ਜੈਤੋ/ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਮੋਲਕ ਸਿੰਘ ਵਿਧਾਇਕ ਜੈਤੋ ਨੇ ਅੱਜ ਆਟਾ-ਦਾਲ ਸਕੀਮ ਤਹਿਤ 938 ਲਾਭਪਾਤਰੀਆਂ ਨੂੰ ਨਵੇਂ ਨੀਲੇ ਕਾਰਡ ਵੰਡੇ| ਆਪਣੇ ਸਥਾਨਕ ਜੈਤੋ-ਬਠਿੰਡਾ ਰੋਡ ਉੱਪਰ ਸਥਿਤ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ| ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ•ਾਂ ਨੂੰ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ| ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਦਿਨ ਪ੍ਰਤੀ ਦਿਨ ਤਰੱਕੀ ਪੱਖੋਂ ਨਵੀਂਆਂ ਬੁਲੰਦੀਆਂ ਛੂਹ ਰਿਹਾ ਹੈ, ਜਦਕਿ ਵਿਰੋਧੀਆਂ ਨੇ 75 ਸਾਲ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਕੇ ਸੱਤਾ ’ਚ ਬਣੇ ਰਹਿਣ ਨੂੰ ਹੀ ਅਹਿਮੀਅਤ ਦਿੱਤੀ| ਉਨ•ਾਂ ਕਿਹਾ ਕਿ ਜਦੋਂ ਦੀ ਪੰਜਾਬ ਦੀ ਵਾਂਗਡੋਰ ਭਗਵੰਤ ਸਿੰਘ ਮਾਨ ਨੇ ਸੰਭਾਲੀ ਹੈ ਉਦੋਂ ਤੋਂ ਪੰਜਾਬ ਦੇ ਨੌਜਵਾਨਾਂ ਨੂੰ 48 ਹਜ਼ਾਰ ਸਰਕਾਰੀ ਨੌਕਰੀਆਂ, 24 ਘੰਟੇ ਬਿਜਲੀ, ਬਿਜਲੀ ਦੇ ਬਿੱਲ ਜ਼ੀਰੋ, ਭ੍ਰਿਸ਼ਟਾਚਾਰੀਆਂ ਵਿਰੁੱਧ ਸਖ਼ਤ ਕਾਰਵਾਈ, ਸੜਕ ਸੁਰੱਖਿਆ ਫੋਰਸ ਦੀ ਸਥਾਪਨਾ, ਨਵੀਆਂ ਉਦਯੋਗਿਕ ਕੰਪਨੀਆਂ, ਹਜ਼ਾਰ ਦੇ ਕਰੀਬ ਮੁਹੱਲਾ ਕਲੀਨਿਕ, 16 ਟੋਲ ਪਲਾਜ਼ੇ ਬੰਦ, ਐਮੀਨੈਂਸ ਸਕੂਲਾਂ ਦੀ ਸ਼ੁਰੂਆਤ, ਸੂਏ ਤੇ ਕੱਸੀਆਂ ਨੂੰ ਪੱਕਾ ਕਰਨ ਆਦਿ ਬੇਅਥਾਹ ਲੋਕ ਭਲਾਈ ਦੇ ਕੰਮ ਕੀਤੇ, ਜਿਨ•ਾਂ ਤੋਂ ਪੰਜਾਬ ਦੇ ਲੋਕ ਪੂਰੀ ਤਰ•ਾਂ ਸੰਤੁਸ਼ਟ ਹਨ|

