ਸੱਤਵੀਂ ਸੂਬਾਈ ਚੇਤਨਾ ਪ੍ਰੀਖਿਆ ਵਿੱਚ ਅਵੱਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਬਰਨਾਲਾ 24 ਨਵੰਬਰ (ਸੁਮੀਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਗ਼ਦਰ ਲਹਿਰ ਦੀ ਮਹਾਨ ਨਾਇਕਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਸੂਬਾਈ ਪੱਧਰ ਤੇ ਅਹਿਮ ਸਥਾਨ ਹਾਸਿਲ ਕਰਨ ਵਾਲੇ 30 ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਸੂਬਾਈ ਸਨਮਾਨ ਸਮਾਗਮ ਤਰਕਸ਼ੀਲ਼ ਭਵਨ, ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਤਰਕਸ਼ੀਲ਼ ਇਕਾਈਆਂ ਦੇ ਕਾਰਕੁਨਾਂ, ਵਿਦਿਆਰਥੀਆਂ ਅਤੇ ਸਕੂਲ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਦੇ ਮੁੱਖ ਬੁਲਾਰੇ ਅਤੇ ਨਾਮਵਰ ਸਾਹਿਤਕਾਰ ਗੁਰਮੀਤ ਕੜਿਆਲਵੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਗਿਆਨਕ ਚੇਤਨਾ ਅੱਜ ਤੱਕ ਦੇ ਮਨੁੱਖੀ ਵਿਕਾਸ ਦਾ ਮੁੱਖ ਆਧਾਰ ਹੈ ਪਰ ਆਜ਼ਾਦੀ ਤੋਂ ਬਾਅਦ ਸੱਤਾਧਾਰੀ ਜਮਾਤਾਂ ਨੇ ਸਿੱਖਿਆ ਨੀਤੀ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਥਾਂ ਰੂੜ੍ਹੀਵਾਦੀ ਪਾਠਕ੍ਰਮ ਸ਼ਾਮਿਲ ਕਰਕੇ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਨਾਉਣ ਤੋਂ ਵਾਂਝਿਆਂ ਕੀਤਾ ਹੈ ਜਦਕਿ ਤਰਕਸ਼ੀਲ਼ ਸੁਸਾਇਟੀ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ ਅਤੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਸੂਬਾਈ ਪੱਧਰ ਤੇ ਛੇਵੀਂ ਤੋਂ ਤੇਰ੍ਹਵੀਂ ਜਮਾਤ ਵਿਚ ਅਹਿਮ ਸਥਾਨ ਹਾਸਿਲ ਕਰਨ ਵਾਲੇ ਮਿਡਲ ਅਤੇ ਸੈਕੰਡਰੀ ਗਰੁੱਪ ਦੇ 30 ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਹਰੀ ਰਹੇ ਕੁਝ ਵਿਦਿਆਰਥੀਆਂ ਨੇ ਸਟੇਜ ਤੋਂ ਪ੍ਰੀਖਿਆ ਬਾਰੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਸੂਬਾ ਕਮੇਟੀ ਵੱਲੋਂ ਸਮਾਗਮ ਦੇ ਮੁੱਖ ਬੁਲਾਰੇ ਗੁਰਮੀਤ ਕੜਿਆਲਵੀ ਨੂੰ ਤਰਕਸ਼ੀਲ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਅਤੇ ਤਰਕਸ਼ੀਲ ਸੁਸਾਇਟੀ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੱਖਣ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਉੱਤਮ ਕਾਰਗੁਜਾਰੀ ਵਿਖਾਉਣ ਵਾਲੀਆਂ ਇਕਾਈਆਂ ਸ਼ਾਹਕੋਟ, ਰੋਪੜ,ਬਠਿੰਡਾ, ਭਦੌੜ,ਮਲੇਰਕੋਟਲਾ, ਬਰਨਾਲਾ,ਸੰਗਰੂਰ, ਅਬੋਹਰ,ਪਟਿਆਲਾ ਸ਼ਹਿਰ, ਫ਼ਗਵਾੜਾ ,ਅੰਮ੍ਰਿਤਸਰ, ਮੋਹਾਲੀ, ਦਿੜ੍ਹਬਾ, ਮਾਨਸਾ, ਪਟਿਆਲਾ ਅਰਬਨ ਅਸਟੇਟ,ਮੁਕਤਸਰ - ਲੱਖੇਵਾਲੀ, ਗੋਪਾਲਪੁਰ- ਮਝਵਿੰਡ, ਬੰਗਾ,ਤਰਨਤਾਰਨ, ਟਿੱਬਾ, ਧਾਰੀਵਾਲ ਭੋਜਾਂ ਅਤੇ ਫਰੀਦਕੋਟ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਪਿਛਲੇ ਸੱਤ ਸਾਲਾਂ ਤੋਂ ਕਰਵਾਈ ਜਾ ਰਹੀ ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਮਕਸਦ ਬਾਰੇ ਦੱਸਿਆ ਅਤੇ ਇਸ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ ,ਪ੍ਰਬੰਧਕਾਂ ,ਅਧਿਆਪਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਦਕਿ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾਈ ਆਗੂ ਗੁਰਪ੍ਰੀਤ ਸ਼ਹਿਣਾ ਨੇ ਬਾਖੂਬੀ ਨਿਭਾਈ।
ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋ,ਰਾਜੇਸ਼ ਅਕਲੀਆ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ,ਜੋਗਿੰਦਰ ਕੁੱਲੇਵਾਲ, ਸੁਖਵਿੰਦਰ ਬਾਗਪੁਰ,ਸੁਮੀਤ ਅੰਮ੍ਰਿਤਸਰ,ਜਸਵੰਤ ਮੁਹਾਲੀ, ਜਸਵਿੰਦਰ ਫਗਵਾੜਾ, ਸੁਰਜੀਤ ਟਿੱਬਾ, ਜੂਝਾਰ ਲੌਂਗੋਵਾਲ,ਮੋਹਨ ਬਡਲਾ, ਕੁਲਜੀਤ ਡੰਗਰਖੇੜਾ ਅਤੇ ਜੋਨ ਆਗੂ ਪ੍ਰਵੀਨ ਜੰਡਵਾਲਾ,ਅਜੀਤ ਪ੍ਰਦੇਸੀ,ਸੰਦੀਪ ਧਾਰੀਵਾਲ ਭੋਜਾਂ, ਜਗਦੀਸ਼ ਰਾਏਪੁਰ ਡਿੱਬਾ,ਸੁਖਦੇਵ ਫਗਵਾੜਾ ਤੋਂ ਇਲਾਵਾ ਬੀਰਬਲ ਭਦੌੜ, ਪਰਮਜੀਤ ਸੰਘੇੜਾ,ਨਵਕਿਰਨ ਬਰੈਮਪਟਨ,ਹਰਜੀਤ ਬੇਦੀ,ਪ੍ਰਿੰਸੀਪਲ ਜਤਿੰਦਰ ਸਿੰਘ, ਪ੍ਰਿੰ ਹਰਿੰਦਰ ਕੌਰ, ਰਾਜਵੰਤ ਬਾਗੜੀਆਂ, ਰਣਧੀਰ ਗਿਲਪਤੀ,ਮੁਖਤਿਆਰ ਗੋਪਾਲਪੁਰ,ਜਸਪਾਲ ਬਾਸਰਕੇ, ਪ੍ਰਿੰਸੀਪਲ ਮੇਲਾ ਰਾਮ, ਰਾਮ ਕੁਮਾਰ ਭਦੌੜ,ਗਿਆਨ ਸਿੰਘ, ਵਿਸ਼ਵ ਕਾਂਤ,ਪਾਲ ਬਾਗਪੁਰ,ਦਮਨਜੀਤ ਕੌਰ, ਕੁਲਵਿੰਦਰ ਨਗਾਰੀ,ਗਿਆਨ ਸੈਦਪੁਰੀ,ਗਗਨ ਰਾਮਪੁਰਾ , ਪ੍ਰਿ ਮਨਜੀਤ ਸਿੰਘ,ਮਾਸਟਰ ਲੱਖਾ ਸਿੰਘ, ਰਮੇਸ਼ ਜੈਨ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ,ਵਿਦਿਆਰਥੀ ਅਤੇ ਮਾਪੇ ਵੀ ਸ਼ਾਮਿਲ ਹੋਏ।
