ਪਾਇਲ/ਮਲੌਦ,6 ਮਈ(ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਮੀਤ ਪ੍ਰਧਾਨ ਨੇਤਰ ਸਿੰਘ ਮੁੱਤਿਓ ਦੀ ਦੇਖਰੇਖ ਹੇਠ ਹੋਈ। ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦਿਆਂ ਜਾਪੁ ਸਾਹਿਬ ਜੀ ਵਿੱਚੋਂ ਸ਼ਬਦ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਬਾਖੂਬੀ ਨਿਭਾਈ। ਰਚਨਾਵਾਂ ਦੇ ਦੌਰ ਵਿੱਚ ਸੁਖਵੀਰ ਸਿੰਘ ਪਾਇਲ ਨੇ ਗ਼ਜ਼ਲ, ਚਰਨ ਸਿੰਘ ਹਰਬੰਸਪੁਰਾ ਨੇ ਮਿੰਨੀ ਕਹਾਣੀ ਹਾਰ, ਜਸਵਿੰਦਰ ਸਿੰਘ ਪੰਧੇਰ ਖੇੜੀ ਨੇ ਗੀਤ ਨਸ਼ੇ, ਅਵਤਾਰ ਸਿੰਘ ਉਟਾਲਾਂ ਨੇ ਗੀਤ ਨਵਾਂ ਚੰਦ, ਨੇਤਰ ਸਿੰਘ ਮੁੱਤਿਓ ਨੇ ਕਵਿਤਾ ਕਿਤਾਬੀ ਕੀੜਾ, ਜਿੰਮੀ ਅਹਿਮਦਗੜ੍ਹ ਨੇ ਗੀਤ ਚੁੱਪ, ਗੁਰਿੰਦਰ ਬੱਲ ਬੁਟਾਹਰੀ ਨੇ ਕਵਿਤਾ ਇਹ ਗੱਲ ਗਲੈਕਸੀਓ ਪਾਰ ਦੀ ਏ, ਸਿਕੰਦਰ ਸਿੰਘ ਰੁੜਕਾ ਨੇ ਗੀਤ ਚੁੰਨੀ, ਭੋਲੂ ਧੌਲਮਾਜਰਾ ਨੇ ਗੀਤ ਸਰਪੰਚੀ, ਦਵਿੰਦਰ ਸਿੰਘ ਧੌਲਮਾਜਰਾ ਨੇ ਗੀਤ ਨਾ ਕਲੀ ਰਹੀ ਨਾ ਫੁੱਲ ਰਹੀ, ਜਗਦੇਵ ਸਿੰਘ ਘੁੰਗਰਾਲੀ ਨੇ ਕਵਿਤਾ ਦਲਿਤ, ਪੱਪੂ ਬਲਵੀਰ ਨੇ ਗੀਤ ਦੁੱਖ ਗਰੀਬੀ ਦਾ, ਸਵਰਨ ਸਿੰਘ ਪੱਲਾ ਨੇ ਕਵਿਤਾ, ਹਰਪ੍ਰੀਤ ਸਿੰਘ ਸਿਹੌੜਾ ਨੇ ਕਵਿਤਾ ਕ੍ਰਿਪਾਨ, ਪ੍ਰਸਿੱਧ ਗੀਤਕਾਰ ਜਸਵਿੰਦਰ ਸਿੰਘ ਭੱਟੀ ਭੜੀ ਵਾਲਾ ਨੇ ਗੀਤ ਜੋ ਸੱਚ ਬੋਲਦੇ ਨੇ ਬਹੁਤਾ ਚਿਰ ਜਿਊਂਦੇ ਨੀ,ਕੇਸਰ ਸਿੰਘ ਮਾਣਕੀ ਨੇ ਗੀਤ, ਸੁਨੇਹਇੰਦਰ ਮੀਲੂ ਨੇ ਵਿਅੰਗ, ਗਾਇਕ ਬਿੰਦੀ ਕਲਾਲਮਾਜਰਾ ਨੇ ਗੀਤ, ਤਰਸੇਮ ਸਿੰਘ ਨੇ ਵਿਚਾਰ ਅਤੇ ਅਖੀਰ ਵਿੱਚ ਹਰਬੰਸ ਸਿੰਘ ਸ਼ਾਨ ਬਗਲੀ ਨੇ ਕਵਿਤਾ ਨੈਤਿਕਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਵੀ ਦਿੱਤੇ ਗਏ।