1 ਅਸਲਾ ਅਤੇ 4 ਕਾਰਤੂਸ ਸਮੇਤ ਮੋਟਰਸਾਈਕਲ ਵੀ ਬਰਾਮਦ : ਐੱਸ.ਐੱਸ.ਪੀ.
ਫਰੀਦਕੋਟ, 15 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਲਗਾਤਾਰ ਅਪਰਾਧਿਕ ਅਨਸਰਾ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਟੀ ਗੈਂਗਸਟਰ ਟਾਸਕ ਫੋਰਸ ਅਤੇ ਸੀ.ਆਈ.ਏ. ਜੈਤੋ ਦੇ ਇੱਕ ਸਾਝੇ ਆਪ੍ਰੇਸ਼ਨ ਵਿੱਚ ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਭਾਨਗੇਰੀਆ, ਮੋਗਾ ਨੂੰ ਪਿੰਡ ਘੁਗਿਆਣਾ ਤੋਂ ਸਾਦਿਕ ਨਜਦੀਕ ਮੁਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਦਿੱਤੀ। ਉਹਨਾਂ ਦੱਸਿਆ ਕਿ ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ, ਜਿਸ ਉੱਪਰ ਕਤਲ ਅਤੇ ਅਸਲੇ ਐਕਟ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ, ਸੂਚਨਾ ਮਿਲੀ ਸੀ ਕਿ ਉਹ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਿਹਾ ਹੈ। ਜਿਸ ’ਤੇ ਏ.ਜੀ.ਟੀ.ਐਫ. ਅਤੇ ਸੀ.ਆਈ.ਏ ਜੈਤੋ ਵੱਲੋਂ ਪਿੰਡ ਘੁਗਿਆਣਆ ਤੋਂ ਸਾਦਿਕ ਰੋਡ ’ਤੇ ਨਾਕਾ ਲਾਇਆ ਹੋਇਆ ਸੀ, ਉਸ ਸਮੇ ਇਹ ਦੋਸ਼ੀ ਮੋਟਰਸਾਈਕਲ ਪਰ ਆਉਦਾ ਦਿਖਾਈ ਦਿੱਤਾ, ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਟੀਮ ਉੱਪਰ 02 ਫਾਇਰ ਕੀਤੇ ਜਿਸ ਦੌਰਾਨ ਇਸਦਾ ਮੋਟਰਸਾਈਕਲ ਵੀ ਡਿੱਗ ਪਿਆ। ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਇਹ ਮੁਲਜਮ ਜਖਮੀ ਹੋ ਗਿਆ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਇਸ ਤੋ ਇੱਕ ਪਿਸਟਲ,.30 ਬੋਰ ਅਤੇ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਸ ਦੇ ਨਾਲ ਹੀ ਇਸ ਵਲੋ ਵਰਤਿਆ ਗਿਆ ਮੋਟਰਸਾਈਕਲ ਵੀ ਜਬਤ ਕੀਤਾ ਗਿਆ ਹੈ, ਜਿਸ ਉੱਪਰ ਸਵਾਰ ਹੋ ਕੇ ਆ ਰਿਹਾ ਸੀ। ਮਨਪ੍ਰੀਤ ਸਿੰਘ ਉਰਫ਼ ਮਨੀ ਜੋ ਕਿ ਮਿਤੀ 19-02-2025 ਨੂੰ ਪਿੰਡ ਕਪੂਰਾ ਜ਼ਿਲ੍ਹਾ ਮੋਗਾ ਵਿਖੇ ਕਤਲ ਵਿੱਚ ਸ਼ਮੂਲੀਅਤ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 18 ਮਿਤੀ 20-02-2025 ਅ/ਧ 103, 109, 61 ਬੀ.ਐਨ.ਐਸ 25(6), 25(7), 25(8) ਅਸਲਾ ਐਕਟ ਥਾਣਾ ਮਹਿਣਾ ਜ਼ਿਲ੍ਹਾ ਮੋਗਾ ਦਰਜ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇਹ ਵਿਅਕਤੀ ਮਿਤੀ 26-02-2025 ਨੂੰ ਰਾਜਾ ਢਾਬਾ ਜਗਰਾਓ ਵਿਖੇ ਹੋਈ ਗੋਲੀਬਾਰੀ ਵਿੱਚ ਵੀ ਸ਼ਾਮਲ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 41 ਮਿਤੀ 27-02-2025 ਅ/ਧ 125 ਬੀ.ਐਨ.ਐਸ., 25 ਅਸਲਾ ਐਕਟ ਥਾਣਾ ਸਿਟੀ ਜਗਰਾਓ, ਜਿਲਾ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਸੀ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਨੇ ਦੱਸਿਆ ਕਿ ਇਸ ਵਿਅਕਤੀ ਦਾ ਪਿਛੋਕੜ ਅਪਰਾਧਿਕ ਹੈ ਅਤੇ ਇਹ ਦਵਿੰਦਰ ਬੰਬੀਹਾ ਗੈਂਗ ਦਾ ਐਕਟਿਵ ਮੈਬਰ ਹੈ। ਇਸ ਦੇ ਖਿਲਾਫ ਪਹਿਲਾ ਹੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ।
1) ਮੁਕੱਦਮਾ ਨੰਬਰ 175 ਮਿਤੀ 13.10.2020 ਅ/ਧ 307, 364, 3792, 427, 506, 148, 149, 323 ਆਈ.ਪੀ.ਸੀ., 25, 27, 54, 59 ਅਸਲਾ ਐਕਟ ਥਾਣਾ ਸਿਟੀ ਸਾਊਥ ਮੋਗਾ, ਜਿਲਾ ਮੋਗਾ, ਪੰਜਾਬ।
2) ਮੁਕੱਦਮਾ ਨੰਬਰ 131 ਮਿਤੀ 24.12.2022 ਅ/ਧ 25 ਆਰਮਜ਼ ਐਕਟ, ਥਾਣਾ ਮਹਿਣਾ, ਜਿਲਾ.
ਮੋਗਾ, ਪੰਜਾਬ।
3) ਮੁਕੱਦਮਾ ਨੰਬਰ 70 ਮਿਤੀ 10.09.2024 ਅਧੀਨ ਧਾਰਾ 25 ਆਰਮਜ਼ ਐਕਟ, ਥਾਣਾ ਮਹਿਣਾ, ਜਿਲਾ ਮੋਗਾ, ਪੰਜਾਬ।
4) ਮੁਕੱਦਮਾ ਨੰਬਰ 83 ਮਿਤੀ 11.10.2024 ਅਧੀਨ ਧਾਰਾ 15 ਆਰਮਜ਼ ਐਕਟ, ਥਾਣਾ ਮਹਿਣਾ, ਜਿਲਾ ਮੋਗਾ, ਪੰਜਾਬ।
5) ਮੁਕੱਦਮਾ ਨੰਬਰ 18 ਮਿਤੀ 20.02.2025 ਅਧੀਨ ਧਾਰਾ 103, 109, 61 ਬੀ.ਐਨ.ਐਸ, 25 (6), 25 (7), 25(8) ਅਸਲਾ ਐਕਟ, ਥਾਣਾ ਮਹਿਣਾ, ਜਿਲਾ ਮੋਗਾ, ਪੰਜਾਬ।
6) ਮੁਕੱਦਮਾ ਨੰਬਰ 41 ਮਿਤੀ. 27.02.2025 ਅਧੀਨ ਧਾਰਾ 125 ਬੀ.ਐੱਨ.ਐੱਸ., 25 ਅਸਲਾ ਐਕਟ, ਥਾਣਾ ਸਿਟੀ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦਿਹਾਤੀ, ਪੰਜਾਬ।