13 ਤੇ 14 ਅਕਤੂਬਰ ਵਾਲ਼ੀ ਚੇਤਨਾ ਪਰਖ਼ ਪ੍ਰੀਖਿਆ ਹੁਣ 19 ਤੇ 20 ਅਕਤੂਬਰ ਨੂੰ
ਸੰਗਰੂਰ 14 ਸਤੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ ਉਪਲੀ,ਸੀਤਾ ਰਾਮ ਬਾਲਦ ਕਲਾਂ, ਗੁਰਦੀਪ ਸਿੰਘ ਲਹਿਰਾ ਤੇ ਕ੍ਰਿਸ਼ਨ ਸਿੰਘ ਨੇ ਇਕਾਈ ਦੀ ਮੀਟਿੰਗ ਕਰਨ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵੱਲੋਂ ਲਈ ਜਾਣ ਵਾਲੀ ਛਿਮਾਹੀ ਪ੍ਰੀਖਿਆ ਦੇ ਮੱਦੇਨਜ਼ਰ ਚੇਤਨਾ ਪਰਖ਼ ਪ੍ਰੀਖਿਆ ਇਕ ਹਫ਼ਤਾ ਅੱਗੇ ਪਾਈ ਗਈ ਹੈ ਹੁਣ ਇਹ ਪ੍ਰੀਖਿਆ 19 ਤੇ 20 ਅਕਤੂਬਰ ਨੂੰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਿਖਿਆ ਬੋਰਡ ਵੱਲੋਂ ਸਤੰਬਰ ਪ੍ਰੀਖਿਆ 9 ਅਕਤੂਬਰ ਤਕ ਚੱਲਣ ਕਰਕੇ ਚੇਤਨਾ ਪਰਖ਼ ਪ੍ਰੀਖਿਆ ਦੀ ਮਿਤੀ ਬਦਲਣੀ ਪਈ ਹੈ। ਵਿਦਿਆਰਥੀਆਂ ਨੂੰ ਪੇਪਰ ਦੀ ਤਿਆਰੀ ਲਈ ਸਮਾਂ ਦੇਣ ਕਰਕੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਚੇਤਨਾ ਪ੍ਰੀਖਿਆ ਇਕ ਹਫ਼ਤਾ ਅੱਗੇ ਪਾਈ ਜਾਵੇ।
ਉਨ੍ਹਾਂ ਅਧਿਆਪਕ ਸਾਹਿਬਾਨ ਤੇ ਸਕੂਲ਼ ਮੁਖੀ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਬਦਲੀ ਤਰੀਕ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾ ਦੇਣ ਕਿ ਚੇਤਨਾ ਪ੍ਰੀਖਿਆ ਇਕ ਹਫ਼ਤਾ ਅੱਗੇ ਪੈ ਗਈ ਹੈ। ਪ੍ਰੀਖਿਆ ਦਾ ਸਮਾਂ ਸਥਾਨ ਪਹਿਲਾਂ ਵਾਲਾ ਹੀ ਹੈ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪ੍ਰਹਲਾਦ ਸਿੰਘ, ਹੇਮਰਾਜ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਪਰਮਿੰਦਰ ਸਿੰਘ ਮਹਿਲਾਂ ਨੇ ਸ਼ਮੂਲੀਅਤ ਕੀਤੀ।