ਮੁੱਢਲੀ ਸਹਾਇਤਾ ਅਤਿ ਜ਼ਰੂਰੀ, ਨਾ ਸਮਝੋ ਇਸ ਨੂੰ ਮਜਬੂਰੀ : ਲੈਕ. ਉਦੇ ਰੰਦੇਵ
ਕੋਟਕਪੂਰਾ, 14 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਮੁੱਢਲੀ ਸਹਾਇਤਾ ਦਿਵਸ ਹਰ ਸਾਲ ਸਤੰਬਰ ਦੇ ਦੂਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਰੋਜ਼ਾਨਾ ਜੀਵਨ ਵਿੱਚ ਗੰਭੀਰ ਸਥਿਤੀਆਂ ਵਿੱਚ ਮੁੱਢਲੀ ਸਹਾਇਤਾ ਦੇ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਆਪਣਾ ਖ਼ੁਦ ਦਾ ਇੱਕ ਘਰੇਲੂ ਫਸਟ ਏਡ ਯਾਂ ਮੁੱਢਲੀ ਸਹਾਇਤਾ ਬਕਸਾ ਅਤੇ ਥੋੜ੍ਹਾ ਜਿਹਾ ਵਿਸ਼ੇਸ਼ ਗਿਆਨ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ। ਵਿਸ਼ਵ ਮੁੱਢਲੀ ਸਹਾਇਤਾ ਦਿਵਸ ਦੀ ਸ਼ੁਰੂਆਤ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਦੁਆਰਾ ਸਨ 2000 ਵਿੱਚ ਕੀਤੀ ਗਈ ਸੀ। ਉਦੋਂ ਤੋਂ, ਵਿਸ਼ਵ ਫਸਟ ਏਡ ਦਿਵਸ ਯਾਂ ਮੁੱਢਲੀ ਸਹਾਇਤਾ ਦਿਵਸ ਹਰ ਸਾਲ ਸਤੰਬਰ ਦੇ ਦੂਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੈ ਕਿ ਰੋਜ਼ਾਨਾ ਜੀਵਨ ਦੀਆਂ ਵਿਪਰੀਤ ਪਰਸਥਿਤੀਆਂ ਅਤੇ ਸੰਕਟਾਂ ਦੇ ਸਮੇਂ ਵਿੱਚ ਮੁਢਲੀ ਸਹਾਇਤਾ ਰਾਹੀਂ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਹਰ ਸਾਲ ਇਸ ਮੌਕੇ ‘ਤੇ ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਫਾਇਦੇ, ਇਸ ਦੀ ਜ਼ਰੂਰਤ ਅਤੇ ਘਰ ‘ਚ ਫਸਟ ਏਡ ਯਾਂ ਮੁੱਢਲੀ ਸਹਾਇਤਾ ਬਕਸਾ ਰੱਖਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ।ਮੁਢਲੀ ਸਹਾਇਤਾ ਪ੍ਰਦਾਨ ਕਰਨ ਵਾਲਾ ਵਿਅਕਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ? ਸਮਝਦਾਰ, ਤਾਂ ਜੋ ਉਹ ਦੁਰਘਟਨਾ ਦੇ ਸੰਕੇਤਾਂ ਨੂੰ ਪਛਾਣ ਸਕੇ, ਹਰਫਨਮੌਲਾ ਤਾਂ ਜੋ ਉਹ ਜਲਦੀ ਤੋਂ ਜਲਦੀ ਘਟਨਾ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਕੇ ਮਰੀਜ਼ ਦਾ ਵਿਸ਼ਵਾਸ ਹਾਸਲ ਕਰ ਸਕੇ, ਉਹ ਰਣਨੀਤਕ ਹੋਣਾ ਚਾਹੀਦਾ ਹੈ ਤਾਂ ਜੋ ਉਹ ਨੇੜੇ ਮੌਜੂਦ ਸਾਧਨਾਂ ਦੀ ਵਰਤੋਂ ਕਰਕੇ ਕੁਦਰਤ ਦਾ ਸਹਾਇਕ ਬਣ ਸਕੇ। ਉਸ ਨੂੰ ਹੁਨਰਮੰਦ ਹੋਣਾ ਚਾਹੀਦਾ ਹੈ ਤਾਂ ਜੋ ਉਹ ਅਜਿਹੇ ਉਪਾਅ ਕਰ ਸਕੇ ਤਾਂ ਜੋ ਮਰੀਜ਼ ਨੂੰ ਚੁੱਕਣ, ਬੈਠਣ ਜਾਂ ਲੇਟਣ ਵਿੱਚ ਕੋਈ ਮੁਸ਼ਕਲ ਨਾ ਆਵੇ, ਸਪੱਸ਼ਟਵਾਦੀ ਹੋਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਦੀ ਮਦਦ ਵਿਚ ਸਹੀ ਅਤੇ ਯੋਗ ਢੰਗ ਨਾਲ ਅਗਵਾਈ ਕਰ ਸਕੇ। ਓਹ ਵਿਸ਼ਲੇਸ਼ਣ ਭਰਪੂਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਗੰਭੀਰ ਸੱਟਾਂ ਦੀ ਪਛਾਣ ਕਰ ਸਕੇ ਅਤੇ ਪਹਿਲ ਦੇ ਆਧਾਰ ‘ਤੇ ਉਨ੍ਹਾਂ ਦਾ ਇਲਾਜ ਕਰ ਸਕੇ, ਸਕਾਰਾਤਮਕ ਹੋਵੇ ਤਾਂ ਜੋ ਓਹ ਜ਼ਰੂਰਤਮੰਦ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹੇ ਭਾਵੇਂ ਕਈ ਵਾਰ ਅਸਫਲ ਵੀ ਹੋਇਆ ਹੋਵੇ। ਮੁੱਢਲੇ ਸਹਾਇਕ ਨੂੰ ਹਮਦਰਦ ਹੋਣਾ ਚਾਹੀਦਾ ਹੈ ਤਾਂ ਜੋ ਉਹ ਮਰੀਜ਼ ਨੂੰ ਹੌਸਲਾ ਅਤੇ ਵਿਸ਼ਵਾਸ ਵਿੱਚ ਲੈ ਸਕੇ।