ਕਹਾਣੀ ਸੰਗ੍ਰਹਿ “ਸਲੋਚਨਾ” ਲੋਕ ਅਰਪਣ ਮੌਕੇ ਤੇ ਸਾਹਿਤਕਾਰਾਂ ਦਾ ਸਨਮਾਨ
ਪਟਿਆਲਾ 23 ਅਪ੍ਰੈਲ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਅਮਰ ਗਰਗ ਕਲਮਦਾਨ ਦੀ ਪੁਸਤਕ ਸਲੋਚਨਾ ਦਾ ਲੋਕ ਅਰਪਣ, ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਗਰੀਨਵੁੱਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏ ਭਾਵਪੂਰਤ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਉਦਘਾਟਨ ਡਾ. ਲਖਵਿੰਦਰ ਸਿੰਘ ਜੌਹਲ, ਆਸ਼ੀਰਵਾਦ ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਦਿੱਤਾ, ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਡਾ. ਦਰਸ਼ਨ ਸਿੰਘ ਆਸ਼ਟ ਵਿਸ਼ੇਸ਼ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ ਮੁੱਖ ਸੰਪਾਦਕ ਉਨ੍ਹਾਂ ਨਾਲ ਸ਼ਾਮਲ ਹੋਏ। ਡਾ. ਜਗਦੀਪ ਕੌਰ ਆਹੂਜਾ, ਜੋਗਿੰਦਰ ਕੌਰ ਅਗਨੀਹਤਰੀ ਨੇ ਪੁਸਤਕ ਉਪਰ ਪੇਪਰ ਪੜ੍ਹੇ । ਸੁਖਦੇਵ ਔਲਖ, ਡਾ. ਕਮਲਜੀਤ ਸਿੰਘ ਟਿੱਬਾ, ਡਾ. ਗੁਰਮੀਤ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ, ਬੀਰਇੰਦਰ ਸਿੰਘ ਬਨਭੌਰੀ, ਮੇਘਰਾਜ ਸ਼ਰਮਾ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ, ਬਲਵਿੰਦਰ ਸਿੰਘ ਭੱਟੀ, ਅਨੋਖ ਸਿੰਘ ਵਿਰਕ, ਦਵਿੰਦਰ ਪਟਿਆਲਵੀ, ਇੰਜ. ਸਤਨਾਮ ਸਿੰਘ ਮੱਟੂ, ਸੁਰਿੰਦਰ ਸ਼ਰਮਾ ਨਾਗਰਾ, ਗੋਪਾਲ ਸ਼ਰਮਾ, ਸੁਖਦੇਵ ਅਲਾਲ, ਡਾ. ਰਾਜੀਵ ਪੁਰੀ, ਜੋਗਾ ਸਿੰਘ ਧਨੌਲਾ ਨੇ ਚਰਚਾ ਵਿੱਚ ਭਾਗ ਲਿਆ ਤੇ ਬਹੁਤ ਉੱਚ ਪੱਧਰੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਲੋਕ ਕਲਾਕਾਰਾਂ ਦੇ ਗਿੱਧੇ ਅਤੇ ਬੋਲੀਆਂ ਨਾਲ ਸਮਾਗਮ ਦਾ ਆਗਾਜ਼ ਹੋਇਆ, ਮੀਤ ਸਕਰੌਦੀ, ਨਾਹਰ ਸਿੰਘ ਮੁਬਾਰਕਪੁਰੀ, ਮਨਜੀਤ ਕੌਰ ਸੰਧੂ, ਗੁਰਨਾਮ ਸਿੰਘ, ਜੋਗਾ ਸਿੰਘ ਧਨੌਲਾ, ਸੁਖਦੇਵ ਸਿੰਘ ਅਲਾਲ, ਦੇਸ਼ ਭੂਸ਼ਨ, ਪ੍ਰੇਮ ਕੁਮਾਰ, ਨਿਰਮਲਾ ਗਰਗ, ਗੁਰਚਰਨ ਸਿੰਘ ਢੀਂਡਸਾ, ਅਮਰਜੀਤ ਸਿੰਘ ਅਮਨ, ਅਨੀਤਾ ਗਰਗ, ਪ੍ਰਿੰ. ਪ੍ਰੇਮਲਤਾ, ਸ਼ੇਰ ਸਿੰਘ ਬੇਨੜਾ, ਮਲਕੀਤ ਸਕਰੌਦੀ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਅਵਸਰ ਤੇ ਮਾਲਵਾ ਰਿਸਰਚ ਸੈਂਟਰ ਵੱਲੋਂ ਅਨੋਖ ਸਿੰਘ ਵਿਰਕ, ਬਲਵਿੰਦਰ ਸਿੰਘ ਭੱਟੀ, ਜੋਗਾ ਸਿੰਘ ਧਨੌਲਾ, ਗੁਰਨਾਮ ਸਿੰਘ, ਜੋਰਾ ਸਿੰਘ ਮੰਡੇਰ, ਅਮਰ ਗਰਗ ਕਲਮਦਾਨ, ਨਿਰਮਲਾ ਗਰਗ, ਪ੍ਰਿੰ. ਪ੍ਰੇਮਲਤਾ, ਅਤੇ ਗੁਰਦਿਆਲ ਨਿਰਮਾਣ ਦਾ ਸਨਮਾਨ ਕੀਤਾ ਗਿਆ । ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਅੱਜ ਦਾ ਸਮਾਗਮ ਬਹੁ ਵਿਧਾਈ ਹੈ, ਕਲਮਦਾਨ ਨੇ ਆਪਣੀਆਂ ਕਹਾਣੀਆਂ ਵਿੱਚ ਚੰਗੀਆਂ ਚੀਜਾਂ ਨੂੰ ਉਭਾਰਿਆ ਹੈ। ਡਾ. ਤੇਜਵੰਤ ਮਾਨ ਦਾ ਮੰਨਣਾ ਸੀ ਕਿ ਕਲਮਦਾਨ ਨੇ ਲੋਕ ਭਾਵਨਾਵਾਂ ਨੂੰ ਗ੍ਰਹਿਣ ਕੀਤਾ ਹੈ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਅੱਜ ਲੋਕ ਕੁਦਰਤ, ਸਮਾਜ ਤੇ ਆਪਣੇ ਆਪ ਨਾਲੋਂ ਟੁੱਟ ਰਹੇ ਹਨ, ਪਰ ਕਲਮਦਾਨ ਕੁੱਲ ਲੋਕਾਈ ਨੂੰ ਸੱਭਿਆਚਾਰ ਨਾਲ ਜੋੜ ਰਿਹਾ ਹੈ। ਪਵਨ ਹਰਚੰਦਪੁਰੀ ਅਤੇ ਡਾ. ਦਰਸ਼ਨ ਸਿੰਘ ਆਸ਼ਟ ਨੇ ਸੱਭਿਆਚਾਰ ਦੇ ਸੰਦਰਭ ਵਿੱਚ ਗੱਲ ਕਰਦੇ ਹੋਏ ਮਾਲਵਾ ਰਿਸਰਚ ਸੈਂਟਰ ਦੀ ਪ੍ਰਸ਼ੰਸਾ ਕੀਤੀ। ਡਾ. ਭਗਵੰਤ ਸਿੰਘ ਨੇ ਸਮਾਗਮ ਦੀ ਰੂਪ ਰੇਖਾ ਬਾਰੇ ਦੱਸਦੇ ਹੋਏ ਕਿਹਾ ਕਿ ਮਾਲਵਾ ਰਿਸਰਚ ਸੈਂਟਰ ਤੇ ਜਾਗੋ ਇੰਟਰਨੈਸ਼ਨਲ ਅਣਗੌਲੇ ਸਾਹਿਤਕਾਰਾਂ ਅਤੇ ਸਾਹਿਤਕ ਵਿਧਾਵਾਂ ਦੀ ਪੂਨਰ ਸੁਰਜੀਤੀ ਅਤੇ ਵਿਸ਼ਵ ਵਿੱਚ ਵੱਡਾ ਮੁਕਾਮ ਹਾਸਲ ਕਰਵਾਉਣ ਲਈ ਯਤਨਸ਼ੀਲ ਹਨ। ਜਗਦੀਪ ਸਿੰਘ ਗੰਧਾਰਾ ਨੇ ਸਭ ਦਾ ਧੰਨਵਾਦ ਕੀਤਾ। ਗੁਰਨਾਮ ਸਿੰਘ ਨੇ ਭਾਵਪੂਰਤ ਮੰਚ ਸੰਚਾਲਨਾ ਕੀਤੀ। ਪ੍ਰਿੰ. ਨਿਰਮਲਾ ਗਰਗ ਨੇ ਕਵਿਸ਼ਰੀ ਦੇ ਉਚੇਚੇ ਰੰਗ ਬਿਖੇਰੇ। ਅਮਰ ਗਰਗ ਕਲਮਦਾਨ ਨੇ ਸਮਾਗਮ ਨੂੰ ਆਪਣੇ ਸਾਹਿਤਕ ਜੀਵਨ ਦਾ ਵਡਮੁੱਲਾ ਹਾਸਲ ਪੱਖ ਦੱਸਿਆ।

