ਬਦ ਸਿੰਘ ਸਰਕਾਰੀ ਮਿਡਲ ਸਕੂਲ ਦੁਆਰੇਆਣਾ ਨੇ ਦੂਜਾ, ਜੈਸਮੀਨ ਕੌਰ ਡੌਲਫਿਨ ਪਬ ਸਕੂਲ ਵਾੜਾ ਦਰਾਕਾ ਨੇ ਤੀਜਾ ਅਤੇ ਅਵਨੀਤ ਕੌਰ ਟੈਗੋਰ ਸੀਨੀ ਸੈਕੰ ਸਕੂਲ ਵਾਂਦਰ ਜਟਾਣਾ ਨੇ ਵਿਸ਼ੇਸ਼, ਪੇਂਟਿੰਗ ਮੁਕਾਬਲਾ ਸੀਨੀ ਵਰਗ ਵਿੱਚ ਦਵਿੰਦਰਜੋਤ ਸਿੰਘ ਗੁਰੂਕੁਲ ਸਰਕਾਰੀ ਸੈਕੰ ਸਕੂਲ ਹਰੀਕੇ ਕਲਾਂ ਨੇ ਪਹਿਲਾ, ਖੁਸ਼ਨੂਰ ਕੌਰ ਗੁਰੂ ਗੋਬਿੰਦ ਸਿੰਘ ਪਬ ਸਕੂਲ ਮਡਾਹਰ ਕਲਾਂ ਨੇ ਦੂਜਾ, ਦਵਿੰਦਰ ਸਿੰਘ ਸ.ਸ.ਸ. ਸਕੂਲ ਹਰੀਨੌ ਨੇ ਤੀਜਾ ਅਤੇ ਸਿਮਰਨਜੀਤ ਕੌਰ ਸਰਕਾਰੀ ਹਾਈ ਸਕੂਲ ਜਲਾਲੇਆਣਾ ਨੇ ਹਾਸਲ ਕੀਤਾ। ਐਮ.ਡੀ. ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਹਰਮਨਦੀਪ ਸਿੰਘ ਬਰਾੜ ਅਤੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਸਮੇਤ ਸਾਰੇ ਸਟਾਫ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੀ ਸਮੁੱਚੀ ਟੀਮ ਦਾ ਨਵਨੀਤ ਸਿੰਘ ਜੀ ਜੋਨਲ ਸਕੱਤਰ ਫਰੀਦਕੋਟ-ਮੁਕਤਸਰ-ਬਠਿੰਡਾ ਦੀ ਅਗਵਾਈ ’ਚ ਬਹੁਤ ਯੋਗਦਾਨ ਰਿਹਾ ਅਤੇ ਯੂਨਿਟ ਸਕੱਤਰ ਸੁਖਦੇਵ ਸਿੰਘ, ਹਰਿੰਦਰਪਾਲ ਸਿੰਘ, ਰਾਜਵੀਰ ਸਿੰਘ, ਮਹਾਂ ਸਿੰਘ, ਜਗਤਾਰ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਜੀਵਨ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ, ਸ਼ੇਰਬਹਾਦਰ ਸਿੰਘ, ਕਰਨਵੀਰ ਸਿੰਘ, ਜਸ਼ਨਦੀਪ ਸਿੰਘ ਵਾੜਾਦਰਾਕਾ ਨੇ ਆਪਣਾ ਯੋਗਦਾਨ ਪਾਇਆ। ਸਮੂਹ ਹਾਜਰੀਨ ਵੱਲੋਂ ਸਟੱਡੀ ਸਰਕਲ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਪੁਸਤਕ ਪ੍ਰਦਰਸ਼ਨੀ ਗੁਰਵਿੰਦਰ ਸਿੰਘ ਸਿਵੀਆਂ ਵੱਲੋਂ ਲਾਈ ਗਈ, ਨਸ਼ਾ ਵਿਰੋਧੀ ਅਤੇ ਦਸਤਾਰ ਪ੍ਰਦਰਸ਼ਨੀ ਦਵਿੰਦਰ ਸਿੰਘ ਨੇ ਲਾਈ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੀ ਸਮੁੱਚੀ ਟੀਮ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ।
—
