ਨਾਇਬ ਤਹਿਸੀਲਦਾਰ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ : ਚੰਦਭਾਨ
ਕੋਟਕਪੂਰਾ, 7 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
6 ਜੂਨ ਨੂੰ 1984 ਦੇ ਘੱਲੂਘਾਰਾ ਦੇ ਸ਼ਹੀਦ ਸਿੰਘ, ਸਿੰਘਣੀਆਂ ਸਿੱਖ ਬੱਚਿਆਂ ਅਤੇ ਜੋ ਵੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਵਿਖੇ ਸ਼ਹੀਦ ਹੋਏ ਉਨਾਂ ਨੂੰ ਇਨਸਾਫ ਦਿਵਾਉਣ ਲਈ ਅਰਦਾਸ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਕਿ ਅਮਰਜੀਤ ਕੌਰ ਚੰਦਭਾਨ ਜਿਲਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪਰਮਜੀਤ ਸਿੰਘ ਚੈਨਾ, ਗੁਰਜੀਤ ਸਿੰਘ ਅਜਿੱਤ, ਸਾਧੂ ਸਿੰਘ ਜੈਤੋ, ਗੁਰਵਿੰਦਰ ਸਿੰਘ ਚੈਨਾ, ਅੰਗਰੇਜ ਸਿੰਘ ਗੋਰਾ ਮੱਤਾ ਆਦਿ ਵਲੋਂ ਕਾਲੇ ਝੰਡੇ ਲੈ ਕੇ ਗੰਗਸਰ ਗੁਰਦੁਆਰਾ ਸਾਹਿਬ ਤੋਂ ਬੱਸ ਸਟੈਂਡ ਤੋਂ ਸ਼ਹਿਰ ’ਚ ਹੁੰਦੇ ਹੋਏ, ਵਾਹਿਗੁਰੂ ਸਤਿਨਾਮ ਦਾ ਜਾਪ ਕਰਦੇ ਹੋਏ 84 ਦੀ ਕੇਂਦਰ ਇੰਦਰਾ ਗਾਂਧੀ ਦੀ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਜੈਤੋ ਐੱਸ.ਡੀ.ਐਮ. ਦਫਤਰ ਪਹੁੰਚ ਕੇ ਨਾਇਬ ਤਹਿਸੀਲਦਾਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ’ਚ ਮੰਗ ਕੀਤੀ ਗਈ ਸੀ 17 ਵੀਂ ਲੋਕ ਸਭਾ ’ਚ ਕੇਂਦਰ ਸਰਕਾਰ 1984 ਘੱਲੂਘਾਰਾ ’ਚ ਉਸ ਸਮੇਂ ਦੀ ਕਾਂਗਰਸ ਇੰਦਰਾ ਗਾਂਧੀ ਦੀ ਸਰਕਾਰ ਨੇ ਜੋ ਹਮਲਾ ਕਰਵਾਇਆ ਸੀ ਉਹ ਗਲਤ ਸੀ। ਕੇਂਦਰ ਸਰਕਾਰ ਇਸ ਦੀ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਅਤੇ ਸਿੱਖ ਕੌਮ ਤੋਂ ਮਾਫੀ ਮੰਗੇ, ਜਿਸ ਤਰਾਂ ਕਿ ਲੰਡਨ ਵਿੱਚ ਜਿਲਿਆਂ ਵਾਲੇ ਬਾਗ ’ਤੇ ਹੋਏ ਹਮਲੇ ਦੇ 100 ਸਾਲ ਬਾਅਦ ਬਿ੍ਰਟੇਨ ਸਰਕਾਰ ਨੇ ਆਪਣੀ ਪਾਰਲੀਮੈਂਟ ਵਿੱਚ ਸਿੱਖ ਕੌਮ ਤੋਂ ਮਾਫੀ ਮੰਗੀ ਸੀ ਅਤੇ ਉਸ ਦੌਰ ਸਮੇਂ ਜੋ ਸਿੱਖਾਂ ਤੇ ਪੰਜਾਬ ਅਤੇ ਦਿੱਲੀ ਵਿੱਚ ਜੋ ਕਤਲੇਆਮ ਕੀਤੇ ਗਏ, ਉਨਾਂ ਕਾਤਲਾਂ ਨੂੰ ਸਜਾਵਾਂ ਦਿੱਤੀਆਂ ਜਾਣ ਅਤੇ ਉਸ ਸਮੇਂ ਬੇਘਰ ਹੋਏ ਸਿੱਖਾਂ ਅਤੇ ਸ਼ਹੀਦ ਹੋਏ ਹਰ ਇੱਕ ਇਨਸਾਨ ਨੂੰ ਮੁਆਵਜਾ ਦਿੱਤਾ ਜਾਵੇ ਜੋ ਕਿ ਉਸ ਸਮੇਂ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਹ ਪੂਰਾ ਨਹੀਂ ਹੋਇਆ। ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਣ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਜਰਨਲ ਸਕੱਤਰ ਪੰਜਾਬ, ਸ਼ੇਰੇ ਪੰਜਾਬ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ, ਸੁਰਿੰਦਰ ਸਿੰਘ ਸੇਖੋਂ ਲੈਬੋਰਟਰੀ ਐਸੋਸੀਏਸਨ ਪ੍ਰਧਾਨ, ਸਰਬਜੀਤ ਸਿੰਘ ਖਾਲਸਾ ਗਰੁੱਪ ਦੇ ਸਾਧੂ ਸਿੰਘ ਜੈਤੋ, ਵਾਰਿਸ ਪੰਜਾਬ ਦੇ ਆਗੂ ਗੁਰਵਿੰਦਰ ਸਿੰਘ ਚੈਨਾ, ਨਵਜੋਤ ਸਿੰਘ, ਸਰਨਜੀਤ ਸਿੰਘ, ਭੁਪਿੰਦਰ ਸਿੰਘ ਕੋਠੇ ਮਹਿਲੜ ਬਲਾਕ ਪ੍ਰਧਾਨ ਜੈਤੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਗੁਰਸੇਵਕ ਸਿੰਘ ਦਬੜੀਖਾਨਾ, ਗੁਰਮੀਤ ਸਿੰਘ ਦਬੜੀਖਾਨਾ, ਜਗਦੀਸ ਸਿੰਘ ਦੀਸਾ ਇਕਾਈ ਪ੍ਰਧਾਨ ਕੋਠੇ ਮਹਿਲੜ ਆਦਿ ਕਿਸਾਨ ਅਤੇ ਮਜਦੂਰ ਅਤੇ ਪੰਥਕ ਜਥੇਬੰਦੀਆਂ ਦੇ ਵਰਕਰ ਸਾਹਿਬਾਨ ਵੀ ਮੌਜੂਦ ਸਨ।