ਘਨੌਲੀ, 01 ਜੂਨ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੌਰਾਨ ਜਿਲ੍ਹਾ ਰੋਪੜ ਦੇ ਪਿੰਡ ਮਲਕਪੁਰ ਦੀ ਵਸਨੀਕ, ਸੌ ਸਾਲ ਤੋਂ ਵੀ ਵੱਧ ਉਮਰ ਦੀ ਮਾਤਾ ਜਗਦੀਸ਼ ਕੌਰ ਉਚੇਚੇ ਤੌਰ ‘ਤੇ ਵੋਟ ਭੁਗਤਾਉਣ ਆਈ। ਜਿਸਨੂੰ ਪੋਲਿੰਗ ਅਧਿਕਾਰੀ ਅਤੇ ਟੀਮ ਵੱਲੋਂ ਵਿਸ਼ੇਸ਼ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਸੁਪਤਨੀ ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

