
ਬਰੇਂਪਟਨ 19 ਦਸੰਬਰ ( ਰਮਿੰਦਰ ਵਾਲੀਆ /ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ ਵਿਖੇ 15 ਦਸੰਬਰ ਐਤਵਾਰ ਨੂੰ ਸ਼ਾਮ 5 ਵਜੇ ਬਹੁਤ ਸ਼ਾਨਦਾਰ ਯਾਦਗਾਰੀ ਸਨਮਾਨ ਸਮਾਰੋਹ ਕਰਾਇਆ ਗਿਆ । ਵਿਸ਼ਵ ਪੰਜਾਬੀ ਸਭਾ ਦੇ ਸੱਭ ਮੈਂਬਰਜ਼ ਤੇ ਔਹਦੇਦਾਰ ਹਾਜ਼ਿਰ ਸਨ ਅਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਔਹਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਆਪਣੀ ਸ਼ਿਰਕਤ ਕੀਤੀ । ਡਾ . ਕਥੂਰੀਆ ਜੀ ਨੇ ਵਿਸ਼ਵ ਪੰਜਾਬੀ ਸਭਾ ਦੀ ਚੇਅਰਪਰਸਨ ਰਮਿੰਦਰ ਕੌਰ ਵਾਲੀਆ ਦਾ ਮਾਲਟਨ ਵੂਮੈਨ ਕੌਂਸਲ ਵੱਲੋਂ ਭਵਨ ਵਿਖੇ ਰੂਬਰੂ ਪ੍ਰੋਗਰਾਮ ਵੀ ਸੀ , ਡਾ . ਦਲਬੀਰ ਸਿੰਘ ਕਥੂਰੀਆ ਜੀ ਨੇ ਰਮਿੰਦਰ ਵਾਲੀਆ ਨੂੰ ਬਹੁਤ ਖ਼ੂਬਸੂਰਤ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ । ਰਿੰਟੂ ਭਾਟੀਆ ਸਕੱਤਰ ਜਨਰਲ ਨੂੰ ਪੈਂਤੀ ਅੱਖਰੀ ਤਖ਼ਤੀ ਦੇ ਕੇ ਸਨਮਾਨਿਤ ਕੀਤਾ ।
ਭਾਰਤ ਤੋਂ ਆਏ ਨਾਮਵਰ ਸ਼ਾਇਰ , ਲੇਖਕ ਤੇ ਸਮਾਜਸੇਵੀ ਗੁਰਮੀਤ ਹਯਾਤਪੁਰੀ ਅਤੇ ਸ਼ਾਇਰਾ , ਕਹਾਣੀਕਾਰਾ ਤੇ ਲੇਖਿਕਾ ਮਨਜੀਤ ਕੌਰ ਮੀਤ ਨੂੰ ਵਿਸ਼ਵ ਪੰਜਾਬੀ ਸਭਾ ਦੀ ਡਾਇਰੀ , ਕਿਤਾਬਾਂ ਦਾ ਸੈਟ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ । ਦੋਹਾਂ ਮਹਿਮਾਨਾਂ ਨੇ ਆਪਣੇ ਬਾਰੇ ਵਿਚਾਰ ਸਾਂਝੇ ਕੀਤੇ ਤੇ ਡ. ਕਥੂਰੀਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੋ ਸਿਰਤੋੜ ਯਤਨ ਕਰ ਰਹੇ ਹਨ ਉਹਨਾਂ ਦੀ ਸ਼ਲਾਘਾ ਵੀ ਕੀਤੀ । ਗੁਰੂ ਕਾਸ਼ੀ ਯੂਨੀਵਰਿਸਟੀ ਦੇ ਵੀ ਸੀ ਗੁਰਲਾਭ ਸਿੰਘ ਸਿੱਧੂ ਜੀ ਇਸ ਮੌਕੇ ਵਿਸ਼ੇਸ਼ ਤੌਰ ਤੇ ਭਵਨ ਵਿੱਚ ਪਹੁੰਚੇ ਹੋਏ ਸਨ । ਡਾ. ਕਥੂਰੀਆ ਜੀ ਨੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਬਿਰਾਜਮਾਨ ਸੱਭ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ।ਇਸ ਸਾਰੇ ਪ੍ਰੋਗਰਾਮ ਨੂੰ ਡਾ . ਜਗੀਰ ਸਿੰਘ ਕਾਹਲੋਂ ਨੇ ਹੋਸਟ ਕੀਤਾ ।ਡਾ . ਜਗੀਰ ਸਿੰਘ ਕਾਹਲੋਂ ਮੰਝੇ ਹੋਏ ਬੁਲਾਰੇ ਹਨ ਤੇ ਬਾਕਮਾਲ ਹੋਸਟਿੰਗ ਕਰਦੇ ਹਨ । ਡਾ . ਜਗੀਰ ਸਿੰਘ ਕਾਹਲੋਂ ਨੇ ਗੁਰਮੀਤ ਹਯਾਤਪੁਰੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਸੁਰਜੀਤ ਕੌਰ ਨੇ ਮਨਜੀਤ ਕੌਰ ਮੀਤ ਦੇ ਬਾਰੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ।ਆਖੀਰ ਵਿੱਚ ਡਾ . ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਡਾ . ਕਥੂਰੀਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ , ਪੰਜਾਬੀਅਤ , ਕਲਾ , ਸਾਹਿਤ , ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ । ਚਾਹ ਪਾਣੀ ਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਸੀ , ਸੱਭਨੇ ਮਿਲਕੇ ਉਸਦਾ ਅਨੰਦ ਲਿਆ ਤੇ ਮੁੜ ਮਿਲਣ ਦਾ ਵਾਦਾ ਕਰ ਸੱਭਨੇ ਵਿਦਾ ਲਈ । ਇਹ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ । ਧੰਨਵਾਦ ਸਹਿਤ । 🙏

