ਪ੍ਰਾਜੈਕਟ ’ਤੇ 39.98 ਲੱਖ ਰੁਪਏ ਖਰਚ ਹੋਣਗੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ
ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਦਰਬਾਰ ਗੰਜ ਦੀਆਂ ਸੜਕਾਂ ਦੀ ਮੁਰੰਮਤ ਦੇ ਉਠਾਏ ਮੁੱਦੇ ਨੂੰ ਅੱਜ ਉਸ ਵੇਲੇ ਬੂਰ ਪੈ ਗਿਆ, ਜਦੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦਰਬਾਰ ਗੰਜ ਰੈਸਟ ਹਾਊਸ ਫ਼ਰੀਦਕੋਟ ਵਿਖੇ ਅੰਦਰੂਨੀ ਸੜਕਾਂ ਦੀ ਰਿਪੇਅਰ ਦੇ ਕੰਮ ਨੂੰ ਸ਼ੁਰੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਦਰਬਾਰ ਗੰਜ ਰੈਸਟ ਹਾਊਸ ਸ਼ਹਿਰ ਦੀ ਵਧੀਆ ਸੈਰਗਾਹ ਹੋਣ ਕਰਕੇ ਸਵੇਰੇ ਸ਼ਾਮ ਸ਼ਹਿਰ ਦੇ ਹਰ ਵਰਗ ਅਤੇ ਹਰ ਉਮਰ ਦੋ ਲੋਕਾਂ ਵੱਲੋਂ ਸੈਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦਰਬਾਰ ਗੰਜ ਕੰਪਲੈਕਸ ਦੇ ਏਰੀਏ ਵਿੱਚ ਵੱਖ-ਵੱਖ ਅਧਿਕਾਰੀਆਂ ਦੇ ਦਫਤਰ ਬਣੇ ਹੋਏ ਹਨ। ਇਨ੍ਹਾਂ ਦਫਤਰਾਂ ਅਤੇ ਰਿਹਾਇਸ਼ੀ ਕੋਠੀਆਂ ਅਤੇ ਕੁਆਟਰਾਂ ਨੂੰ ਜੋੜਨ ਲਈ ਲਾਲ ਕੋਠੀ ਏਰੀਏ ਅਤੇ ਦਰਬਾਰ ਗੰਜ ਕੰਪਲੈਕਸ ਵਿੱਚ ਅੰਦਰੂਨੀ ਸੜਕਾਂ ਬਣੀਆਂ ਹੋਈਆ ਹਨ, ਜਿੰਨਾਂ ਦੀ ਰਿਪੇਅਰ ਲਗਭਗ ਸਾਲ 2009-10 ਵਿੱਚ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਲੰਮਾ ਸਮਾਂ ਬੀਤ ਜਾਣ ਉਪਰੰਤ ਇਹ ਸੜਕ ਕਾਫੀ ਥਾਵਾਂ ਤੋਂ ਟੁੱਟ ਗਈ ਸੀ। ਜਿਸ ਤੇ ਪੰਜਾਬ ਸਰਕਾਰ ਪਾਸੋਂ ਪ੍ਰਵਾਨਗੀ ਜਾਰੀ ਉਪਰੰਤ ਅੱਜ ਇਸ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ 39.98 ਲੱਖ ਦੀ ਲਾਗਤ ਨਾਲ 3 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਜਿਲ੍ਹਾ ਵਾਸੀਆਂ ਨੂੰ ਇੱਕ ਵਧੀਆ ਸੈਰਗਾਹ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਜਿਲ੍ਹਾ ਵਾਸੀਆਂ ਦੀ ਹਰ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾ ਰਹੇ ਹਨ, ਜੋ ਕਿ ਅੱਗੇ ਵੀ ਜਾਰੀ ਰਹਿਣਗੇ। ਫਰੀਦਕੋਟ ਜਿਲ੍ਹੇ ਦੇ ਵਿਕਾਸ ਕਾਰਜਾਂ ’ਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਸਬੰਧੀ ਕਾਰਜ ਪਹਿਲ ਦੇ ਅਧਾਰ ਉਪਰ ਮਿਆਰੀ ਦਰਜੇ ਦੇ ਕਰਵਾਏ ਜਾਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਐਸ.ਡੀ.ਓ. ਸਵਰਨਦੀਪ ਸਿੰਘ, ਅਮਰਜੀਤ ਸਿੰਘ ਪਰਮਾਰ, ਗੁਰਪਿੰਦਰ ਸਿੰਘ, ਬਲਾਕ ਪ੍ਰਧਾਨ ਜਗਮੋਹਨ ਲੱਕੀ, ਬਲਾਕ ਪ੍ਰਧਾਨ ਸੁਰਿਦੰਰ ਸਿੰਘ ਸਾਧਾਵਾਲਾ, ਬਲਾਕ ਪ੍ਰਧਾਨ ਰਾਜੂ ਖਾਲਸਾ, ਬਾਬਾ ਮਾਣਕ, ਸਰਪੰਚ ਹਰਮੇਸ਼ ਭੱਟੀ, ਸਰਪੰਚ ਗੁਰਦੀਪ ਸਿੰਘ, ਸਰਪੰਚ ਰਵਦੀਪ ਸਿੰਘ, ਰਿੰਪਾ ਗੋਲੇਵਾਲੀਆ, ਮੀਤਾ ਗੋਲੇਵਾਲੀਆ ਆਦਿ ਵੀ ਹਾਜ਼ਰ ਸਨ।