ਨੌਜਵਾਨ ਵੋਟਰਾਂ ਤੇ ਆਮ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਬਾਰੇ ਕਰਵਾਇਆ ਜਾਣੂ
ਬਠਿੰਡਾ, 14 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ)
ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਬਠਿੰਡਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ।
ਇਹ ਸਾਈਕਲ ਰੈਲੀ ਨਵੀਂ ਵੋਟ ਬਣਾਉਣ, ਵੋਟ ਪਾਉਣ, ਵੋਟ ਦੀ ਨੈਤਿਕ ਵਰਤੋਂ ਕਰਨ ਤੇ ਵੋਟਰ ਟਰਨ-ਆਊਟ 70 ਫੀਸਦੀ ਤੋਂ ਵੱਧ ਕਰਨ ਦਾ ਸੰਦੇਸ਼ ਦਿੰਦੀ ਹੋਈ ਸ਼ਹੀਦ ਨੰਦ ਸਿੰਘ ਚੌਂਕ ਤੋਂ ਬੱਸ ਸਟੈਂਡ, ਮਾਡਲ ਟਾਊਨ, ਦਾਦੀ-ਪੋਤੀ ਪਾਰਕ, ਜੀਟੀ ਰੋਡ, ਅਮਰੀਕ ਸਿੰਘ ਰੋਡ ਹੁੰਦੇ ਹੋਏ ਕਿਲਾ ਮੁਬਾਰਕ ਵਿਖੇ ਪਹੁੰਚੀ।
ਇਸ ਦੌਰਾਨ ਸਵੀਪ ਗਤੀਵਿਧੀਆਂ ਦੇ ਸਹਾਇਕ ਜ਼ਿਲਾ ਨੋਡਲ ਅਫਸਰ ਸ਼੍ਰੀ ਸ਼ੁਰੇਸ਼ ਗੌੜ, ਡੀਡੀਐਫ ਸ਼੍ਰੀ ਸੁਜੀਤ ਕਿਸ਼ਨ ਤੇ ਬੀਸੀਜੀ ਦੇ ਪ੍ਰਧਾਨ ਸ਼੍ਰੀ ਪ੍ਰੀਤ ਮਹਿੰਦਰ ਬਰਾੜ ਨੇ ਨੌਜਵਾਨ ਵੋਟਰਾਂ ਤੇ ਆਮ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।