ਫਰੀਦਕੋਟ , 24 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ’ਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਕਾਲਜ ’ਚ ਨਵੀਂ 40 ਸੀਟਰ ਏ.ਸੀ. ਬੱਸ ਖਰੀਦੀ ਗਈ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਧਾਰਮਿਕ ਦੌਰਿਆਂ ਨੂੰ ਮੁੱਖ ਰੱਖਦੇ ਹੋਏ ਕਾਲਜ ਦੀ ਮੈਨੇਜਮੈਂਟ ਨੇ ਕਾਲਜ ’ਚ ਬੱਸ ਦੀ ਸਹੂਲਤ ਮੁਹੱਈਆਂ ਕਰਵਾਈ ਹੈ। ਇਸ ਮੌਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ, ਅਹੁਦੇਦਾਰ ਸਾਹਿਬਾਨ ਡਾ. ਗੁਰਇੰਦਰ ਮੋਹਣ ਸਿੰਘ, ਸੁਰਿੰਦਰ ਸਿੰਘ ਰੋਮਾਣਾ ਅਤੇ ਦੀਪਇੰਦਰ ਸਿੰਘ ਸੇਖੋਂ ਨੇ ਬੱਸ ਨੂੰ ਕਾਲਜ ਦੇ ਪਿ੍ਰੰਸੀਪਲ ਦੇ ਸਪੁਰਦ ਕੀਤਾ ਅਤੇ ਇਹ ਹਦਾਇਤ ਵੀ ਦਿੱਤੀ ਕਿ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਦੀ ਸਹੂਲਤ ਲਈ ਇਸ ਬੱਸ ਦਾ ਸਦ-ਉਪਯੋਗ ਕੀਤਾ ਜਾਵੇ। ਪਿ੍ਰੰਸੀਪਲ ਸਾਹਿਬ ਨੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਸਮੂਹ ਅਹੁਦੇਦਾਰ ਸਾਹਿਬਾਨ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਵਧਾਈਆਂ ਦਿੱਤੀਆਂ। ਇਸ ਉਪਰੰਤ ਕਾਲਜ ਮੈਨੇਜਮੈਂਟ, ਪਿ੍ਰੰਸੀਪਲ ਪੰਕਜ ਕੁਮਾਰ ਗਰਗ ਅਤੇ ਸਟਾਫ ਮੈਂਬਰਾਂ ਨੇ ਗੁ. ਗੋਦੜੀ ਸਾਹਿਬ ਜੀ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਂਦੇ ਹੋਏ ਕਾਲਜ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ।