ਫ਼ਰੀਦਕੋਟ, 14 ਫਰਵਰੀ (ਸਟਾਫ ਰਿਪੋਰਟਰ/ਵਰਲਡ ਪੰਜਾਬੀ ਟਾਈਮਜ਼)
ਹਲਕਾ ਫ਼ਰੀਦਕੋਟ ਦੇ ਵਾਸੀਆਂ ਲਈ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਅੱਜ ਹਲਕੇ ਦੀਆਂ ਲਿੰਕ ਸੜਕਾਂ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਸਬੰਧੀ ਕੁੱਲ 1572.69 ਲੱਖ ਰੁਪਏ ਦੀ ਲਾਗਤ ਨਾਲ 5 ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਸ. ਸੇਖੋਂ ਨੇ ਪਿੰਡ ਪੱਖੀਕਲਾਂ ਤੋਂ ਡੇਰਾ ਰਾਮ ਸਰੂਪ ਤੱਕ 0.50 ਕਿ.ਮੀ. ਲੰਬੀ ਸੀ.ਸੀ. ਸੜਕ (ਲਾਗਤ 52.42 ਲੱਖ ਰੁਪਏ), ਗੋਲੇਵਾਲਾ ਤੋਂ ਹਰਦਿਆਲੇਆਣਾ ਤੱਕ 1.00 ਕਿ.ਮੀ. ਲੰਬੀ ਸੀ.ਸੀ. ਸੜਕ (ਲਾਗਤ 117.24 ਲੱਖ ਰੁਪਏ), ਗੋਲੇਵਾਲਾ ਤੋਂ ਹੱਸਣਭੱਟੀ ਤੱਕ 0.60 ਕਿ.ਮੀ. ਲੰਬੀ ਸੀ.ਸੀ. ਸੜਕ (ਲਾਗਤ 73.21 ਲੱਖ ਰੁਪਏ), ਐੱਸ.ਐੱਚ.-15 ਗੋਲੇਵਾਲਾ ਤੋਂ ਭਾਂਗਰ (ਨਿਰਮਲ ਡੇਰਾ ਸੰਤ ਬਾਬਾ ਸਰੂਪ ਸਿੰਘ ਜੀ ਤੋਂ ਭਾਗਥਲਾ ਖੁਰਦ ਤੱਕ) 13.51 ਕਿ.ਮੀ. ਲੰਬੀ ਸੜਕ (ਲਾਗਤ 204.97 ਲੱਖ ਰੁਪਏ) ਅਤੇ ਗੋਲੇਵਾਲਾ ਤੋਂ ਚੁੱਘੇਵਾਲਾ ਡਿਫੈਂਸ ਰੋਡ ਰਾਹੀਂ ਮੁਕਤਸਰ–ਫਿਰੋਜ਼ਪੁਰ ਰੋਡ (ਪੀ.ਬੀ.-0320) ਤੱਕ 11.96 ਕਿ.ਮੀ. ਲੰਬੀ ਸੜਕ (ਲਾਗਤ 992.83 ਲੱਖ ਰੁਪਏ) ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰੇ ਹੋਣ ਨਾਲ ਇਲਾਕੇ ਵਿੱਚ ਆਵਾਜਾਈ ਪ੍ਰਣਾਲੀ ਮਜ਼ਬੂਤ ਹੋਵੇਗੀ, ਲੋਕਾਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਸਫ਼ਰ ਮਿਲੇਗਾ ਅਤੇ ਪਿੰਡਾਂ ਦੇ ਬਹੁਪੱਖੀ ਵਿਕਾਸ ਨੂੰ ਹੋਰ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਫ਼ਰੀਦਕੋਟ ਦੇ ਸਮੁੱਚੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਗੁਰਸ਼ਰਨ ਸਿੰਘ ਬਰਾੜ ਜਿਲ੍ਹਾ ਪ੍ਰੀਸ਼ਦ ਮੈਂਬਰ, ਅਮਰਜੀਤ ਸਿੰਘ, ਜਗਜੀਤ ਸਿੰਘ ਪੱਖੀਕਲਾਂ, ਜੱਸਾ ਸਰਪੰਚ ਹਰਦਿਆਲੇਆਣਾ, ਬਾਬਾ ਗੁਰਮੀਤ ਸਿੰਘ ਹਰਦਿਆਲੇਆਣਾ, ਗੁਰਜੰਟ ਸਿੰਘ, ਸਰਪੰਚ ਹੱਸਣਭੱਟੀ, ਕੇਵਲ ਸਿੰਘ, ਹਰਟੇਕ ਸਿੰਘ ਬਲਾਕ ਸੰਮਤੀ ਮੈਂਬਰ, ਮੀਤ ਗੋਲੇਵਾਲਾ, ਗੋਪੀ ਗੋਲੇਵਾਲਾ, ਹਰਦੀਪ ਸਿੰਘ ਸਰਪੰਚ ਗੋਲੇਵਾਲਾ, ਗੁਰਪਿੰਦਰ ਸਿੰਘ ਗਿੱਲ, ਰਿੰਪਾ ਗੋਲੇਵਾਲਾ, ਅਵਤਾਰ ਗੋਲੇਵਾਲਾ, ਗੁਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

