ਕੋਟਕਪੂਰਾ, 15 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੜ ਪੀੜਤਾਂ ਲਈ 12 ਹਜਾਰ ਕਰੋੜ ਰੁਪਏ ਪਹਿਲਾਂ ਅਤੇ ਹੁਣ 1600 ਕਰੋੜ ਰੁਪਏ ਸਹਾਇਤਾ ਦਿੱਤੀ ਗਈ। ਇਸ ਰਾਹਤ ਫੰਡ ਤੋਂ ਇਲਾਵਾ ਹੋਰ ਵੀ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੌਰੇ ਦੌਰਾਨ ਕਿਹਾ ਸੀ। ਇਸ ਸਬੰਧ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਨੁਸੂਚਿਤ ਜਾਤੀ ਮੋਰਚਾ ਅਤੇ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੀ ਰਾਸ਼ੀ ਸਹਾਇਤਾ ਆਮ ਲੋਕਾਂ ਅਤੇ ਕਿਸਾਨਾਂ ਤੱਕ ਪਹੁੰਚਾਉਣ ਲਈ ਸਹਾਇਤਾ ਫਾਰਮ ਵੰਡੇ ਜਾ ਰਹੇ ਹਨ। ਅੱਜ ਵਿਧਾਨ ਸਭਾ ਹਲਕਾ ਜੈਤੋ ਦੇ ਵੱਖ-ਵੱਖ ਪਿੰਡਾਂ ਪੰਜਗਰਾਈ ਕਲਾਂ ਪਿੰਡ ਔਲਖ, ਘਣੀਆ ਵਾਲਾ, ਜੀਵਨਵਾਲਾ, ਬੱਗੇਆਣਾ, ਖੁਰਦ ਬੱਗੇਆਣਾ, ਢਿਲਵਾਂ ਕਲਾ, ਸਿਵੀਆਂ, ਜੀਵਨ ਸਿੰਘ ਨਗਰ ਪੰਜਗਰਾਈ ਕਲਾਂ ਵਿਖੇ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਨੇ ਸਾਰੇ ਵਰਗਾਂ ਵਿੱਚ ਫਾਰਮ ਵੰਡੇ ਗਏ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਭੇਜਿਆ ਹੋਇਆ ਸਹਾਇਤਾ ਫੰਡ ਸਹੀ ਕਿਸਾਨ ਅਤੇ ਐਸਸੀ ਬੀਸੀ ਤੋਂ ਇਲਾਵਾ ਹਰ ਵਰਗ ਲਈ ਪਹੁੰਚ ਸਕੇ ਇਸ ਕਰਕੇ ਅਸੀਂ ਸਾਰੇ ਪਿੰਡਾਂ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਜਾ ਰਹੇ ਹਾਂ। ਉਹਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਹਰ ਇੱਕ ਲੋੜਵੰਦ ਨੂੰ ਜਿਸ ਤਰ੍ਹਾਂ ਜੇਕਰ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ 4 ਲੱਖ ਰੁਪਏ ਜਖਮੀਆਂ ਨੂੰ 74000- 60% ਤੋਂ ਵੱਧ ਅੰਗਹੀਨਾਂ ਨੂੰ 250000 ਰੁਪਏ ਜੇਕਰ -ਹਸਪਤਾਲ ਵਿੱਚ ਕੋਈ ਦਾਖਲ ਹੁੰਦਾ ਹੈ ਤਾਂ ਉਸ ਨੂੰ 16000 ਪ੍ਰਤੀ ਹਫਤਾ- ਕੱਪੜਿਆਂ ਦੇ ਨੁਕਸਾਨ ਲਈ- 2500 ਰੁਪਏ ਬਰਤਰਾਂ ਦੇ ਨੁਕਸਾਨ ਲਈ 2500 ਰੁਪਏ- ਖੇਤ ਚੋਂ ਮਿੱਟੀ ਕੱਢਣ ਲਈ ਪ੍ਰਤੀ ਏਕੜ 72000 ਰੁਪਏ -ਮੱਝ -ਗਾਂ ਅਤੇ ਊਠ 37500 ਭੇਡ ਬੱਕਰੀ ਸੂਰ 4000 ਘੋੜਾ- ਬਲਦ ਲਈ 32000 ਵਛੜਾ- ਗਧਾ -ਖੱਚਰ ਲਈ 20000 ਜਿਹੜੀ ਕੇਂਦਰ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦਿੱਤੀ ਹੋਈ ਹੈ। ਇਸ ਰਾਸ਼ੀ ਨੂੰ ਸਹੀ ਲੋੜਵੰਦਾਂ ਤੱਕ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਮ ਲੋਕਾਂ ਤੱਕ ਪਹੁੰਚ ਕੇ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਜਿਹੜੇ ਗਰੀਬ ਘਰਾਂ ਦੇ ਘਰ ਬਾਰਿਸ਼ ਕਰਕੇ ਡਿੱਗ ਗਏ ਹਨ ਜਾਂ ਬਾਰਸ਼ ਕਰਕੇ ਨੁਕਸਾਨ ਹੋਏ ਹਨ। ਉਹਨਾਂ ਪਰਿਵਾਰਾਂ ਨੂੰ ਫਾਰਮ ਦਿੱਤੇ ਗਏ। ਇਸ ਸਮੇਂ ਇਹਨਾਂ ਨਾਲ ਮੰਡਲ ਪ੍ਰਧਾਨ ਨਸੀਬ ਸਿੰਘ ਔਲਖ, ਹਰਪ੍ਰੀਤ ਸਿੰਘ ਸਿੱਧੂ ਪੰਜਗਰਾਈ, ਵਕੀਲ ਸਿੰਘ, ਹਾਕਮ ਸਿੰਘ ਮੌੜ, ਮਨਜੀਤ ਸਿੰਘ ਢਿੱਲਵਾਂ, ਕਸ਼ਮੀਰ ਸਿੰਘ ਧਾਲੀਵਾਲ ਸਿਵੀਆਂ, ਦਵਿੰਦਰ ਸਿੰਘ ਸਿਵੀਆਂ, ਸ਼ੁਭਦੀਪ ਕੌਰ ਕੋਠੇ ਰਾਮ, ਬਾਜ ਸਿੰਘ ਬੱਗੇਅਣਾ ਆਦਿ ਆਗੂ ਹਾਜ਼ਰ ਸਨ।