ਫਰੀਦਕੋਟ ਪੁਲਿਸ ਵੱਲੋ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਗਿਆ ਪਰਦਾਫਾਸ਼ : ਐਸ.ਐਸ.ਪੀ.
ਗਿਰੋਹ ਵਿੱਚ ਸ਼ਾਮਿਲ 3 ਔਰਤਾਂ ਸਮੇਤ 6 ਦੋਸ਼ੀ ਮਹਿਜ ਚੰਦ ਘੰਟਿਆਂ ਅੰਦਰ ਕੀਤੇ ਗ੍ਰਿਫਤਾਰ

ਫਰੀਦਕੋਟ, 16 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ। ਜਿਸ ਤਹਿਤ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਲੜੀ ਤਹਿਤ ਜੋਗੇਸ਼ਵਰ ਸਿੰਘ ਐਸ.ਪੀ. (ਇਨਵੈਸਟੀਗੇਸ਼ਨ) ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਬਲੈਕਮੇਲਿੰਗ ਕਰਕੇ 8 ਲੱਖ ਰੁਪਏ ਲੈਂਣ ਦੇ ਮਾਮਲੇ ਵਿੱਚ 3 ਔਰਤਾਂ ਸਮੇਤ 6 ਵਿਅਕਤੀਆਂ ਨੂੰ ਚੰਦ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਹੋਏ ਦੋਸ਼ੀਆਂ ਦੀ ਪਹਿਚਾਣ ਹਰਨੀਤ ਸਿੰਘ ਵਾਸੀ ਪਿੰਡ ਘੁੱਦੂਵਾਲਾ, ਰਾਜਵਿੰਦਰ ਸਿੰਘ ਉਰਫ ਪੱਪੂ ਵਾਸੀ ਪਿੰਡ ਸਿਮਰੇਵਾਲਾ, ਵਰਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸੰਗਤਪੁਰਾ, ਪਰਮਜੀਤ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਪਹਿਲੂਵਾਲਾ, ਲਵਪ੍ਰੀਤ ਕੌਰ ਪਤਨੀ ਗੁਲਜਾਰ ਸਿੰਘ ਵਾਸੀ ਫਰੀਦਕੋਟ ਅਤੇ ਨਵਦੀਪ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਨ ਪਾਸੋ 8 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀ ਫਰੀਦੋਕਟ ਪੁਲਿਸ ਦੇ ਇੱਕ ਮਾਮਲਾ ਧਿਆਨ ਵਿੱਚ ਆਇਆ ਸੀ ਕਿ ਇੱਕ ਕਾਰੋਬਾਰੀ ਜੋ ਕਿ ਰਾਧਾ ਕ੍ਰਿਸ਼ਨ ਧਾਮ ਦੇ ਟਰੱਸਟ ਦਾ ਮੈਬਰ ਹੈ, ਨੂੰ ਮਿਤੀ 09 ਨਵੰਬਰ ਨੂੰ ਕਾਲ ਆਈ ਸੀ, ਜੋ ਇੱਕ ਔਰਤ ਬੋਲ ਰਹੀ ਸੀ, ਜਿਸ ਨੇ ਕਿਹਾ ਕਿ ਤੁਹਾਡੇ ਆਸ਼ਰਮ ਵਿੱਚ ਗਲਤ ਕੰਮ ਹੁੰਦੇ ਹਨ, ਉਹਨਾ ਦੇ ਮੇਰੇ ਪਾਸ ਸਬੂਤ ਹਨ। ਤੁਸੀ ਮੈਨੂੰ ਡੈਂਟਲ ਕਾਲਜ ਦੇ ਨੇੜੇ ਆ ਕੇ ਮਿਲੋ ਮੁਦੱਈ ਮੁਕੱਦਮਾ ਉਸ ਅੋਰਤ ਨੂੰ ਮਿਲਣ ਚਲਾ ਗਿਆ ਜੋ ਕਿ ਮੁਦੱਈ ਦੀ ਗੱਡੀ ਵਿੱਚ ਦੋਸ਼ੀ ਨਵਦੀਪ ਕੌਰ ਬੈਠ ਗਈ ਅਤੇ ਮੁਦੱਈ ਮੁਕੱਦਮਾ ਨੇ ਕਿਹਾ ਕਿ ਆਸ਼ਰਮ ਬਾਰੇ ਕੀ ਸਬੂਤ ਹੈ ਤਾ ਇਸ ਨੇ ਕਿਹਾ ਕਿ ਮੇਰੇ ਪਾਸ ਕੋਈ ਸਬੂਤ ਨਹੀ ਹੈ, ਮੇਰਾ ਬਾਹਰ ਦਾ ਵੀਜਾ ਲੱਗਾ ਹੈ, ਤੁਸੀ ਮੇਰੀ ਮੱਦਦ ਕਰੋ ਮੈਨੂੰ 2/3 ਲੱਖ ਰੁਪਏ ਦੇ ਦਿਓ। ਇਸ ਪਾਸ ਆਸ਼ਰਮ ਬਾਰੇ ਕੋਈ ਸਬੂਤ ਨਾ ਹੋਣ ਕਰਕੇ ਇਸ ਨੂੰ ਮੁਦੱਈ ਨੇ ਡੈਂਟਲ ਕਾਲਜ ਪਾਸ ਹੀ ਕਾਰ ਵਿੱਚੋ ਉਤਾਰ ਦਿੱਤਾ। ਫਿਰ ਇਹਨਾ ਵੱਲੋ ਮੁਦੱਈ ਖਿਲਾਫ ਲੜਕੀ ਨੂੰ ਕਾਰ ਵਿੱਚ ਬਿਠਾਉਣ ਕਰਕੇ ਰਿਸ਼ਤਾ ਟੁੱਟਣ ਕਰਕੇ ਕਾਰਵਾਈ ਕਰਵਾਉਣ ਦੀ ਧਮਕੀ ਦਿੱਤੀ ਅਤੇ ਰਾਜੀਨਾਮੇ ਲਈ 15 ਲੱਖ ਦੀ ਡਿਮਾਂਡ ਕੀਤੀ ਤਾ ਜੋ ਕਿ 8 ਲੱਖ ਰੁਪਏ ਵਿੱਚ ਫੈਸਲਾ ਤੈਅ ਹੋ ਗਿਆ ਜੋ ਮਿਤੀ 14-11-2025 ਨੂੰ ਵੰਸ਼ ਵਿਲਾ ਵਿੱਚ ਪੇਮੈਂਟ ਦੇਣ ਦਾ ਤਹਿ ਹੋਇਆ। ਦੋਸ਼ੀਆਨ ਨੇ ਮੁੱਦਈ ਦੇ ਪਰਵਿਾਰ ਦਾ ਨੁਕਸਾਨ ਕਰਨ ਅਤੇ ਮੇਰੀ ਵੀਡੀਉ ਵੈਰਲ ਕਰਨ ਦਾ ਅਤੇ ਝੂਠਾ ਮੁੱਕਦਮਾ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਮੁਦੱਈ ਪਾਸੋ 08 ਲੱਖ ਰੁਪਏ ਹਾਸਲ ਕੀਤੇ ਗਏ, ਜਿਸ ਤੇ ਥਾਣਾ ਸਦਰ ਫਰੀਦਕੋਟ ਵਿੱਚ ਮੁਕੱਦਮਾ ਨੰਬਰ 260 ਮਿਤੀ 14.11.2025 ਅ/ਧ 308(5), 308(6) ਬੀ.ਐਨ.ਐਸ. ਦਰਜ ਕੀਤਾ ਗਿਆ ਸੀ। ਜਿਸ ਦੌਰਾਨ ਫਰੀਦੋਕਟ ਪੁਲਿਸ ਵੱਲੋ ਤੁਰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ 3 ਮਹਿਲਾਵਾ ਸਮੇਤ ਕੁੱਲ 6 ਦੋਸ਼ੀਆਂ ਨੂੰ ਪੈਲੀਕਨ ਪਲਾਜਾ ਨਜਦੀਕ ਗ੍ਰਿਫਤਾਰ ਕੀਤਾ ਗਿਆ। ਜਿੰਨਾ ਪਾਸੋ ਮੌਕੇ ਪਰ 8 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ਼ ਮਾਮਲੇ ਦੀ ਗਹਿਰਾਈ ਨਾਲ ਜਾਚ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਜੀਰੋ ਟੋਲਰੈਸ ਦੀ ਨੀਤੀ ਅਪਣਾਈ ਗਈ ਹੈ।
